ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਕਤਲ ਕਰਨ ਵਾਲੇ 2 ਦੋਸ਼ੀ ਗ੍ਰਿਫ਼ਤਾਰ ,2 ਅਜੇ ਵੀ ਫਰਾਰ

By  Shanker Badra July 21st 2018 02:20 PM -- Updated: July 21st 2018 02:29 PM

ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਕਤਲ ਕਰਨ ਵਾਲੇ 2 ਦੋਸ਼ੀ ਗ੍ਰਿਫ਼ਤਾਰ ,2 ਅਜੇ ਵੀ ਫਰਾਰ:ਕਨੈਡਾ ਦੇ ਸ਼ਹਿਰ ਬਰੈਂਪਟਨ ਵਿਚ ਮੰਗਲਵਾਰ ਨੂੰ ਜਲੰਧਰ ਦੇ 27 ਸਾਲਾ ਨੌਜਵਾਨ ਪਲਵਿੰਦਰ ਸਿੰਘ ਦਾ ਚਾਰ ਅਣਪਛਾਤੇ ਲੋਕਾਂ ਨੇ ਗੋਲੀਅਾਂ ਮਰ ਕੇ ਕਤਲ ਕਰ ਦਿੱਤਾ,ਜਿਸ ਦੀ ਖਬਰ ਨਾਲ ਪਲਵਿੰਦਰ ਦੇ ਪਰਿਵਾਰ 'ਚ ਸੋਗ ਦੀ ਲਹਿਰ ਛਾ ਗੲੀ ਸੀ।Canada Punjabi Young Muder Case 2 Arrestedਇਸ ਮਾਮਲੇ ਵਿੱਚ ਪੁਲਿਸ ਨੇ ਦੋ ਵਿਕਅਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੋ ਅਜੇ ਵੀ ਫਰਾਰ ਹਨ।ਮ੍ਰਿਤਕ ਨੌਜਵਾਨ 2009 ਵਿਚ ਕੈਨੇਡਾ ਆਇਆ ਸੀ ਤੇ ਪੇਸ਼ੇ ਵਜੋਂ ਕੈਨੇਡਾ ਵਿਚ ਟਰੱਕ ਚਲਾਉਂਦਾ ਸੀ।Canada Punjabi Young Muder Case 2 Arrestedਪਲਵਿੰਦਰ ਨੇ ਅਾਪਣੀ ਮੌਤ ਤੋਂ ਦੋ ਦਿਨ ਪਹਿਲਾਂ ਹੀ ਅਾਪਣੇ ਘਰ ਫੋਨ ਕੀਤਾ ਸੀ ਤੇ ੳੁਸ ਨੇ ਅਾਪਣਾ ਜਨਮ ਦਿਨ ਮਾਨਿਅਾ ਸੀ।ੳੁਸ ਨੇ ਕਦੀ ਸੋਚਿਆ ਵੀ ਨਹੀ ਸੀ ਕਿ ੳੁਸ ਨਾਲ ਅਜਿਹਾ ਹੋਵੇਗਾ।ਹਮਲਾਵਰਾਂ ਨੇ 28 ਸਾਲਾ ਪਲਵਿੰਦਰ ਦੇ ਏਅਰਪੋਰਟ ਰੋਡ ਦੇ ਡੋਨਵੁਡ ਕੋਰਟ ‘ਤੇ ਸਥਿਤ ਘਰ ‘ਚ ਜਾ ਕੇ ਉਸ ‘ਤੇ ਹਮਲਾ ਕੀਤਾ ਸੀ ਜਦੋਂ ਪਲਵਿੰਦਰ ਅਾਪਣਾ ਕੰਮ ਖਤਮ ਕਰਕੇ ਅਾਪਣੇ ਘਰ ਅਾੲਿਅਾ ਤਾਂ ਕਿਸੇ ਨੇ ੳੁਸ ਦੇ ਘਰ ਦੀ ਘੰਟੀ ਘੰਟੀ ਵਜਾਈ। ਜਿਵੇਂ ਹੀ ਪਲਵਿੰਦਰ ਨੇ ਦਰਵਾਜ਼ਾ ਖੋਲ੍ਹਿਆ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਇਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ।Canada Punjabi Young Muder Case 2 Arrestedਕੈਨੇਡਾ ‘ਚ ਰਹਿ ਰਹੀ ਪਲਵਿੰਦਰ ਦੀ ਭੈਣ ਜਸਵਿੰਦਰ ਕੌਰ ਨੇ ਕਿਹਾ ਕਿ 18 ਅਤੇ 19 ਸਾਲ ਦੇ ਦੋ ਦੋਸ਼ੀਆਂ ਨੇ ਪੁਲਿਸ ਦੇ ਸਾਹਮਣੇ ਸਰੈਂਡਰ ਕਰ ਦਿੱਤਾ ਹੈ।ਉਨ੍ਹਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ ਅਤੇ ਬਾਕੀ ਦੋ ਹਮਲਾਵਰ ਫਰਾਰ ਹਨ,ਜਿਨ੍ਹਾਂ ਨੂੰ ਪੁਲਿਸ ਲੱਭ ਰਹੀ ਹੈ।Canada Punjabi Young Muder Case 2 Arrestedਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਲਵਿੰਦਰ ਨੇ ਦੋ ਦਿਨ ਪਹਿਲਾਂ ਹੀ ਜਨਮਦਿਨ ਮਨਾਇਆ ਸੀ ਅਤੇ ਉਸੇ ਦਿਨ ਪਰਿਵਾਰ ਵਾਲਿਆਂ ਨਾਲ ਉਸ ਦੀ ਆਖਰੀ ਵਾਰ ਗੱਲ ਹੋਈ ਸੀ।ਪਲਵਿੰਦਰ ਦੇ ਪਰਿਵਾਰ ਵਾਲਿਅਾਂ ਨੇ ੳੁਸ ਲੲੀ ਕੋਠੀ ਬਣਾੲੀ ਸੀ ਤੇ ੳੁਸ ਨੂੰ ਗਿਫਟ ਦੇਣਾ ਸੀ ਤੇ ਪਰਿਵਾਰ ਪਲਵਿੰਦਰ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਪਰ ਹੁਣ ਉਸ ਘਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।

-PTCNews

Related Post