ਇਹਨਾਂ ਲੋਕਾਂ ਲਈ ਹੁਣ ਕੈਨੇਡਾ ਦੀ ਪੀ. ਆਰ. ਨਹੀਂ ਰਹੇਗੀ ਸਿਰਫ ਸੁਪਨਾ, ਪਹਿਲਾਂ ਨਹੀਂ ਮਿਲਦੀ ਦੀ ਇਜਾਜ਼ਤ!

By  Gagan Bindra November 25th 2017 11:20 AM -- Updated: November 25th 2017 11:43 AM

ਕੈਨੇਡਾ ਦੀ ਪੀ.ਆਰ ਲੈਣ ਲਈ ਪਹਿਲਾਂ ਜਿੱਥੇ ਅਪਾਹਜ ਅਤੇ ਬੀਮਾਰ ਪ੍ਰਵਾਸੀਆਂ ਲਈ ਸੁਪਨਾ ਮਹਿਜ਼ ਹੁੰਦੀ ਸੀ, ਉਥੇ ਹੀ ਹੁਣ ਇਹ ਇਹ ਸੱਚਾਈ 'ਚ ਤਬਦੀਲ ਹੋਣ ਵਾਲੀ ਹੈ।

ਜੀ ਹਾਂ, ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਇਸ ਬਾਰੇ ਵਚਬੱਧਤਾ ਜਾਹਿਰ ਕਰਦਿਆਂ ਕਿਹਾ ਹੈ ਕਿ ਕਾਨੂੰਨ 'ਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਅਪਾਹਜ ਜਾਂ ਬੀਮਾਰੀ ਦੇ ਸ਼ਿਕਾਰ ਲੋਕਾਂ ਨੂੰ ਕੈਨੇਡਾ ਪ੍ਰਵਾਸ ਕਰਨ ਦੀ ਇਜਾਜ਼ਤ ਮਿਲ ਸਕੇ।

ਕੈਨੇਡਾ ਦੀ ਪੀ.ਆਰ ਲੈਣ ਲਈ ਪਹਿਲਾਂ ਜਿੱਥੇ ਅਪਾਹਜ ਅਤੇ ਬੀਮਾਰ ਪ੍ਰਵਾਸੀਆਂ ਲਈ ਸੁਪਨਾ

ਇਸ ਬਾਰੇ 'ਚ ਗੱਲ ਕਰਦਿਆਂ (ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ) ਮਨੁੱਖੀ ਅਧਿਕਾਰ ਜਥੇਬੰਦੀਆਂ ਵੀ ਕਿਸੇ ਵਿਅਕਤੀ ਦੀ ਸਰੀਰਕ ਅਯੋਗਤਾ ਕਾਰਨ ਕੈਨੇਡਾ ਆਉਣ ਦੀ ਇਜਾਜ਼ਤ ਨਾ ਦੇਣਾ ਅਣਮਨੁੱਖੀ ਹੈ। ਉਹਨਾਂ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਦੇ ਨਿਯਮਾਂ ਦੀ ਉਲੰਘਣਾ ਵੀ ਹੈ।

ਇਸ ਤੋਂ ਇਲਾਵਾ, ਕੌਂਸਲ ਆਫ ਕੈਨੇਡੀਅਨਜ਼ ਵਿਦ ਡਿਸਐਬਿਲੀਟੀਜ਼ ਦੇ ਵਾਈਸ ਚੇਅਰਪਰਸਨ ਜੌਗਨ ਰੇਅ ਨੇ ਵੀ ਇਸ ਕਾਨੂੰਨ ਨੂੰ ਹਟਾਉਣ ਲਈ ਦਾ ਸਮਰਥਨ ਕੀਤਾ।

ਉਮੀਦ ਹੈ ਕਿ ਜਲਦ ਤੋਂ ਜਲਦ ਇਹ ਬਦਲਾਅ ਆਵੇਗਾ ਅਤੇ ਅਪਾਹਜ ਅਤੇ ਬੀਮਾਰ ਪ੍ਰਵਾਸੀਆਂ ਲਈ ਵੀ ਕੈਨੇਡਾ ਦੀ ਪੀਆਰ ਦੇ ਦਰਵਾਜ਼ੇ ਖੁੱਲ ਸਕਣਗੇ।

ਕੈਨੇਡਾ ਦੀ ਪੀ.ਆਰ ਲੈਣ ਲਈ ਪਹਿਲਾਂ ਜਿੱਥੇ ਅਪਾਹਜ ਅਤੇ ਬੀਮਾਰ ਪ੍ਰਵਾਸੀਆਂ ਲਈ ਸੁਪਨਾ

-PTC News

Related Post