ਕੈਨੇਡਾ ਦੇ ਸ਼ਹਿਰ ਬ੍ਰਹਮਟਨ 'ਚ ਪੰਜਾਬਣ ਕੁੜੀ ਦੀ ਗੋਲ਼ੀ ਮਾਰ ਕੇ ਹੱਤਿਆ , ਮਗਰੋਂ ਦੋਸਤ ਨੇ ਵੀ ਕੀਤੀ ਖ਼ੁਦਕੁਸ਼ੀ

By  Shanker Badra December 12th 2019 04:20 PM

ਕੈਨੇਡਾ ਦੇ ਸ਼ਹਿਰ ਬ੍ਰਹਮਟਨ 'ਚ ਪੰਜਾਬਣ ਕੁੜੀ ਦੀ ਗੋਲ਼ੀ ਮਾਰ ਕੇ ਹੱਤਿਆ , ਮਗਰੋਂ ਦੋਸਤ ਨੇ ਵੀ ਕੀਤੀ ਖ਼ੁਦਕੁਸ਼ੀ:ਜਲੰਧਰ : ਕੈਨੇਡਾ ਦੇ ਸ਼ਹਿਰ ਬ੍ਰਹਮਟਨ 'ਚ ਨੂਰਮਹਿਲ ਦੀ 27 ਸਾਲਾ ਲੜਕੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਦੌਰਾਨ ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਲੜਕੀ ਦੀ ਹੱਤਿਆ ਉਸ ਦੇ ਕਰੀਬੀ ਦੋਸਤ ਨੇ ਕੀਤੀ ਹੈ ਅਤੇ ਬਾਅਦ 'ਚ ਖ਼ੁਦ ਨੂੰ ਗੋਲ਼ੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ।

Canadian Brampton city Punjabi girl shot dead , After friend suicide ਕੈਨੇਡਾ ਦੇ ਸ਼ਹਿਰ ਬ੍ਰਹਮਟਨ 'ਚ ਪੰਜਾਬਣ ਕੁੜੀ ਦੀ ਗੋਲ਼ੀ ਮਾਰ ਕੇ ਹੱਤਿਆ , ਮਗਰੋਂ ਦੋਸਤ ਨੇ ਵੀ ਕੀਤੀ ਖ਼ੁਦਕੁਸ਼ੀ

ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਵਾਲੇ ਦਿਨ ਪੁਲਿਸ ਨੂੰ ਮੈਡੀਕਲ ਹੈਲਪ ਲਈ ਫੋਨ ਆਇਆ ਸੀ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਜਿਸ ਅਪਾਰਟਮੈਂਟ 'ਚ ਨਵਦੀਪ ਤੇ ਸ਼ਰਨਜੀਤ ਦੀਆਂ ਲਾਸ਼ਾਂ ਪਈਆਂ ਸਨ। ਮ੍ਰਿਤਕਾਂ ਦੀ ਪਛਾਣ ਸ਼ਰਨਜੀਤ ਕੌਰ ਪਿੰਡ ਭੰਡਾਲਾ (ਨੂਰਮਹਿਲ) ਤੇ ਦੋਸਤ ਨਵਦੀਪ ਸਿੰਘ ਪਿੰਡ ਖਿਲਚੀਆਂ (ਅੰਮ੍ਰਿਤਸਰ ) ਵਜੋਂ ਹੋਈ ਹੈ।

Canadian Brampton city Punjabi girl shot dead , After friend suicide ਕੈਨੇਡਾ ਦੇ ਸ਼ਹਿਰ ਬ੍ਰਹਮਟਨ 'ਚ ਪੰਜਾਬਣ ਕੁੜੀ ਦੀ ਗੋਲ਼ੀ ਮਾਰ ਕੇ ਹੱਤਿਆ , ਮਗਰੋਂ ਦੋਸਤ ਨੇ ਵੀ ਕੀਤੀ ਖ਼ੁਦਕੁਸ਼ੀ

ਕੈਨੇਡੀਅਨ ਪੁਲਿਸ ਮੁਤਾਬਕ ਸ਼ਰਨਜੀਤ ਤੇ ਨਵਦੀਪ ਵਿਚ ਕਾਫੀ ਨਜ਼ਦੀਕੀ ਰਿਸ਼ਤੇ ਸਨ। ਫਿਲਹਾਲ ਪੁਲਿਸ ਉਕਤ ਘਟਨਾ ਦਾ ਸਹੀ ਕਾਰਨ ਪਤਾ ਲਾਉਣ ਲਈ ਜਾਂਚ 'ਚ ਜੁਟੀ ਹੈ। ਪੁਲਿਸ ਨੇ ਦੱਸਿਆ ਕਿ ਸ਼ਰਨਜੀਤ ਕੋਲ ਕੈਨੇਡਾ ਦੀ ਪੀਆਰ ਸੀ, ਜਦਕਿ ਨਵਦੀਪ ਨੇ ਹਾਲ ਹੀ 'ਚ ਅਪਲਾਈ ਕੀਤਾ ਸੀ।

-PTCNews

Related Post