ਆਪਣੀ ਮਿੱਟੀ ਦਾ ਤਾਂ ਪਤਾ ਨਹੀਂ, ਪਰ ਮਾਂ ਬੋਲੀ ਦੇ ਬਣਦੇ ਮਾਣ ਸਤਿਕਾਰ ਲਈ ਇਹ ਦੇਸ਼ ਆਇਆ ਅੱਗੇ!

By  Joshi October 30th 2017 04:54 PM -- Updated: October 30th 2017 05:36 PM

ਪੰਜਾਬ 'ਚ ਮਾਂ ਬੋਲੀ ਪੰਜਾਬੀ ਨੂੰ ਬਣਦਾ ਸਤਿਕਾਰ ਦਵਾਉਣ ਲਈ ਹਰ ਬਣਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਭਾਸ਼ਾ ਪ੍ਰੇਮੀਆਂ ਨੇ ਪੰਜਾਬੀ ਭਾਸ਼ਾ ਦੇ ਸੰਬੰਧ 'ਚ ਚੱਲ ਰਹੇ ਇਸ ਸੰਘਰਸ਼ 'ਚ ਆਪਣਾ ਪੂਰਾ ਯੋਗਦਾਨ ਵੀ ਪਾਇਆ ਹੈ।

ਵੈਸੇ ਤਾਂ ਸੂਬੇ ਦੇ ਸਕੂਲਾਂ 'ਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ 'ਚ ਪੰਜਾਬ ਸਰਕਾਰ ਦਾ ਰੁੱਖ ਢਿੱਲਾ ਲੱਗਾ ਰਿਹਾ ਹੈ ਉਥੇ ਹੀ ਦੂਜੇ ਪਾਸੇ ਅੰਗਰੇਜ਼ੀ ਦੀ ਜਨਮ ਭੂਮੀ 'ਚ ਮਾਂ ਬੋਲੀ ਲਾਗੂ ਕਰਵਾਉਣ ਲਈ ਉਥੋਂ ਦੇ ਪੰਜਾਬੀ ਭਾਈਚਾਰੇ ਵੱਲੋਂ ਜੱਦੋ ਜਹਿਦ ਕੀਤੀ ਜਾ ਰਹੀ ਹੈ।

ਆਪਣੀ ਮਿੱਟੀ ਦਾ ਤਾਂ ਪਤਾ ਨਹੀਂ, ਪਰ ਮਾਂ ਬੋਲੀ ਦੇ ਬਣਦੇ ਮਾਣ ਸਤਿਕਾਰ ਲਈ ਇਹ ਦੇਸ਼ ਆਇਆ ਅੱਗੇ!ਲੰਦਨ ਤੋਂ ਆਈ ਖਬਰ ਅਨੁਸਾਰ ਮਿੰਨੀ ਪੰਜਾਬ ਸਾਊਥਾਲ 'ਚ ਵਿਲੀਅਮਜ਼ ਹਾਈ ਸਕੂਲ 'ਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਬੰਦ ਕਰਨ ਦੇ ਸਕੂਲ ਵਲੋਂ ਕੀਤੇ ਗਏ ਫ਼ੈਸਲਾ ਲਿਆ ਗਿਆ ਜਿਸ ਦੇ ਵਿਰੋਧ 'ਚ ਸਿੱਖ ਮਿਸ਼ਨਰੀ ਸੁਸਾਇਟੀ ਅਤੇ ਹੋਰ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਆਰੰਭੇ ਸੰਘਰਸ਼ ਸਬੰਧੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ।ਇਹ ਮੀਟਿੰਗ ਗੁਰਦਵਾਰਾ ਪਾਰਕ ਐਵੇਨਿਊ ਵਿਖੇ ਹੋਈ ਅਤੇ ਇਸ ਮਾਮਲੇ 'ਤੇ ਕਈ ਵਿਚਾਰਾਂ ਕੀਤੀਆਂ ਗਈਆਂ ਸਨ।

ਆਪਣੀ ਮਿੱਟੀ ਦਾ ਤਾਂ ਪਤਾ ਨਹੀਂ, ਪਰ ਮਾਂ ਬੋਲੀ ਦੇ ਬਣਦੇ ਮਾਣ ਸਤਿਕਾਰ ਲਈ ਇਹ ਦੇਸ਼ ਆਇਆ ਅੱਗੇ!ਇਹ ਉਹ ਸ਼ਹਿਰ ਹੈ ਜਿੱਥੇ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਵਾਉਣ ਲਈ ਪੰਜਾਬੀਆਂ ਨੂੰ ਕਾਫੀ ਸੰਘਰਸ਼ ਕਰਨਾ ਪਿਆ ਸੀ।  ਇਸ ਸੰਗਠਨ ਵੱਲੋਂ ਲਏ ਗਏ ਫੈਸਲੇ ਅਨੁਸਾਰ ਉਹ ਕੋਸ਼ਿਸ ਕਰਨਗੇ ਕਿ ਗੁਰੂ ਘਰਾਂ ਦੀ ਸੰਗਤ ਅਤੇ ਸਥਾਨਕ ਮੀਡੀਆ ਰਾਹੀਂ ਸੰਗਤਾਂ ਨੂੰ ਜਾਗਰੂਕ ਕੀਤਾ ਜਾ ਸਕੇਗਾ।

ਪੰਜਾਬੀ ਪੰਜਾਬੀ ਹਿਤੈਸ਼ੀਆਂ ਨੇ ਮਾਂ ਬੋਲੀ ਪੰਜਾਬੀ ਲਈ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

—PTC News

Related Post