ਪੁੱਤ ਨੂੰ ਮਿਲਣ ਗਏ ਪੰਜਾਬੀ ਦਾ ਕੈਨੇਡਾ 'ਚ ਹੋਇਆ ਕਤਲ

By  Shanker Badra June 16th 2018 08:15 PM

ਪੁੱਤ ਨੂੰ ਮਿਲਣ ਗਏ ਪੰਜਾਬੀ ਦਾ ਕੈਨੇਡਾ 'ਚ ਕਤਲ:ਕੈਨੇਡਾ 'ਚ ਆਪਣੇ ਪੁੱਤ ਨੂੰ ਮਿਲਣ ਗਏ ਪੰਜਾਬੀ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਪੰਜਾਬ ਦੇ ਲੋਕ ਨਿਰਮਾਣ ਵਿਭਾਗ ਤੋਂ ਬਤੌਰ ਸੇਵਾ ਮੁਕਤ ਐਕਸੀਅਨ ਤੇ ਸਥਾਨਕ ਰੋਟਰੀ ਕਲੱਬ ਦੇ ਪ੍ਰਧਾਨ ਰਹੇ ਅਮਰਜੀਤ ਸਿੰਘ ਭਟਨਾਗਰ ਦੀ ਕੈਨੇਡਾ ਵਿੱਚ ਦੋ ਨੀਗਰੋ ਮੂਲ ਦੇ ਵਿਅਕਤੀਆਂ ਨਾਲ ਹੱਥੋਪਾਈ ਦੌਰਾਨ ਮੌਤ ਹੋ ਗਈ ਹੈ।

ਅਮਰਜੀਤ ਭਟਨਾਗਰ ਪੰਜਾਬ ਦੇ ਰੂਪਨਗਰ ਦੇ ਰਹਿਣ ਵਾਲੇ ਸਨ ਤੇ ਉਹ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਸਨ।ਉਨ੍ਹਾਂ ਦੇ ਬੇਟੇ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਹ 14 ਅਪ੍ਰੈਲ ਨੂੰ 6 ਮਹੀਨੇ ਲਈ ਬਰੈਂਪਟਨ ਆਪਣੇ ਵੱਡੇ ਮੁੰਡੇ ਜਸਪਿੰਦਰ ਸਿੰਘ ਨੂੰ ਮਿਲਣ ਲਈ ਆਏ ਹੋਏ ਸਨ। 12 ਜੂਨ ਨੂੰ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਅਲੋਮਾ ਪਾਰਕ 'ਚ ਸੈਰ ਕਰ ਰਹੇ ਸਨ ਜਦੋਂ 2 ਲੋਕ ਆਏ ਤੇ ਨਿੱਜੀ ਚੀਜ਼ਾਂ ਨੂੰ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਨਾਲ ਝੜਪ ਦੌਰਾਨ ਅਮਰਜੀਤ ਭਟਨਾਗਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਦੋ ਦਿਨ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

ਪੁਲਿਸ ਨੇ ਇਸ ਮਾਮਲੇ 'ਚ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਦੂਜਾ ਹਾਲੇ ਫਰਾਰ ਹੈ।ਨਾਬਾਲਗਾਂ ਨਾਲ ਸਬੰਧਤ ਕਾਨੂੰਨ ਕਾਰਨ 15 ਸਾਲ ਦੇ ਅੱਲ੍ਹੜ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ,ਜਿਸ ਨੂੰ ਬਰੈਂਪਟਨ ਦੀ ਅਦਾਲਤ 'ਚ ਪੇਸ਼ ਕੀਤਾ ਗਿਆ।

-PTCNews

Related Post