ਕੈਨੇਡਾ ਪੜ੍ਹਾਈ ਕਰਨ ਗਏ ਦੋ ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਇੱਕ ਦੀ ਮੌਤ ,ਦੂਜਾ ਜ਼ਖਮੀ

By  Shanker Badra December 5th 2019 09:47 PM

ਕੈਨੇਡਾ ਪੜ੍ਹਾਈ ਕਰਨ ਗਏ ਦੋ ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਇੱਕ ਦੀ ਮੌਤ ,ਦੂਜਾ ਜ਼ਖਮੀ:ਫਿਰੋਜ਼ਪੁਰ : ਕੈਨੇਡਾ 'ਚ ਪੜ੍ਹਾਈ ਕਰਨ ਗਏ ਦੋ ਪੰਜਾਬੀ ਨੌਜਵਾਨਾਂ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਖੂ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਦੋ ਜਣੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ। ਇਸ ਦੌਰਾਨ ਦੋ ਪੰਜਾਬੀ ਨੌਜਵਾਨਾਂ ਸਮੇਤ ਕਾਰ 'ਚ ਤਿੰਨ ਨੌਜਵਾਨ ਸਵਾਰ ਸਨ।

Canada Road Accident During One Punjabi youth Death And other injured ਕੈਨੇਡਾਪੜ੍ਹਾਈ ਕਰਨ ਗਏ ਦੋ ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਇੱਕ ਦੀ ਮੌਤ ,ਦੂਜਾ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ 'ਚ ਪੰਜਾਬੀ ਨੌਜਵਾਨਾਂ ਦੀ ਕਾਰ ਕੋਕਿਲਾ ਹਾਈਵੇਅ 'ਤੇ ਖ਼ਰਾਬ ਮੌਸਮ ਕਾਰਨ ਕਾਰ ਇਕ ਟਰੱਕ ਦੇ ਪਿੱਛੇ ਜਾ ਟਕਰਾਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ 'ਚ ਕਾਰ ਚਾਲਕ ਮਖ਼ੂ ਦੇ ਨੌਜਵਾਨ ਅਰਸ਼ਿਤ ਕਟਾਰੀਆ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਨਾਲ ਬੈਠਾ ਸਾਹਿਲ ਖੁਰਾਣਾ ਅਤੇ ਪਿਛਲੀ ਸੀਟ 'ਤੇ ਬੈਠਾ ਇਕ ਹੋਰ ਅਣਪਛਾਤਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਹੈ।

 Canada Road Accident During One Punjabi youth Death And other injured ਕੈਨੇਡਾਪੜ੍ਹਾਈ ਕਰਨ ਗਏ ਦੋ ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਇੱਕ ਦੀ ਮੌਤ ,ਦੂਜਾ ਜ਼ਖਮੀ

ਦੱਸ ਦੇਈਏ ਕਿ ਮ੍ਰਿਤਕ ਅਰਸ਼ਿਤ ਕਟਾਰੀਆ ਤੇ ਜ਼ਖਮੀ ਸਾਹਿਲ ਖੁਰਾਣਾ ਦੋਵੇਂ ਪੰਜਾਬ ਦੇ ਪਿੰਡ ਮਖ਼ੂ ਤੋਂ ਪੜ੍ਹਾਈ ਕਰਨ ਲਈ ਵੀਜ਼ਾ ਲੈ ਕੇ ਕੈਨੇਡਾ ਗਏ ਸਨ ਅਤੇ ਸਰੀ ਵਿਖੇ ਰਹਿ ਰਹੇ ਸਨ। ਅਰਸ਼ਿਤ ਪਰਿਵਾਰ ਦਾ ਇਕੋ ਇਕ ਸਹਾਰਾ ਸੀ ਅਤੇ ਮ੍ਰਿਤਕ ਦੀ ਮਾਤਾ ਕਿਰਨ ਕਟਾਰੀਆ ਵੀ ਸਰੀ ਵਿਖੇ ਆਪਣੇ ਬੇਟੇ ਕੋਲ ਗਈ ਹੋਈ ਸੀ।

-PTCNews

Related Post