ਕੈਨੇਡਾ 'ਚ ਹਰ ਸਾਲ ਕਿਉਂ ਹੁੰਦੈ 31 ਬਿਲੀਅਨ ਡਾਲਰ ਦਾ ਭੋਜਨ ਬਰਬਾਦ, ਜਾਣੋ ਮਾਮਲਾ

By  Joshi November 11th 2018 02:39 PM -- Updated: November 11th 2018 04:20 PM

ਕੈਨੇਡਾ 'ਚ ਹਰ ਸਾਲ ਕਿਉਂ ਹੁੰਦੈ 31 ਬਿਲੀਅਨ ਡਾਲਰ ਦਾ ਭੋਜਨ ਬਰਬਾਦ, ਜਾਣੋ ਮਾਮਲਾ,ਓਂਟਾਰੀਓ: ਕੈਨੇਡਾ 'ਚ ਹਰ ਸਾਲ ਵੱਡੀ ਮਾਤਰਾ ਵਿੱਚ ਭੋਜਨ ਬਰਬਾਦ ਹੁੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪੂਰੇ ਸਾਲ 31 ਬਿਲੀਅਨ ਦੇ ਕਰੀਬ ਦਾ ਭੋਜਨ ਬਰਬਾਦ ਹੁੰਦਾ ਹੈ, ਪਰ ਫਿਰ ਵੀ ਕਈ ਲੋਕ ਭੁੱਖੇ ਸੋਂਦੇ ਹਨ। ਮਿਲੀ ਜਾਣਕਾਰੀ ਅਨੁਸਾਰ ਇਥੇ ਜਿੰਨ੍ਹਾਂ ਭੋਜਨ ਤਿਆਰ ਕੀਤਾ ਜਾਂਦਾ ਉਸ ਤੋਂ ਅੱਧਾ ਹਿੱਸਾ ਬਰਬਾਦ ਕੀਤਾ ਜਾਂਦਾ ਹੈ। ਹਾਲਾਂਕਿ ਕਈ ਥਾਵਾਂ 'ਤੇ ਵਾਧੂ ਭੋਜਨ ਗਰੀਬਾਂ ਲਈ ਛੱਡਣ ਦੇ ਪ੍ਰਬੰਧ ਵੀ ਕੀਤੇ ਗਏ ਹਨ, ਜਿਨ੍ਹਾਂ ਕਾਰਨ ਕੁਝ ਲੋਕਾਂ ਦੇ ਪੇਟ ਭਰਦੇ ਹਨ।

ਬਰਬਾਦ ਜਾ ਰਹੇ ਭੋਜਨ ਦੇ ਵਿਸ਼ੇ 'ਤੇ ਕੋਈ ਗੱਲ ਨਹੀਂ ਕਰਦਾ ਜੋ ਬਹੁਤ ਵੱਡਾ ਮੁੱਦਾ ਹੈ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਵੱਲੋ ਬਿਲਕੁਲ ਠੀਕ ਚੀਜ਼ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ। ਜਿਸ ਦੌਰਾਨ ਦੇਸ਼ ਦੇ ਵੱਡੀ ਮਾਤਰਾ ਵਿੱਚ ਲੋਕ ਭੁੱਖੇ ਸੋਂਦੇ ਹਨ। ਬਹੁਤ ਸਾਰੇ ਲੋਕ ਮੀਟ, ਡਾਇਰੀ ਪ੍ਰੋਡਕਟ, ਫਲ ਅਤੇ ਸਬਜ਼ੀਆਂ ਨੂੰ ਕੁੱਝ ਦਿਨਾਂ ਬਾਅਦ ਬਦਲ ਦਿੰਦੇ ਹਨ, ਭਾਵੇਂ ਕਿ ਉਹ ਦੋ-ਤਿੰਨ ਦਿਨ ਪਹਿਲਾਂ ਹੀ ਲਿਆਂਦੇ ਗਏ ਹੋਣ ਅਤੇ ਖਾਣ ਯੋਗ ਹੋਣ।

ਹੋਰ ਪੜ੍ਹੋ: ਤੇਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਆਈ ਗਿਰਾਵਟ, ਜਾਣੋ ਅੱਜ ਦੇ ਭਾਅ

ਓਂਟਾਰੀਓ 'ਚ ਅਜਿਹੀਆਂ ਕਈ ਸੰਸਥਾਵਾਂ ਨੇ ਬਰਬਾਦ ਹੋ ਰਹੇ ਭੋਜਨ ਨੂੰ ਬਚਾਉਣ ਦੀ ਜ਼ਿੰਮੇਵਾਰੀ ਲਈ ਹੈ।ਇਸ ਦੌਰਾਨ ਉਹਨਾਂ ਸੰਸਥਾਵਾਂ ਦਾ ਕਹਿਣਾ ਲੋਕਾਂ ਦੁਆਰਾ ਬਰਬਾਦ ਕੀਤੇ ਜਾ ਰਹੇ ਭੋਜਨ ਨੂੰ ਬਚਾਇਆ ਜਾਵੇਗਾ ਅਤੇ ਜਿਹੜੇ ਲੋਕ ਭੋਜਨ ਨੂੰ ਬਰਬਾਦ ਕਰ ਹੈ ਹਨ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

—PTC News

Related Post