ਕੈਨੇਡਾ ਵਿੱਚ ਇਸ ਸਿੱਖ ਨੇ ਲੇਥਬ੍ਰਿਜ ਯੂਨੀਵਰਸਿਟੀ ਨੂੰ ਕੀਤੇ 10 ਮਿਲੀਅਨ ਡਾਲਰ ਦਾਨ 

By  Joshi March 15th 2018 01:25 PM

Canadian Sikh tycoon donates $10 mn to university: ਕੈਨੇਡਾ ਵਿੱਚ ਇਸ ਸਿੱਖ ਨੇ ਲੇਥਬ੍ਰਿਜ ਯੂਨੀਵਰਸਿਟੀ ਨੂੰ ਕੀਤੇ 10 ਮਿਲੀਅਨ ਡਾਲਰ ਦਾਨ

ਕੈਨੇਡਾ ਤੋਂ ਬੌਬ ਢਿੱਲੋਂ ਨਾਮੀ ਵਿਅਕਤੀ ਨੇ ਬੁੱਧਵਾਰ ਨੂੰ ਅਲਬਰਟਾ ਦੀ ਲੇਥਬ੍ਰਿਜ ਯੂਨੀਵਰਸਿਟੀ ਨੂੰ ੧੦ ਮਿਲੀਅਨ ਡਾਲਰ ਦਾਨ ਕੀਤੇ ਹਨ।

ਢਿੱਲੋਂ ਦਾ ਪਰਿਵਾਰ ਪੰਜਾਬ ਦੇ ਬਰਨਾਲਾ ਨੇੜੇ ਤੱਲੇਵਾਲ ਪਿੰਡ ਤੋਂ ਹੈ। ਯੂਨੀਵਰਸਿਟੀ ਨੇ ਹੁਣ ਆਪਣੇ ਬਿਜਨਸ ਸਕੂਲ ਦਾ ਨਾਮ ਬਦਲ ਕੇ 'ਢਿੱਲੋਂ ਸਕੂਲ ਆਫ ਬਿਜਨਸ' ਰੱਖ ਲਿਆ ਹੈ।

ਬੌਬ (ਨਵਨੀਤ) ਢਿੱਲੋਂ ਕੈਲਗਰੀ ਵਿਚ ਸਥਿਤ ਹੈ, ਅਤੇ ਰੀਅਲ ਅਸਟੇਟ ਕੰਪਨੀ ਮੇਨਸਟ੍ਰੀਟ ਇਕੁਇਟੀ ਕਾਰਪੋਰੇਸ਼ਨ ਦੇ ਪ੍ਰਧਾਨ ਅਤੇ ਸੀ ਈ ਓ ਹੈ। ਉਸ ਨੇ 1980 ਵਿੱਚ ਆਪਣਾ ਉੱਦਮ ਸ਼ੁਰੂ ਕੀਤਾ ਅਤੇ ਮੌਜੂਦਾ ਸਮੇਂ ਹੁਣ ਉਸਦੀ ਜਾਇਦਾਦ 1.5 ਬਿਲੀਅਨ ਡਾਲਰ ਤੋਂ ਵੱਧ ਹੈ। ਮੌਜੂਦਾ ਸਮੇਂ ਕੈਨੇਡਾ ਵਿੱਚ ਕੰਪਨੀ ਦੇ 10,000 ਤੋਂ ਵੀ ਜ਼ਿਆਦਾ ਅਪਾਰਟਮੈਂਟ ਯੂਨਿਟ ਹਨ।

"ਮੈਂ ਪਹਿਲੀ ਪੀੜ੍ਹੀ ਦੇ ਪਰਵਾਸੀ ਰਿਹਾ ਹਾਂ ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਹ ਯੋਗਦਾਨ ਪਾਉਣ ਦੀ ਸਥਿਤੀ ਵਿਚ ਹਾਂ। ਇਹ ਕੈਨੇਡਾ ਨੂੰ ਸ਼ੁਕਰੀਆ ਕਰਨ ਦਾ ਮੇਰਾ ਤਰੀਕਾ ਹੈ," ਢਿੱਲੋਂ ਨੇ ਕਿਹਾ

"ਮੈਂ ਇੱਕ ਆਵਾਸੀ ਅਤੇ ਇੱਕ ਵਪਾਰੀ ਹਾਂ ਅਤੇ ਮੈਂ ਕੈਨੇਡਾ ਵਿੱਚ ਇੱਥੇ ਵੱਡੇ ਪੱਧਰ ਦੇ ਮੌਕਿਆਂ ਲਈ ਬਹੁਤ ਧੰਨਵਾਦੀ ਹਾਂ"।

ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਅਤੇ ਵਾਈਸ ਚਾਂਸਲਰ ਮਾਈਕ ਨੇ ਕਿਹਾ ਕਿ  "ਇਹ ਤੋਹਫਾ ਸਾਨੂੰ ਅੱਗੇ ਵਧਣ ਵਿੱਚ ਸਹਾਇਤਾ ਕਰੇਗਾ"।

—PTC News

Related Post