ਬੁਢਲਾਡਾ: ਅਣਪਛਾਤਿਆਂ ਨੇ ਪਿੰਡ 'ਚੋਂ ਦਲਿਤ ਲੜਕੀਆਂ ਨੂੰ ਜਬਰੀ ਚੁੱਕ ਕੇ ਕੀਤਾ ਬਲਾਤਕਾਰ

By  Jashan A January 29th 2019 01:35 PM -- Updated: January 29th 2019 04:33 PM

ਬੁਢਲਾਡਾ: ਅਣਪਛਾਤਿਆਂ ਵੱਲੋਂ ਪਿੰਡ 'ਚੋਂ ਦਲਿਤ ਲੜਕੀਆਂ ਨੂੰ ਜਬਰੀ ਚੁੱਕ ਕੇ ਕੀਤਾ ਬਲਾਤਕਾਰ, ਬੁਢਲਾਡਾ: ਬੁਢਲਾਡਾ ਤੋਂ ਸ਼ਰਮਸ਼ਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਪਿੰਡ ਦੀ ਸੱਥ 'ਚੋਂ ਦਲਿਤ ਪਰਿਵਾਰ ਨਾਲ ਸਬੰਧਤ 2 ਕੁੜੀਆਂ ਨੂੰ ਕਾਰ 'ਚ ਅਗਵਾ ਕਰ ਕੇ ਜਬਰ-ਜ਼ਨਾਹ ਕੀਤਾ ਗਿਆ।

rape ਬੁਢਲਾਡਾ: ਅਣਪਛਾਤਿਆਂ ਨੇ ਪਿੰਡ 'ਚੋਂ ਦਲਿਤ ਲੜਕੀਆਂ ਨੂੰ ਜਬਰੀ ਚੁੱਕ ਕੇ ਕੀਤਾ ਬਲਾਤਕਾਰ

ਮਿਲੀ ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਵਿਅਕਤੀ ਕੁੜੀਆਂ ਨੂੰ ਪਿੰਡ ਦੀ ਸੱਥ 'ਚੋਂ ਕਾਰ 'ਚ ਦੋ ਨੌਜਵਾਨ ਅਗਵਾ ਕਰ ਕੇ ਲੈ ਗਏ ਸਨ ਅਤੇ ਉਨ੍ਹਾਂ ਨਾਲ ਜਬਰ-ਜ਼ਨਾਹ ਕਰ ਕੇ ਛੱਡ ਦਿੱਤਾ ਗਿਆ।

ਜਦੋ ਇਸ ਘਟਨਾ ਬਾਰੇ ਪਿੰਡ ਵਾਸੀਆਂ ਨੂੰ ਪਤਾ ਚੱਲਿਆ ਤਾਂ ਉਹਨਾਂ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਕੁੜੀਆਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਕੁੜੀਆਂ ਦੀ ਸਰਕਾਰੀ ਹਸਪਤਾਲ 'ਚ ਡਾਕਟਰੀ ਜਾਂਚ ਕਰਵਾਈ।

rape ਬੁਢਲਾਡਾ: ਅਣਪਛਾਤਿਆਂ ਨੇ ਪਿੰਡ 'ਚੋਂ ਦਲਿਤ ਲੜਕੀਆਂ ਨੂੰ ਜਬਰੀ ਚੁੱਕ ਕੇ ਕੀਤਾ ਬਲਾਤਕਾਰ

ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

-PTC News

Related Post