ਕੈਪਟਨ ਨੇ ਮੁਫ਼ਤ ਘਰੇਲੂ ਬਿਜਲੀ ਸਬੰਧੀ ਸ਼ਰਤਾਂ ਹਟਾਉਣ ਦੀ ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਦੀ ਮੰਗ ’ਤੇ ਗੌਰ ਕਰਨ ਲਈ ਪੀ.ਐਸ.ਪੀ.ਸੀ.ਐਲ ਦੇ ਚੇਅਰਮੈਨ ਨੂੰ ਆਖਿਆ

By  Shanker Badra January 31st 2019 09:01 PM -- Updated: February 1st 2019 06:46 PM

ਕੈਪਟਨ ਨੇ ਮੁਫ਼ਤ ਘਰੇਲੂ ਬਿਜਲੀ ਸਬੰਧੀ ਸ਼ਰਤਾਂ ਹਟਾਉਣ ਦੀ ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਦੀ ਮੰਗ ’ਤੇ ਗੌਰ ਕਰਨ ਲਈ ਪੀ.ਐਸ.ਪੀ.ਸੀ.ਐਲ ਦੇ ਚੇਅਰਮੈਨ ਨੂੰ ਆਖਿਆ:ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 300 ਯੂਨਿਟਾਂ ਤੱਕ ਮੁਫ਼ਤ ਘਰੇਲੂ ਬਿਜਲੀ ਦੀ ਸੁਵਿਧਾ ਪ੍ਰਾਪਤ ਕਰਨ ਵਾਸਤੇ 1 ਕਿਲੋਵਾਟ ਦੀ ਸ਼ਰਤ ਹਟਾਉਣ ਸਬੰਧੀ ਆਜ਼ਾਦੀ ਘੁਲਾਟੀਆਂ ਦੀ ਮੰਗ ’ਤੇ ਗੌਰ ਕਰਨ ਲਈ ਪੀ.ਐਸ.ਪੀ.ਸੀ.ਐਲ ਦੇ ਚੇਅਰਮੈਨ ਨੂੰ ਆਖਿਆ ਹੈ।ਫਰੀਡਮ ਫਾਈਟਰਜ਼ ਸੁਕਸੈਰਜ਼ ਆਰਗੇਨਾਈਜੇਸ਼ਨ ਪੰਜਾਬ ਦੇ ਵਫ਼ਦ ਨਾਲ ਇੱਕ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਇਨਾਂ ਦੀਆਂ ਮੰਗਾਂ ਦੇ ਜਲਦੀ ਤੋਂ ਜਲਦੀ ਹੱਲ ਯਕੀਨੀ ਬਣਾਉਣ ਲਈ ਆਪਣੇ ਵਧੀਕ ਪ੍ਰਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ।

Capt Amarinder Singh Free domestic power conditions Delete freedom fighters Heirs Demand PSPCL Said ਕੈਪਟਨ ਨੇ ਮੁਫ਼ਤ ਘਰੇਲੂ ਬਿਜਲੀ ਸਬੰਧੀ ਸ਼ਰਤਾਂ ਹਟਾਉਣ ਦੀ ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਦੀ ਮੰਗ ’ਤੇ ਗੌਰ ਕਰਨ ਲਈ ਪੀ.ਐਸ.ਪੀ.ਸੀ.ਐਲ ਦੇ ਚੇਅਰਮੈਨ ਨੂੰ ਆਖਿਆ

ਮੁੱਖ ਮੰਤਰੀ ਇਸ ਸੰਗਠਨ ਦੇ ਮੈਂਬਰਾਂ ਦੀ ਬੇਨਤੀ ’ਤੇ ਇਕ ਵਿਸ਼ੇਸ਼ ਮੀਟਿੰਗ ਸੱਦੀ ਸੀ।ਇਹ ਮੈਂਬਰ ਉਨਾਂ ਨੂੰ ਪਟਿਆਲਾ ਵਿਖੇ ਗਣਤੰਤਰ ਦਿਵਸ ਸਮਾਰੋਹ ਮੌਕੇ ਮਿਲੇ ਸਨ।ਆਜ਼ਾਦੀ ਘੁਲਾਟੀਆਂ ਦੀ ਉਨਾਂ ਦੇ ਪੁੱਤਰਾਂ ਨੂੰ ਬੱਸ ਸਫ਼ਰ ਦੀ ਸੁਵਿਧਾ ਦੇਣ ਸਬੰਧੀ ਇਕ ਹੋਰ ਮੰਗ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਇਸ ਮੁੱਦੇ ’ਤੇ ਪ੍ਰਮੁੱਖ ਸਕੱਤਰ ਆਜ਼ਾਦੀ ਘੁਲਾਟੀਆਂ ਤੋਂ ਰਿਪੋਰਟ ਦੀ ਮੰਗ ਕੀਤੀ ਹੈ ਜੋ ਕਿ ਪਹਿਲਾਂ ਹੀ ਉਨਾਂ ਦੀਆਂ ਅਣ-ਵਿਹਾਇਆਂ ਧੀਆਂ ਨੂੰ ਦਿੱਤੀ ਜਾ ਰਹੀ ਹੈ।

Capt Amarinder Singh Free domestic power conditions Delete freedom fighters Heirs Demand PSPCL Said ਕੈਪਟਨ ਨੇ ਮੁਫ਼ਤ ਘਰੇਲੂ ਬਿਜਲੀ ਸਬੰਧੀ ਸ਼ਰਤਾਂ ਹਟਾਉਣ ਦੀ ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਦੀ ਮੰਗ ’ਤੇ ਗੌਰ ਕਰਨ ਲਈ ਪੀ.ਐਸ.ਪੀ.ਸੀ.ਐਲ ਦੇ ਚੇਅਰਮੈਨ ਨੂੰ ਆਖਿਆ

ਵਫ਼ਦ ਨੇ ਆਜ਼ਾਦੀ ਘੁਲਾਟੀਆਂ ਦੇ ਪੁੱਤ/ਧੀ ਅਤੇ ਪੋਤੇ/ਪੋਤੀਆਂ ਲਈ ਸਰਕਾਰ, ਬੋਰਡਾਂ, ਕਾਰਪੋਰੇਸ਼ਨਾਂ, ਜਨਤਕ ਅਦਾਰਿਆਂ ਵਿੱਚ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਦਾਖਲੇ ਲਈ ਕੋਟਾ 1 ਫੀਸਦੀ ਤੋਂ 5 ਫੀਸਦੀ ਤੱਕ ਵਧਾਉਣ ਦੀ ਮੁੱਖ ਮੰਤਰੀ ਨੂੰ ਅਪੀਲ ਕੀਤੀ।ਉਨਾਂ ਨੇ ਸੂਬਾ ਸਰਕਾਰ ਵਿੱਚ ਉਨਾਂ ਦੇ ਆਸ਼ਰਤਾਂ ਲਈ ਪਦਉੱਨਤੀ ਲਈ ਵਿਸ਼ੇਸ਼ ਕੋਟੇ ਦੀ ਮੰਗ ਕੀਤੀ।

-PTCNews

Related Post