ਕੈਨੇਡਾ 'ਚ ਪੰਜਾਬੀਆਂ ਦੀ ਬੱਲੇ-ਬੱਲੇ, NBA ਟੂਰਨਾਮੈਂਟ 'ਚ 2 ਪੰਜਾਬੀ ਬਣੇ ਕੁਮੈਂਟੇਟਰ

By  Jashan A June 14th 2019 01:04 PM -- Updated: June 14th 2019 01:16 PM

ਕੈਨੇਡਾ 'ਚ ਪੰਜਾਬੀਆਂ ਦੀ ਬੱਲੇ-ਬੱਲੇ, NBA ਟੂਰਨਾਮੈਂਟ 'ਚ 2 ਪੰਜਾਬੀ ਬਣੇ ਕੁਮੈਂਟੇਟਰ,ਟੋਰਾਂਟੋ: ਕਹਿੰਦੇ ਹਨ ਕਿ ਪੰਜਾਬੀ ਜਿਥੇ ਵੀ ਜਾਂਦੇ ਹਨ, ਉਥੇ ਹੀ ਆਪਣੀ ਵੱਖਰੀ ਪਹਿਚਾਣ ਬਣਾ ਲੈਂਦੇ ਹਨ ਤੇ ਆਪਣੀ ਮਿਹਨਤ ਸਦਕਾ ਪੰਜਾਬ ਅਤੇ ਸਿੱਖ ਭਾਈਚਾਰੇ ਦਾ ਨਾਮ ਦੁਨੀਆ ਭਰ 'ਚ ਚਮਕਾਉਂਦੇ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਹੈ ਕੈਨੇਡਾ 'ਚ ਰਹਿਣ ਵਾਲੇ 2 ਪੰਜਾਬੀਆਂ ਨੇ।

ਦਰਅਸਲ ਕੈਨੇਡਾ ਦੇ ਦੋ ਪੰਜਾਬੀ ਇਸ ਵਾਰ ਐਨਬੀਏ ਦੌਰਾਨ ਆਪਣੀ ਮਾਤ ਭਾਸ਼ਾ 'ਚ ਕੁਮੈਂਟਰੀ ਕੀਤੀ। ਭਾਰਤੀ-ਕੈਨੇਡੀਆਈ ਸਿੱਖ ਪਰਮਿੰਦਰ ਸਿੰਘ ਤੇ ਪ੍ਰੀਤ ਰੰਧਾਵਾ ਨੂੰ ਪੰਜਾਬੀ ਵਿੱਚ ਕੁਮੈਂਟਰੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਹੋਰ ਪੜ੍ਹੋ:ਪ੍ਰੀਤ ਹਰਪਾਲ ਦੀ ਫਿਲਮ ‘ਲੁਕਣ ਮੀਚੀ’ ‘ਚ ਯੋਗਰਾਜ ਤੇ ਗੁੱਗੂ ਗਿੱਲ ਕਿਉਂ ਨਿਭਾ ਰਹੇ ਨੇ ਦੁਸ਼ਮਣੀ, ਦੇਖੋ ਵੀਡੀਓ

ਇਹ ਪਹਿਲੀ ਵਾਰ ਹੋਇਆ ਜਦ ਇਸ ਵੱਡੇ ਕੌਮਾਂਤਰੀ ਖੇਡ ਮੁਕਾਬਲੇ ਦਾ ਸਿੱਧਾ ਪ੍ਰਸਾਰਨ ਪੰਜਾਬੀ ਵਿੱਚ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਐਨਬੀਏ ਮੁਕਾਬਲਿਆਂ ਦਾ ਪ੍ਰਸਾਰਨ 200 ਦੇਸ਼ਾਂ ਵਿੱਚ ਕੀਤਾ ਜਾਂਦਾ ਹੈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬੀ ਹਮੇਸ਼ਾਂ ਹੀ ਸਿੱਖ ਕੌਮ ਦਾ ਨਾਮ ਰੋਸ਼ਨ ਕਰਨ ਲਈ ਅੱਗੇ ਆਏ ਹਨ। ਜਦੋਂ ਵੀ ਦੁਨੀਆ ਮੁਸੀਬਤ 'ਚ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਪੰਜਾਬੀ ਅੱਗੇ ਆਉਂਦੇ ਹਨ।

-PTC News

Related Post