ਬੁਰਾੜੀ ਕਾਂਡ :ਸੀਸੀਟੀਵੀ ਕੈਮਰੇ 'ਚ ਕੈਦ ਹੋਇਆ ਪਰਿਵਾਰ ਦੇ 11 ਜਾਣਿਆਂ ਦੇ ਕਤਲ ਦਾ ਮਾਸਟਰ ਮਾਈਂਡ

By  Shanker Badra July 4th 2018 12:00 PM

ਬੁਰਾੜੀ ਕਾਂਡ :ਸੀਸੀਟੀਵੀ ਕੈਮਰੇ 'ਚ ਕੈਦ ਹੋਇਆ ਪਰਿਵਾਰ ਦੇ 11 ਜਾਣਿਆਂ ਦੇ ਕਤਲ ਦਾ ਮਾਸਟਰ ਮਾਈਂਡ:ਦਿੱਲੀ ਦੇ ਬੁਰਾੜੀ ਵਿਚ ਇੱਕ ਪਰਿਵਾਰ ਦੇ 11 ਲੋਕਾਂ ਦੀ ਸ਼ੱਕੀ ਹਾਲਤ ਵਿਚ ਮੌਤ ਦਾ ਮਾਮਲਾ ਉਲਝਦਾ ਹੀ ਜਾ ਰਿਹਾ ਹੈ।ਦਿੱਲੀ ਪੁਲਿਸ ਨੂੰ ਇਕ ਸੀਸੀਟੀਵੀ ਫੁਟੇਜ ਮਿਲੀ ਹੈ।ਇਹ ਮੌਤਾਂ ਤੋਂ ਪਹਿਲਾਂ ਦਾ ਵੀਡੀਓ ਹੈ।ਇਸ ਵਿਚ ਪਰਿਵਾਰ ਦਾ ਸਭ ਤੋਂ ਛੋਟਾ ਬੇਟਾ ਲਲਿਤ ਇਕ ਮੋਬਾਈਲ ਦੀ ਦੁਕਾਨ ਉਤੇ ਖੜ੍ਹਾ ਹੈ।Burrai incident:CCTV Cameras in Captured 11 family members muder Master Mindਦੱਸਿਆ ਜਾ ਰਿਹਾ ਹੈ ਕਿ ਲਲਿਤ ਨੇ ਹੀ ਘਰ ਵਾਲਿਆਂ ਨੂੰ ਆਤਮ ਹੱਤਿਆ ਕਰਨ ਲਈ ਉਕਸਾਇਆ ਸੀ।ਇਹ ਵੀਡੀਓ 30 ਜੂਨ ਦਾ ਹੈ।ਇਸ ਵਿਚ ਲਲਿਤ ਇਕ ਮੋਬਾਈਲ ਦੀ ਦੁਕਾਨ ਉਤੇ ਖੜ੍ਹਾ ਹੈ।ਪੁਲਿਸ ਲਲਿਤ ਨੂੰ ਹੀ ਇਸ ਸਮੂਹਿਕ ਹੱਤਿਆ ਦਾ ਮਾਸਟਰਮਾਈਂਡ ਮੰਨਦੀ ਹੈ।ਲਲਿਤ ਕਿਸੇ ਮਾਨਸਿਕ ਬਿਮਾਰੀ ਦਾ ਸ਼ਿਕਾਰ ਸੀ।Burrai incident:CCTV Cameras in Captured 11 family members muder Master Mindਪੁਲਿਸ ਦਾ ਕਹਿਣਾ ਹੈ ਕਿ ਲਲਿਤ ਸੁਪਨੇ ਵਿਚ ਆਪਣੇ ਪਿਤਾ ਗੋਪਾਲ ਦਾਸ ਨਾਲ ਗੱਲਾਂ ਕਰਦਾ ਸੀ। ਜਿਸ ਦੀ ਮੌਤ 10 ਸਾਲ ਪਹਿਲਾਂ ਹੋ ਚੁੱਕੀ ਹੈ।ਸੁਪਨੇ ਵਿਚ ਹੋਈ ਗੱਲਬਾਤ ਨੂੰ ਰਜਿਸਟਰ ਵਿਚ ਲਿਖਦਾ ਸੀ।ਦੱਸ ਦਈਏ ਕਿ ਐਤਵਾਰ ਨੂੰ ਇਕ ਘਰ ਵਿਚ 11 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ।ਇਨ੍ਹਾਂ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਸੀ।Burrai incident:CCTV Cameras in Captured 11 family members muder Master Mindਉਸ ਰਾਤ ਨਹੀਂ ਸੀ ਬਿਜਲੀ ਹੁਣ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਘਟਨਾ ਵਾਲੀ ਰਾਤ ਢਾਈ ਵਜੇ ਤੱਕ ਬਿਜਲੀ ਚਲੀ ਗਈ ਸੀ ਤੇ ਸਵੇਰੇ 4-5 ਵਜੇ ਦੇ ਕਰੀਬ ਆਈ ਸੀ।ਇਸ ਦੌਰਾਨ ਘਰ ਦੇ ਨਾਲ-ਨਾਲ ਸਟਰੀਟ ਲਾਈਟਾਂ ਵੀ ਬੰਦ ਸਨ।ਜਿਸ ਕਾਰਨ ਸ਼ੱਕ ਹੋਰ ਵਧ ਗਿਆ ਹੈ।ਰਾਤ ਦੇ ਖਾਣੇ ਨਾਲ ਮੌਤਾਂ ਦਾ ਸਬੰਧ ਘਟਨਾ ਵਾਲੇ ਦਿਨ ਪਰਿਵਾਰ ਨੇ ਹਾਂਡੀ ਢਾਬੇ ਤੋਂ ਖਾਣਾ ਮੰਗਵਾਇਆ ਸੀ।ਇਸ ਨੂੰ ਦੇਣ ਆਏ ਲੜਕੇ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਘਰ ਵਿਚ ਖਾਣਾ ਲਿਆ,ਉਨ੍ਹਾਂ ਦੀ ਗੱਲਬਾਤ ਤੋਂ ਬਿਲਕੁਲ ਨਹੀਂ ਸੀ ਲੱਗ ਰਿਹਾ ਕਿ ਕੋਈ ਵੱਡਾ ਹਾਦਸਾ ਹੋਣ ਵਾਲਾ ਹੈ।ਬੁਰਾੜੀ ਵਿਚ ਐਤਵਾਰ ਸਵੇਰੇ 11 ਲਾਸ਼ਾਂ ਮਿਲਣ ਦੇ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਕਰ ਰਹੀ ਹੈ।ਇਸ ਮਾਮਲੇ ਵਿਚ ਇਕ ਤੋਂ ਬਾਅਦ ਇਕ ਖੁਲਾਸੇ ਹੋ ਰਹੇ ਹਨ।Burrai incident:CCTV Cameras in Captured 11 family members muder Master Mindਬੁਰਾੜੀ ਦੇ ਜਿਸ ਘਰ ਵਿਚ ਪਰਿਵਾਰ ਦੇ 11 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ,ਉਥੇ 11 ਪਾਈਪਾਂ ਦੀ ਕਹਾਣੀ ਸਾਹਮਣੇ ਆ ਰਹੀ ਹੈ।ਘਰ ਦੀ ਇਕ ਕੰਧ ਵਿਚ 11 ਪਾਈਪਾਂ ਬਾਹਰ ਨੂੰ ਖੁੱਲ੍ਹੀਆਂ ਹੋਈਆਂ ਸਨ। 11 ਪਾਈਪਾਂ ਦੀ ਪੁਜ਼ੀਸ਼ਨ ਦੇਖਣ ਵਾਲੇ ਨੂੰ ਹੈਰਾਨ ਕਰ ਰਹੀ ਹੈ। 11 ਵਿਚੋਂ 4 ਪਾਈਪ ਸਿੱਧੇ ਬਾਹਰ ਵੱਲ ਹਨ ਜਦ ਕਿ ਬਾਕੀ ਬਚੇ 7 ਪਾਈਪ ਥੱਲੇ ਵੱਲ ਮੁੜੇ ਹੋਏ ਸਨ।ਵੇਖਣ ਤੋਂ ਪਤਾ ਲੱਗਦਾ ਹੈ ਕਿ ਪਾਈਪ ਜਿਸ ਪਾਸੇ ਨਿਕਲੇ ਹੋਏ ਹਨ,ਉਹ ਖਾਲੀ ਪਲਾਟ ਹੈ।ਇਥੇ ਰਹਿਣ ਵਾਲੇ ਨੇੜੇ ਤੇੜੇ ਦੇ ਲੋਕਾਂ ਦੀ ਨਿਗ੍ਹਾ ਹੁਣ ਇਨ੍ਹਾਂ ਪਾਈਪਾਂ ਉਤੇ ਪੈ ਰਹੀ ਹੈ।

-PTCNews

Related Post