ਮੰਤਰੀ ਮੰਡਲ ਨੂੰ ਲੈ ਕੇ ਪੰਜਾਬ ਸਰਕਾਰ ਨਾਲ ਰੁੱਸੇ ਵਿਧਾਇਕਾਂ ਨੂੰ ਮਨਾਉਣ 'ਚ ਜੁਟੀ ਕਾਂਗਰਸ

By  Shanker Badra April 23rd 2018 02:11 PM

ਮੰਤਰੀ ਮੰਡਲ ਨੂੰ ਲੈ ਕੇ ਪੰਜਾਬ ਸਰਕਾਰ ਨਾਲ ਰੁੱਸੇ ਵਿਧਾਇਕਾਂ ਨੂੰ ਮਨਾਉਣ 'ਚ ਜੁਟੀ ਕਾਂਗਰਸ:ਪੰਜਾਬ ਕਾਂਗਰਸ ਨੇ ਮੰਤਰੀ ਮੰਡਰ ਦੇ ਵਿਸਤਾਰ ਮਗਰੋਂ ਪੈਦਾ ਹੋਏ ਤਣਾਅ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਿੱਢ ਦਿੱਤੀ ਹੈ।Cabinet Punjab Govt MLA Congressਇਸ ਬਾਰੇ ਕੱਲ ਕਾਂਗਰਸ ਪ੍ਰਧਾਨ ਸੁਨੀਲ ਜਾਖੜ,ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਹਰੀਸ਼ ਚੌਧਰੀ ਨੇ ਮੰਤਰੀਆਂ ਤੇ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਪੰਜਾਬ ਭਵਨ ਮੀਟਿੰਗ ਕੀਤੀ।ਇਸ ਮੀਟਿੰਗ ਵਿੱਚ ਨਵਜੋਤ ਸਿੱਧੂ,ਤ੍ਰਿਪਤ ਰਾਜਿੰਦਰ ਬਾਜਵਾ,ਅਰੁਣਾ ਚੌਧਰੀ ,ਰਾਜ ਕੁਮਾਰ ਵੇਰਕਾ ਸਮੇਤ ਕਈ ਸਮੇਤ ਲੀਡਰ ਹਾਜ਼ਰ ਸਨ।ਸੂਤਰਾਂ ਮੁਤਾਬਕ ਮੀਟਿੰਗ ਵਿੱਚ ਮੰਤਰੀ ਮੰਡਲ ਵਿਸਤਾਰ ਤੋਂ ਬਾਅਦ ਪਾਰਟੀ ਵਿੱਚ ਵਧੀ ਅਸੰਤੁਸ਼ਟ ਬਾਰੇ ਚਰਚਾ ਕੀਤੀ ਗਈ।Cabinet Punjab Govt MLA Congressਇਸ ਬਾਰੇ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਹ ਸਿਰਫ਼ ਰਸਮੀ ਮੁਲਾਕਾਤ ਸੀ।ਉਨ੍ਹਾਂ ਕਿਹਾ ਕਿ ਉਹ ਨਾਰਾਜ਼ ਨਹੀਂ ਹਨ।ਵੇਰਕਾ ਨੇ ਮੰਨਿਆ ਕਿ ਅਸਤੀਫ਼ੇ ਦੇਣ ਵਾਲੇ ਰੁੱਸਿਆਂ ਬਾਰੇ ਚਰਚਾ ਹੋਈ ਹੈ।ਉਨ੍ਹਾਂ ਸਾਰਿਆਂ ਨੂੰ ਮਨਾ ਲਿਆ ਜਾਏਗਾ।ਪਾਰਟੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਕੈਪਟਨ ਖਿਲਾਫ ਪਾਰਟੀ ਵਿੱਚ ਕੋਈ ਧੜੇਬੰਦੀ ਨਹੀਂ।ਮੰਤਰੀ ਨਾ ਬਣਨ ਕਰਕੇ ਵਿਧਾਇਕਾਂ ਵਿੱਚ ਰੋਸ ਜ਼ਰੂਰ ਹੈ ਪਰ ਕੋਈ ਨਾਰਾਜ਼ਗੀ ਨਹੀਂ।ਉਨ੍ਹਾਂ ਕਿਹਾ ਕਿ ਸਭ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰਾਂਗੇ।

-PTCNews

Related Post