ਕੈਲੀਫੋਰਨੀਆ ਦੇ ਜੰਗਲ 'ਚ ਲੱਗੀ ਅੱਗ, 20 ਹਜ਼ਾਰ ਲੋਕਾਂ ਨੂੰ ਸੁਰੱਖਅਿਤ ਥਾਵਾਂ 'ਤੇ ਪਹੁੰਚਾਇਆ

By  Gagan Bindra October 10th 2017 02:06 PM

ਕੈਲੀਫੋਰਨੀਆ ਦੇ ਜੰਗਲ 'ਚ ਲੱਗੀ ਅੱਗ, 20 ਹਜ਼ਾਰ ਲੋਕਾਂ ਨੂੰ ਸੁਰੱਖਅਿਤ ਥਾਵਾਂ 'ਤੇ ਪਹੁੰਚਾਇਆ: ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਜੰਗਲ 'ਚ ਭਿਆਨਕ ਅੱਗ ਲੱਗ ਗਈ ਹੈ। ਅੱਗ ਦਾ ਵਹਾਅ ਏਨਾ ਜਿਆਦਾ ਸੀ ਕਿ ਕੁੱਝ ਪਲਾਂ ਵਿੱਚ ਹੀ ਅੱਗ ਨੇ ਦੂਰ ਤੱਕ ਮਾਰ ਕਰ ਦਿੱਤੀ।ਜਿਸ ਵਿੱਚ ਅੱਗ ਦੇ ਕਾਰਨ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਗ ਤੇਜ਼ੀ ਨਾਲ ਸਾਰੇ ਜੰਗਲ 'ਚ ਫੈਲ ਰਹੀ ਹੈ।ਕੈਲੀਫੋਰਨੀਆ ਦੇ ਜੰਗਲ 'ਚ ਲੱਗੀ ਅੱਗ, 20 ਹਜ਼ਾਰ ਲੋਕਾਂ ਨੂੰ ਸੁਰੱਖਅਿਤ ਥਾਵਾਂ 'ਤੇ ਪਹੁੰਚਾਇਆਫਾਇਰ ਬ੍ਰਗੇਡ ਵਿਭਾਗ ਦੇ ਮੁਖੀ ਕਿਮ ਪਿਮਲੋਟ ਦਾ ਕਹਿਣਾ ਹੈ ਕਿ ਲੱਗਣ ਕਾਰਨ ਲਗਭਗ 1500 ਇਮਾਰਤਾਂ ਬਰਬਾਦ ਹੋ ਚੁੱਕੀਆਂ ਹਨ। ਪਰ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ ਜਿਸ ਨੂੰ ਦੇਖ ਕੇ ਸਭ ਹੈਰਾਨ ਹਨ ਕਿ ਰਾਤ ਸਮੇਂ ਅੱਗ ਕਿਵੇਂ ਲੱਗ ਸਕਦੀ ਹੈ।

ਉਨ੍ਹਾਂ ਨੇ ਕਿਹਾ ਅਸੀਂ ਲੋਕਾਂ ਦੀ ਜਾਨ ਬਚਾਉਣ ਲਈਂ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਜੋ ਸਾਡਾ ਮੁਢਲਾ ਕੰਮ ਹੈ।ਅੱਗ 'ਤੇ ਕਾਬੂ ਪਾਉਣ ਲਈ ਸਾਰੇ ਉਪਕਰਣ ਇੱਥੇ ਮੌਜੂਦ ਹਨ। ਅਸੀਂ ਇੱਥੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ।ਲੀਫੋਰਨੀਆ ਦੇ ਗਵਰਨਰ ਜੈਰੀ ਬ੍ਰਾਨ ਦੇ ਹਵਾਲੇ ਤੋਂ ਦੱਸਿਆਂ ਗਿਆ ਕਿ ਨਾਪਾ, ਸੋਨੋਮਾ ਅਤੇ ਯੂਬਾ 'ਚ ਐਮਰਜੈਂਸੀ ਦੀ ਘੋਸ਼ਣਾ ਕਰਵਾ ਦਿੱਤੀ ਗਈ ਹੈ।ਕੈਲੀਫੋਰਨੀਆ ਦੇ ਜੰਗਲ 'ਚ ਲੱਗੀ ਅੱਗ, 20 ਹਜ਼ਾਰ ਲੋਕਾਂ ਨੂੰ ਸੁਰੱਖਅਿਤ ਥਾਵਾਂ 'ਤੇ ਪਹੁੰਚਾਇਆਇਨ੍ਹਾਂ ਖੇਤਰਾਂ ਤੋਂ ਤਕਰੀਬਨ 20 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।ਰਾਸ਼ਟਰੀ ਮੌਸਮ ਸੇਵਾ ਵਿਭਾਗ ਨੇ ਸੈਨ ਫਰਾਂਸਸਿਕੋ ਤਕ ਅੱਗ ਫੈਲ ਜਾਣ ਬਾਰੇ ਜਾਣਕਾਰੀ ਦਿੱਤੀ ਹੈ। ਤੇਜ਼ ਹਵਾਵਾਂ ਅਤੇ ਸੁੱਕੇ ਮੌਸਮ ਕਾਰਣ ਅੱਗ ਤੇਜ਼ੀ ਨਾਲ ਫੈਲ ਰਹੀ ਹੈ। ਸੋਨੋਮਾ ਕਾਊਂਟੀ ਦੇ ਸ਼ੈਰਿਫ਼ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦਾ ਦਫਤਰ ਅੱਗ ਲੱਗਣ ਨਾਲ ਸੜ ਗਿਆ ਹੈ ਅਤੇ ਉਸਨੇ ਮਰਨ ਵਾਲਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ । ਇੱਥੇ ਕੁੱਲ 10 ਲੋਕਾਂ ਦੀ ਮੌਤ ਹੋ ਚੁੱਕੀ ਹੈ।

-PTC News

Related Post