ਜ਼ੀਰਕਪੁਰ : ਭਰਾ ਨੇ ਭੈਣ ਦੇ ਘਰ ਜਾ ਕੇ ਕੀਤਾ ਅਜਿਹਾ ਕੰਮ, ਕਾਲੋਨੀ 'ਚ ਮਚੀ ਹਾਹਾਕਾਰ

By  Shanker Badra October 10th 2020 04:24 PM

ਜ਼ੀਰਕਪੁਰ : ਭਰਾ ਨੇ ਭੈਣ ਦੇ ਘਰ ਜਾ ਕੇ ਕੀਤਾ ਅਜਿਹਾ ਕੰਮ, ਕਾਲੋਨੀ 'ਚ ਮਚੀ ਹਾਹਾਕਾਰ:ਜ਼ੀਰਕਪੁਰ : ਦਿੱਲੀ ਦੇ ਵਸਨੀਕ 48 ਸਾਲਾ ਬਿਜਨਸਮੈਨ ਵੱਲੋਂ ਜ਼ੀਰਕਪੁਰ ਵੀ.ਆਈ.ਪੀ ਰੋਡ 'ਤੇ ਆਪਣੀ ਭੈਣ ਦੇ ਘਰ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫ਼ੈਲ ਗਈ ਹੈ।ਮ੍ਰਿਤਕ ਦੀ ਪਛਾਣ 48 ਸਾਲਾ ਮਨੋਜ ਅਗਰਵਾਲ ਦੇ ਰੂਪ 'ਚ ਹੋਈ ਹੈ।

ਜ਼ੀਰਕਪੁਰ : ਭਰਾ ਨੇ ਭੈਣ ਦੇ ਘਰ ਜਾ ਕੇ ਕੀਤਾ ਅਜਿਹਾ ਕੰਮ, ਕਾਲੋਨੀ 'ਚ ਮਚੀ ਹਾਹਾਕਾਰ

ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਿਤਾ ਨੇ ਜਵਾਈ 'ਤੇ ਉਸ ਦੇ ਪੁੱਤਰ ਨੂੰ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਦੋਸ਼ ਲਾਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਜੀਜੇ ਸੁਨੀਲ ਦੱਤ ਵਾਸੀ ਮਾਇਆ ਗਾਰਡਨ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਮ੍ਰਿਤਕ ਮਨੋਜ ਅਗਰਵਾਲ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।

ਜ਼ੀਰਕਪੁਰ : ਭਰਾ ਨੇ ਭੈਣ ਦੇ ਘਰ ਜਾ ਕੇ ਕੀਤਾ ਅਜਿਹਾ ਕੰਮ, ਕਾਲੋਨੀ 'ਚ ਮਚੀ ਹਾਹਾਕਾਰ

ਇਸ ਦੌਰਾਨ ਡੀਐਸਪੀ ਗੁਰਬਖ਼ਸੀਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਆਪਣੇ ਜੀਜੇ ਨਾਲ ਪੈਸਿਆਂ ਦਾ ਲੈਣ ਦੇਣ ਚਲਦਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਬੀਤੇ ਕੱਲ ਉਹ ਦੁਪਹਿਰ ਬਾਅਦ ਚਾਰ ਵਜੇ ਦਿੱਲੀ ਤੋਂ ਆਪਣੀ ਭੈਣ ਜਯੋਤੀ ਦੇ ਘਰ ਪੈਸੇ ਲੈਣ ਲਈ ਆਇਆ ਸੀ। ਇਸ ਦੌਰਾਨ ਉਸਦੀ ਪੈਸੇ ਨਾ ਮਿਲਣ ਕਾਰਨ ਆਪਣੇ ਜੀਜੇ ਸੁਨੀਲ ਦੱਤ ਨਾਲ ਤਕਰਾਰ ਹੋ ਗਈ।

ਜ਼ੀਰਕਪੁਰ : ਭਰਾ ਨੇ ਭੈਣ ਦੇ ਘਰ ਜਾ ਕੇ ਕੀਤਾ ਅਜਿਹਾ ਕੰਮ, ਕਾਲੋਨੀ 'ਚ ਮਚੀ ਹਾਹਾਕਾਰ

ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਆਏ ਮਨੋਜ ਨੇ ਕੱਲ ਰਾਤ ਕਰੀਬ ਪੌਣੇ ਅੱਠ ਵਜੇ 32 ਬੋਰ ਦੀ ਰਿਵਾਲਵਰ ਨਾਲ ਸੱਜੀ ਕਨਪਟੀ 'ਤੇ ਗੋਲੀ ਮਾਰ ਲਈ ,ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਪੁਲੀਸ ਨੇ ਦੱਸਿਆ ਕਿ ਕੇਸ 'ਚ ਮ੍ਰਿਤਕ ਦੀ ਭੈਣ ਨੂੰ ਵੀ ਜਾਂਚ ਲਈ ਸ਼ਾਮਲ ਕੀਤਾ ਹੈ।

-PTCNews

Related Post