ਕੈਨੇਡਾ 'ਚ ਪੰਜਾਬ ਦੇ ਕਿਸਾਨ ਨੇ ਕਰਵਾਈ ਬੱਲੇ-ਬੱਲੇ, ਰਚਿਆ ਇਤਿਹਾਸ, ਪੜ੍ਹੋ ਪੂਰੀ ਖਬਰ

By  Joshi November 11th 2018 03:24 PM

ਕੈਨੇਡਾ 'ਚ ਪੰਜਾਬ ਦੇ ਕਿਸਾਨ ਨੇ ਕਰਵਾਈ ਬੱਲੇ-ਬੱਲੇ, ਰਚਿਆ ਇਤਿਹਾਸ, ਪੜ੍ਹੋ ਪੂਰੀ ਖਬਰ,ਟੋਰਾਂਟੋ: ਅਕਸਰ ਹੀ ਕਿਹਾ ਜਾਂਦਾ ਹੈ ਕਿ ਪੰਜਾਬੀ ਜਿਥੇ ਵੀ ਜਾਂਦੇ ਹਨ, ਉਥੇ ਹੀ ਆਪਣੀ ਜਿੱਤ ਦੇ ਝੰਡੇ ਗੱਡ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਕੈਨੇਡਾ 'ਚ ਸਾਹਮਣੇ ਆਇਆ ਹੈ। ਜਿਥੇ ਇੱਕ ਪੰਜਾਬੀ ਜਵਾਨ ਨੇ ਜਿੱਤ ਦੇ ਝੰਡੇ ਗੱਡੇ ਹਨ। ਕੈਨੇਡਾ 'ਚ ਬਹੁਤ ਸਾਰੇ ਪੰਜਾਬੀ ਰਹਿੰਦੇ ਹਨ, ਜੋ ਆਪਣੀ ਮਿਹਨਤ ਸਦਕਾ ਵੱਖਰੀ ਪਛਾਣ ਬਣਾਉਣ 'ਚ ਅੱਗੇ ਰਹਿੰਦੇ ਹਨ।

ਇੱਥੇ ਪੰਜਾਬੀ ਕਿਸਾਨ ਪੀਟਰ ਪੋਵੀਟਰ ਢਿੱਲੋਂ ਦਾ ਨਾਂ 'ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ' 'ਚ ਦਰਜ ਕੀਤਾ ਗਿਆ ਹੈ, ਜੋ ਆਪਣੇ-ਆਪ 'ਚ ਇਤਿਹਾਸ ਹੈ।ਕਿਸਾਨ ਪੀਟਰ ਨੇ ਸ਼ਾਨਦਾਰ ਖੇਤੀਬਾੜੀ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ 'ਕੈਨੇਡੀਅਨ ਐਗਰੀਕਲਚਰ ਹਾਲ ਆਫ ਫੇਮ ਐਸੋਸੀਏਸ਼ਨ' ਖੇਤੀਬਾੜੀ ਤੇ ਫੂਡ ਇੰਡਸਟਰੀ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਲਈ ਚੋਣਵੇਂ ਵਿਅਕਤੀਆਂ ਨੂੰ ਸਨਮਾਨਿਤ ਕਰਦਾ ਹੈ।

ਹੋਰ ਪੜ੍ਹੋ: ਕੈਨੇਡਾ ‘ਚ ਹਰ ਸਾਲ ਕਿਉ ਹੁੰਦੈ 31 ਬਿਲੀਅਨ ਡਾਲਰ ਦਾ ਭੋਜਨ ਬਰਬਾਦ, ਜਾਣੋ ਮਾਮਲਾ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਪੀਟਰ ਨੇ ਆਪਣੀ ਮੇਹਨਤ ਸਕਦਾ ਇਹ ਮੁਕਾਮ ਹਾਸਿਲ ਕੀਤਾ ਹੈ।ਪੀਟਰ ਦੇ ਪਿਤਾ ਰਛਪਾਲ ਸਿੰਘ ਢਿੱਲੋਂ ਹੁਸ਼ਿਆਰਪੁਰ ਦੇ ਪਿੰਡ ਪੰਡੋਰੀ 'ਚ ਰਹਿੰਦੇ ਸਨ ਅਤੇ 1950 ਵਿੱਚ ਉਹ ਕੈਨੇਡਾ ਆਏ ਸਨ।1981-82 ਵਿੱਚ ਉਨ੍ਹਾਂ ਨੇਕਰੈਨਬੇਰੀ ਦੀ ਖੇਤੀ ਸ਼ੁਰੂ ਕੀਤੀ। ਜਿਸ ਤੋਂ ਬਾਅਦ ਉਹ ਲਗਾਤਾਰ ਖੇਤੀਬਾੜੀ ਵਿੱਚ ਕਰਦੇ ਰਹੇ ਅਤੇ ਚੰਗਾ ਮੁਨਾਫ਼ਾ ਕਮਾਉਂਦੇ ਰਹੇ।

—PTC News

Related Post