ਕੈਨੇਡਾ 'ਚ ਬਦਲੇ ਇਹ ਨਿਯਮ, ਪ੍ਰਵਾਸੀਆਂ ਦੀ ਹੋ ਸਕਦੀ ਹੈ PR ਰੱਦ

By  Joshi October 28th 2018 06:44 PM

ਕੈਨੇਡਾ 'ਚ ਬਦਲੇ ਇਹ ਨਿਯਮ, ਪ੍ਰਵਾਸੀਆਂ ਦੀ ਹੋ ਸਕਦੀ ਹੈ PR ਰੱਦ,ਸਰੀ: ਪਿਛਲੇ ਕੁਝ ਮਹੀਨੇ ਪਹਿਲਾ ਕੈਨੇਡਾ ਸਰਕਾਰ ਵਲੋਂ ਦੇਸ਼ ਭਰ 'ਚ ਭੰਗ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਸੀ। ਕੈਨੇਡਾ 'ਚ ਰਹਿ ਰਹੇ ਵਿਦੇਸ਼ੀ ਲੋਕਾਂ ਵਿੱਚ ਵੀ ਇਸ ਨਾਲ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਭੰਗ ਦੀ ਵਰਤੋਂ ਕਰਨ ਤੋਂ ਬਾਅਦ ਇਥੇ ਗੱਡੀ ਚਲਾਉਣੀ ਦੀ ਮਨਾਹੀ ਹੈ।

ਜੇਕਰ ਕੋਈ ਵਿਅਕਤੀ ਭੰਗ ਦੀ ਵਰਤੋਂ ਕਰ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਅਤੇ ਵਾਪਸ ਆਪਣੇ ਵਤਨ ਪਰਤਣਾ ਪੈ ਸਕਦਾ ਹੈ। ਕਾਨੂੰਨ ਮੁਤਾਬਕ 19 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਭੰਗ ਵੇਚਣ 'ਤੇ ਮਨਾਹੀ ਹੈ ਅਤੇ ਜੇਕਰ ਕਿਸੇ ਵਿਅਕਤੀ ਨੇ ਆਪਣੇ ਕੋਲ 30 ਗ੍ਰਾਮ ਤੋਂ ਵਧੇਰੇ ਭੰਗ ਰੱਖੀ ਤਾਂ ਉਹ ਪੁਲਸ ਦੇ ਅੜਿੱਕੇ ਚੜ੍ਹ ਜਾਵੇਗਾ।

ਹੋਰ ਪੜ੍ਹੋ:ਯੂ.ਕੇ: ਬਜਟ ਵਿੱਚ ਸਕੂਲਾਂ ਲਈ ‘ਕੋਈ ਵਾਧੂ ਪੈਸੇ ਨਹੀਂ’

ਤੁਹਾਨੂੰ ਦੱਸ ਦੇਈਏ ਕਿ ਭੰਗ ਦੀ ਜ਼ਿਆਦਾ ਵਰਤੋਂ ਡਰਾਈਵਰ ਕਰਦੇ ਹਨ। ਭੰਗ ਐਕਟ ਦੀਆਂ ਧਾਰਾਵਾਂ ਮੁਤਾਬਕ ਗੈਰ-ਕਾਨੂੰਨੀ ਤਰੀਕੇ ਨਾਲ ਭੰਗ ਦੀ ਖੇਤੀ ਕਰਨ, ਇਸ ਨੂੰ ਵੇਚਣ ਅਤੇ ਕੈਨੇਡਾ ਤੋਂ ਬਾਹਰ ਭੰਗ ਲਿਜਾਣ 'ਤੇ ਦੋਸ਼ੀ ਨੂੰ 14 ਸਾਲਾਂ ਦੀ ਕੈਦ ਹੋ ਸਕਦੀ ਹੈ। ਨਸ਼ੇੜੀ ਡਰਾਈਵਰਾਂ ਨੂੰ ਕੰਟਰੋਲ ਕਰਨ ਲਈ 18 ਦਸੰਬਰ, 2018 ਤੋਂ ਨਵੇਂ ਕਾਨੂੰਨ ਲਾਗੂ ਹੋਣ ਜਾ ਰਹੇ ਹਨ,

ਇਸ ਤਹਿਤ ਸਜ਼ਾ 5 ਸਾਲ ਤੋਂ ਵਧਾ ਕੇ 10 ਸਾਲ ਕਰ ਦਿੱਤੀ ਗਈ ਹੈ।ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਜੇਕਰ ਕਿਸੇ ਨੂੰ ਸਜ਼ਾ ਹੋ ਜਾਂਦੀ ਹੈ ਤਾਂ ਉਹਨਾਂ ਦੀ ਪੀ ਆਰ ਵੀ ਰੱਦ ਹੋ ਜਾਂਦੀ ਹੈ, ਅਤੇ ਅਦਾਲਤਾਂ ਦੇ ਚੱਕਰ ਲਗਾਉਣੇ ਪੈ ਸਕਦੇ ਹਨ।

—PTC News

Related Post