ਸਾਵਧਾਨ ! ਜੇਕਰ ਤੁਹਾਨੂੰ ਵੀ ਨੇ ਇਹ ਲੱਛਣ ਤਾਂ ਹੋ ਸਕਦੀ ਹੈ ਮੌਤ

By  Shanker Badra November 13th 2018 05:09 PM -- Updated: November 13th 2018 06:05 PM

ਸਾਵਧਾਨ ! ਜੇਕਰ ਤੁਹਾਨੂੰ ਵੀ ਨੇ ਇਹ ਲੱਛਣ ਤਾਂ ਹੋ ਸਕਦੀ ਹੈ ਮੌਤ :ਕੈਂਸਰ ਅੱਜ ਦੇ ਯੁੱਗ ਵਿੱਚ ਇੱਕ ਨਾਮੁਰਾਦ ਬੀਮਾਰੀਆਂ ਦੀ ਲਿਸਟ ਵਿੱਚੋਂ ਸਭ ਤੋਂ ਉੱਪਰ ਆਉਣ ਵਾਲੀ ਬੀਮਾਰੀ ਬਣ ਚੁੱਕਾ ਹੈ।ਕੈਂਸਰ ਇੱਕ ਬਹੁਤ ਹੀ ਖਤਰਨਾਕ ਬੀਮਾਰੀ ਹੈ,ਜਿਸ ਦੀ ਲਪੇਟ ‘ਚ ਆਉਣ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ।ਅੱਜ ਦੁਨੀਆ ‘ਚ ਸਭ ਤੋਂ ਜ਼ਿਆਦਾ ਮਰੀਜ਼ ਇਸ ਦੀ ਲਪੇਟ ‘ਚ ਹਨ।ਕੈਪੀਟੋਲ ਦੇ ਮਾਹਿਰਾਂ ਅਨੁਸਾਰ ਭਾਰਤ ਵਿਚ ‘ਤਮਾਕੂ, ਸਿਗਰਟ, ਪਾਨ ਗੁਟਖ਼ਾ, ਪਾਨ ਮਸਾਲਾ ਅਤੇ ਸੁਪਾਰੀ ਆਦਿ ਦੀ ਵਰਤੋਂ ਕੈਂਸਰ ਦਾ ਮੁੱਖ ਕਾਰਨ ਹੈ।ਕੈਂਸਰ ਜਿਹੀ ਨਾਮੁਰਾਦ ਬੀਮਾਰੀ ਦਾ ਇਲਾਜ ਸੰਭਵ ਹੈ ਪਰ ਇਸ ਦਾ ਸਮੇਂ ਸਿਰ ਪਤਾ ਲੱਗ ਜਾਣਾ ਚਾਹੀਦਾ ਹੈ ਤੇ ਇਸ ਲਈ ਸਮੇਂ ਸਿਰ ਜਾਂਚ ਬਹੁਤ ਜ਼ਰੂਰੀ ਹੈ।cancer Very dangerous Illness cancer symptoms ਕੈਪੀਟੋਲ ਦੇ ਮਾਹਿਰਾਂ ਦੜਾ ਕਹਿਣਾ ਹੈ ਕਿ ਅਜੋਕੇ ਜੁੱਗ ਵਿੱਚ ਸਭ ਤੋਂ ਗੰਭੀਰ ਬੀਮਾਰੀ ਦੇ ਰੂਪ ਵਿੱਚ ਕੈਂਸਰ ਨੂੰ ਜਾਣਿਆ ਜਾਂਦਾ ਹੈ।ਜਿਸ ਦੇ ਲਈ ਪਿਛਲੇ ਕੁਝ ਸਾਲਾਂ ਤੋਂ ਇਸ ਬੀਮਾਰੀ ਦੀ ਖੋਜ਼ ਵਿੱਚ ਅਰਬਾਂ ਡਾਲਰਾਂ ਦਾ ਖਰਚਾ ਕੀਤਾ ਗਿਆ ਪਰ ਇਸ ਦੇ ਬਾਵਜੂਦ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।ਹੁਣ ਤੱਕ ਜਿਹੜੀਆਂ ਖੋਜਾਂ ਹੋਈਆ ਹਨ, ਉਹ ਕੈਂਸਰ ਦੇ ਇਲਾਜ ਤੋਂ ਜ਼ਿਆਦਾ ਉਸ ਦੀ ਪਛਾਣ ਕਰਨ ਦੀਆ ਹੋਈਆਂ ਹਨ।ਪੰਜਾਬ ਦੇਸ਼ ਦੇ ਵਿਕਸਿਤ ਸੂਬਿਆਂ ਵਿਚੋਂ ਇੱਕ ਹੈ ਪਰ ਇਥੇ ਹਰ ਵਕਤ ਕੈਂਸਰ ਦਾ ਕਾਲਾ ਛਾਇਆ ਮੰਡਰਾ ਰਿਹਾ ਹੈ।ਦੱਸ ਦੇਈਏ ਕਿ ਮਾਲਵੇ ਵਿੱਚ ਕੈਂਸਰ ਦੀ ਬਿਮਾਰੀ ਦਿਨੋਂ-ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ, ਜਿਸ ਕਰਕੇ ਮਾਲਵੇ ਨੂੰ ਕੈਂਸਰ ਦਾ ਇਲਾਕਾ ਵੀ ਕਿਹਾ ਜਾਣ ਲੱਗਿਆ ਹੈ।cancer Very dangerous Illness cancer symptoms ਕੈਪੀਟੋਲ ਦੇ ਮਾਹਿਰਾਂ ਅਨੁਸਾਰ ਪਲਾਸਟਿਕ ਦੀ ਵੱਧ ਵਰਤੋਂ ਕਰਨ ਨਾਲ ਔਰਤਾਂ ਇਸ ਨਾਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਸਕਦੀਆਂ ਹਨ।ਪਲਾਸਟਿਕ 'ਚ ਆਮ ਤੌਰ 'ਤੇ ਵਰਤੋਂ ਹੋਣ ਵਾਲੇ ਰਸਾਇਣ ਨਾਲ ਬ੍ਰੈਸਟ ਕੈਂਸਰ ਦਾ ਖ਼ਤਰਾ ਹੋ ਸਕਦਾ ਹੈ।cancer Very dangerous Illness cancer symptoms ਕੈਂਸਰ ਨੇ ਬਾਲੀਵੁੱਡ ਦੀ ਅਦਾਕਾਰਾ ਸੋਨਾਲੀ ਬੇਂਦਰੇ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ ,ਜੋ ਏਨੀਂ ਦਿਨੀਂ ਨਿਊਯਾਰਕ ‘ਚ ਆਪਣਾ ਇਲਾਜ ਕਰਵਾ ਰਹੀ ਹੈ।ਇਸ ਤੋਂ ਇਲਾਵਾ ਕੇਂਦਰੀ ਮੰਤਰੀ ਅਨੰਤ ਕੁਮਾਰ ,ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਸੁਰਿੰਦਰ ਕੌਰ ਅਤੇ ਹੋਰ ਕਈ ਸਿਆਸੀ ਆਗੂ ਵੀ ਇਸ ਕੇਂਦਰੀ ਮੰਤਰੀ ਅਨੰਤ ਕੁਮਾਰ ਨਾਮੁਰਾਦ ਬੀਮਾਰੀ ਤੋਂ ਬਚ ਨਹੀਂ ਸਕੇ।ਇਸ ਬਿਮਾਰੀ ਨੇ ਲੋਕਾਂ ਦੇ ਮਨ ਅੰਦਰ ਇੱਕ ਡਰ ਪੈਦਾ ਕਰ ਦਿੱਤਾ ਹੈ ,ਜਿਸ ਨਾਲ ਲੋਕ ਲੜਦੇ -ਲੜਦੇ ਇਸ ਦੁਨੀਆਂ ਤੋਂ ਚਲੇ ਜਾਂਦੇ ਹਨ ਪਰ ਕੈਂਸਰ ਦੀ ਬਿਮਾਰੀ ਤੋਂ ਛੁਟਕਾਰਾ ਨਹੀਂ ਮਿਲਦਾ।cancer Very dangerous Illness cancer symptoms ਇਸ ਬੀਮਾਰੀ ਬਾਰੇ ਘੱਟ ਪਤਾ ਹੋਣ ਕਾਰਨ ਅਸੀਂ ਇਸ ਬੀਮਾਰੀ ਨੂੰ ਸਹੀ ਸਟੇਜ ‘ਤੇ ਨਹੀਂ ਪਛਾਣ ਪਾਉਂਦੇ, ਜਿਸ ਕਾਰਨ ਮਰੀਜ਼ ਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ।ਅੱਜ ਅਸੀਂ ਤੁਹਾਨੂੰ ਕੈਂਸਰ ਦੇ ਉਨ੍ਹਾਂ ਲੱਛਣਾਂ ਬਾਰੇ ਦੱਸਣ ਜਾ ਰਹੇ ਹਨ, ਜਿਨ੍ਹਾਂ ‘ਤੇ ਧਿਆਨ ਦਿੱਤੇ ਜਾਣ ਦੀ ਲੋੜ ਹੈ।cancer-very-dangerous-illness-cancer-symptoms1 ਪਾਚਨ ‘ਚ- ਪਰੇਸ਼ਾਨੀ ਜੇਕਰ ਤੁਹਾਨੂੰ ਖਾਣਾ ਪਚਾਉਣ ‘ਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋ ਰਹੀ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

2 ਪਿਸ਼ਾਬ ‘ਚ ਖੂਨ- ਜੇਕਰ ਪਿਸ਼ਾਬ ‘ਚ ਖੂਨ ਨਿਕਲੇ ਤਾਂ ਬਲਾਡਰ ਜਾਂ ਕਿਡਨੀ ਦਾ ਕੈਂਸਰ ਹੋ ਸਕਦਾ ਹੈ ਪਰ ਇਹ ਸਿਰਫ਼ ਇਨਫ਼ੈਕਸ਼ਨ ਵੀ ਹੋ ਸਕਦਾ ਹੈ।ਚੰਗਾ ਰਹੇਗਾ ਕਿ ਤੁਸੀਂ ਡਾਕਟਰੀ ਸਲਾਹ ਜ਼ਰੂਰ ਲੈ ਲਵੋ।

3 ਦਰਦ ਬਰਕਰਾਰ -ਹਰ ਤਰ੍ਹਾਂ ਦਾ ਦਰਦ ਕੈਂਸਰ ਦੀ ਨਿਸ਼ਾਨੀ ਨਹੀਂ ਹੁੰਦਾ ਪਰ ਜੇਕਰ ਦਰਦ ਲਗਾਤਾਰ ਬਣਿਆ ਰਹੇ ਤਾਂ ਉਹ ਕੈਂਸਰ ਵੀ ਹੋ ਸਕਦਾ ਹੈ।ਜਿਵੇਂ ਕਿ ਸਿਰ ‘ਚ ਦਰਦ ਬਣੇ ਰਹਿਣ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਬ੍ਰੇਨ ਕੈਂਸਰ ਹੀ ਹੈ ਪਰ ਡਾਕਟਰ ਨੂੰ ਮਿਲਣਾ ਜ਼ਰੂਰੀ ਹੈ। ਪੇਟ ‘ਚ ਦਰਦ ਅੰਡਾਸ਼ਯ ਦਾ ਕੈਂਸਰ ਹੋ ਸਕਦਾ ਹੈ।

4 ਕਫ਼ ਜਾਂ ਗਲੇ ‘ਚ ਖਿਚਖਿਚ - ਜੇਕਰ ਗਲੇ ‘ਚ ਕਾਫ਼ੀ ਲੰਬੇ ਸਮੇਂ ਤੋਂ ਖਰਾਸ਼ ਦੀ ਸਮੱਸਿਆ ਬਣੀ ਰਹਿੰਦੀ ਹੈ ਅਤੇ ਖਾਂਸੀ ਕਰਨ ‘ਤੇ ਖੂਨ ਵੀ ਆਉਂਦਾ ਹੈ ਤਾਂ ਸਾਵਧਾਨੀ ਵਰਤੋਂ। ਜ਼ਰੂਰੀ ਨਹੀਂ ਹੈ ਕਿ ਇਹ ਕੈਂਸਰ ਹੀ ਹੋਵੇ ਪਰ ਦੇਰ ਤੱਕ ਕਫ਼ ਬਣਿਆ ਰਹੇ ਤਾਂ ਸਾਵਧਾਨੀ ਵਰਤੋਂ।

5 ਜੇਕਰ ਜ਼ਖਮ ਨਾ ਭਰੇ -ਜੇਕਰ ਜ਼ਖਮ 3 ਹਫ਼ਤੇ ਤੋਂ ਬਾਅਦ ਵੀ ਨਹੀਂ ਭਰਦਾ ਤਾਂ ਡਾਕਟਰ ਨੂੰ ਦਿਖਾਉਣਾ ਬਹੁਤ ਹੀ ਜ਼ਰੂਰੀ ਹੈ।

6 ਮਹਾਵਰੀ ਨਾ ਰੁਕੇ- ਜੇਕਰ ਮਹਾਵਰੀ ਤੋਂ ਬਾਅਦ ਵੀ ਖੂਨ ਆਉਣਾ ਨਹੀਂ ਰੁਕਦਾ ਤਾਂ ਔਰਤਾਂ ਨੂੰ ਧਿਆਨ ਦੇਣ ਦੀ ਲੋੜ ਹੈ।ਇਹ ਸਰਵਾਈਕਲ ਕੈਂਸਰ ਦੀ ਸ਼ੁਰੂਆਤ ਹੋ ਸਕਦਾ ਹੈ।

7 ਭਾਰ ਘਟਣਾ -ਬਾਲਗਾਂ ਦਾ ਭਾਰ ਸੌਖੀ ਤਰ੍ਹਾਂ ਨਹੀਂ ਘੱਟਦਾ ਪਰ ਜੇਕਰ ਤੁਸੀਂ ਬਿਨਾਂ ਕਿਸੇ ਕੋਸ਼ਿਸ਼ ਦੇ ਪਤਲੇ ਹੁੰਦੇ ਜਾ ਰਹੇ ਹੋ ਤਾਂ ਜ਼ਰੂਰ ਧਿਆਨ ਦੇਣ ਦੀ ਗੱਲ ਹੈ।ਇਹ ਕੈਂਸਰ ਦਾ ਸੰਕੇਤ ਹੋ ਸਕਦਾ ਹੈ।

8 ਬੇਲਜ਼ ਦਾ ਹੋਣਾ -ਸਰੀਰ ਦੇ ਕਿਸੇ ਵੀ ਹਿੱਸੇ ‘ਤੇ ਜੇਕਰ ਗੰਢ ਮਹਿਸੂਸ ਹੋਵੇ ਤਾਂ ਉਸ ‘ਤੇ ਧਿਆਨ ਦਿਓ ਹਾਲਾਂਕਿ ਹਰ ਗੰਢ ਖਤਰਨਾਕ ਨਹੀਂ ਹੁੰਦੀ।ਛਾਤੀ ‘ਚ ਬੇਲਜ਼ ਹੋਣਾ ਛਾਤੀ ਦੇ ਕੈਂਸਰ ਵੱਲ ਇਸ਼ਾਰਾ ਕਰਦਾ ਹੈ, ਇਸ ਨੂੰ ਡਾਕਟਰ ਨੂੰ ਜ਼ਰੂਰ ਦਿਖਾਓ।

9 ਨਿਗਲਣ ‘ਚ ਤਕਲੀਫ਼ -ਇਹ ਗਲੇ ਦੇ ਕੈਂਸਰ ਦਾ ਅਹਿਮ ਸੰਕੇਤ ਹੈ।ਗਲੇ ‘ਚ ਤਕਲੀਫ਼ ਹੋਣ ‘ਤੇ ਲੋਕ ਆਮ ਤੌਰ ‘ਤੇ ਨਰਮ ਖਾਣ ਦੀ ਕੋਸ਼ਿਸ਼ ਕਰਦੇ ਹਨ ਜੋ ਸਹੀ ਨਹੀਂ ਹੈ। ਅਜਿਹੀ ਕੋਈ ਸਮੱਸਿਆ ਹੋਣ ‘ਤੇ ਡਾਕਟਰ ਨਾਲ ਜ਼ਰੂਰ ਸਪੰਰਕ ਕਰੋ।

https://www.facebook.com/ptcnewsonline/videos/499902370524115/

-PTCNews

Related Post