ਕੈਲੀਫੋਰਨੀਆ ਦੀ ਜੰਗਲੀ ਅੱਗ ਕਾਰਨ ਕਰੀਬ ਇੱਕ ਲੱਖ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਕੀਤੀ ਗਈ ਅਪੀਲ

By  Shanker Badra October 28th 2020 01:49 PM

ਕੈਲੀਫੋਰਨੀਆ ਦੀ ਜੰਗਲੀ ਅੱਗ ਕਾਰਨ ਕਰੀਬ ਇੱਕ ਲੱਖ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਕੀਤੀ ਗਈ ਅਪੀਲ:ਫਰਿਜ਼ਨੋ : ਪਿਛਲੇ ਮਹੀਨਿਆਂ ਤੋਂ ਅਮਰੀਕਾ ਦੇ ਕੈਲੀਫੋਰਨੀਆਂ ਵਿੱਚ ਲੱਗੀ ਅੱਗ ਨੇ ਕਾਫੀ ਨੁਕਸਾਨ ਕਰ ਦਿੱਤਾ ਹੈ। ਅੱਗ ਬੁਝਾਊ ਅਮਲਾ ਲਗਾਤਾਰ ਜੰਗਲਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਜੱਦੋ ਜਹਿਦ ਕਰ ਰਿਹਾ ਹੈ। ਅਮਰੀਕਾ ਦੇ ਕੈਲੀਫੋਰਨੀਆ ਵਿਚ ਲੱਗੀ ਜੰਗਲੀ ਅੱਗ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਸਭ ਕੁੱਝ ਤਬਾਹ ਕਰ ਰਹੀ ਹੈ। ਜਿਸ ਕਰਕੇ ਲਗਭਗ ਇਕ ਲੱਖ ਲੋਕਾਂ ਨੂੰ ਉਸ ਇਲਾਕੇ ਵਿੱਚੋਂ ਬਾਹਰ ਜਾਣ ਦਾ ਹੁਕਮ ਦਿੱਤਾ ਗਿਆ ਹੈ।

California wildfire calls for more than 100,000 people to evacuate ਕੈਲੀਫੋਰਨੀਆ ਦੀ ਜੰਗਲੀ ਅੱਗ ਕਾਰਨ ਕਰੀਬ ਇੱਕ ਲੱਖ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਕੀਤੀ ਗਈ ਅਪੀਲ

ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਸਿਲਵੇਰਾਡੋ ਖੇਤਰ ਵਿਚ ਲੱਗੀ ਅੱਗ ਬਹੁਤ ਤੇਜ਼ੀ ਨਾਲ 4000 ਏਕੜ ਵਿਚ ਫੈਲ ਗਈ ਹੈ। ਇਸ ਦੌਰਾਨ ਅੱਗ ਨੇ ਦੇਖਦਿਆਂ ਹੀ ਦੇਖਦਿਆਂ ਦੋ ਘੰਟਿਆਂ ਦੇ ਅੰਦਰ ਹੀ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਸਿਲਵੇਰਾਡੋ ਘਾਟੀ ਵਿਚ ਹਜ਼ਾਰਾਂ ਘਰਾਂ ਵੱਲ ਵੱਧ ਰਹੀ ਹੈ। ਜਿਸ ਤੋਂ ਬਾਅਦ ਲਾਸ ਏਂਜਲਸ ਤੋਂ 40 ਮੀਲ ਦੱਖਣ-ਪੂਰਬ ਵਿਚ ਇਰਵਿਨ ਸ਼ਹਿਰ ਵਿਚ ਲਗਭਗ 20,000 ਘਰ ਖਾਲੀ ਕਰਵਾ ਲਏ ਗਏ ਹਨ।

California wildfire calls for more than 100,000 people to evacuate ਕੈਲੀਫੋਰਨੀਆ ਦੀ ਜੰਗਲੀ ਅੱਗ ਕਾਰਨ ਕਰੀਬ ਇੱਕ ਲੱਖ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਕੀਤੀ ਗਈ ਅਪੀਲ

ਹੁਣ ਦੱਖਣੀ ਕੈਲੀਫੋਰਨੀਆ ਦੀ ਇਕ ਬਿਜਲੀ ਕੰਪਨੀ ਅਨੁਸਾਰ ਸ਼ਾਇਦ ਬਿਜਲੀ ਉਪਕਰਣਾਂ ਨੇ ਤੇਜ਼ ਰਫਤਾਰ ਨਾਲ ਚੱਲਣ ਵਾਲੀ ਜੰਗਲ ਦੀ ਅੱਗ ਨੂੰ ਵਧਾਇਆ ਹੈ, ਜਿਸ ਕਰਕੇ ਲਗਭਗ 100,000 ਲੋਕਾਂ ਨੂੰ ਉਸ ਖੇਤਰ ਵਿੱਚੋਂ ਕੱਢਣ ਦੇ ਆਦੇਸ਼ ਜ਼ਾਰੀ ਕਰਨੇ ਪਏ ਹਨ। ਸੋਮਵਾਰ ਸਵੇਰੇ ਸਿਲਵੇਰਾਡੋ ਖੇਤਰ ਵਿੱਚ ਲੱਗੀ ਅੱਗ ਬਹੁਤ ਤੇਜ਼ੀ ਨਾਲ 4000 ਏਕੜ ਵਿੱਚ ਫੈਲ ਗਈ ਸੀ।

California wildfire calls for more than 100,000 people to evacuate ਕੈਲੀਫੋਰਨੀਆ ਦੀ ਜੰਗਲੀ ਅੱਗ ਕਾਰਨ ਕਰੀਬ ਇੱਕ ਲੱਖ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਕੀਤੀ ਗਈ ਅਪੀਲ

ਇਸ ਖੇਤਰ ਵਿੱਚ ਲੱਗੀ ਅੱਗ ਦੇ ਭੜਕਣ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿ ਇਸਦੇ ਪਿੱਛੇ ਸਚਮੁੱਚ ਹੀ ਬਿਜਲੀ ਉਪਕਰਣਾਂ ਦਾ ਕਾਰਨ ਹੈ।  ਇਸ ਅੱਗ ਨੂੰ ਬੁਝਾਉਣ ਲਈ ਅੱਗ ਬੁਝਾਊ ਅਮਲੇ ਦੇ 500 ਮੈਂਬਰਾਂ ਨੇ ਯੋਗਦਾਨ ਪਾਇਆ ਤੇ ਉਨ੍ਹਾਂ ਦੇ 2 ਮੈਂਬਰ ਜਖਮੀਂ ਵੀ ਹੋਏ ਹਨ। ਓਥੇ ਬਿਜਲੀ ਵਾਲੀਆਂ ਕੰਪਨੀਆਂ ਨੇ ਸ਼ਕਤੀਸ਼ਾਲੀ ਹਵਾਵਾਂ ਅਤੇ ਖੁਸ਼ਕ ਮੌਸਮ ਵਿਚ ਜੰਗਲੀ ਅੱਗ ਦੇ ਭੜਕਣ ਕਾਰਨ ਉਪਕਰਣਾਂ ਨੂੰ ਰੋਕਣ ਲਈ ਤਕਰੀਬਨ 300,000 ਲੋਕਾਂ ਦੀ ਬਿਜਲੀ ਦਾ ਕੱਟ ਵੀ ਲਗਾਇਆ।

-PTCNews

Related Post