ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਅਤੇ ਮਿਨੀ ਸਕੱਤਰੇਤ ਦੀਆਂ ਇਮਾਰਤਾਂ ਨੂੰ ਮੁੜ ਨਵਿਆਉਣ ਲਈ ਕਿਹਾ

By  Shanker Badra January 2nd 2019 07:08 PM

ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਅਤੇ ਮਿਨੀ ਸਕੱਤਰੇਤ ਦੀਆਂ ਇਮਾਰਤਾਂ ਨੂੰ ਮੁੜ ਨਵਿਆਉਣ ਲਈ ਕਿਹਾ:ਚੰਡੀਗੜ :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਅਤੇ ਮਿਨੀ ਸਕੱਤਰੇਤ ਦੀਆਂ ਇਮਾਰਤਾਂ ਦੇ ਬੁਨਿਆਦੀ ਢਾਂਚੇ ਅਤੇ ਹੋਰ ਸੁਵਿਧਾਵਾਂ ਨੂੰ ਨਵਿਆਉਣ ਵਾਸਤੇ ਮੁੱਖ ਸਕੱਤਰ ਨੂੰ ਵਿਸਤ੍ਰਤ ਯੋਜਨਾ ਬਣਾਉਣ ਵਾਸਤੇ ਆਖਿਆ ਹੈ। ਮੁੱਖ ਮੰਤਰੀ ਨੇ ਸਰਕਾਰੀ ਫਾਈਲਾਂ ਦੀ ਡੈਜ਼ਿਗਨੇਸ਼ਨ ਦੀ ਪ੍ਰਕਿਰਿਆ ਤੇਜ਼ ਕਰਨ ਲਈ ਵੀ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ।ਮਿਨੀ ਸਕੱਤਰੇਤ ਦੀ ਹਾਲ ਹੀ ਵਿੱਚ ਨਵਿਆਈ ਗਈ ਇਮਾਰਤ ਦੀ ਸਤਵੀਂ ਮੰਜ਼ਲ ਨੂੰ ਘੋਖਣ ਤੋਂ ਬਾਅਦ ਇਸ ਦੀ ਸਰਾਹਨਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸਤ੍ਰਤ ਪਲਾਨ ਦੀ ਪ੍ਰਵਾਨਗੀ ਤੋਂ ਬਾਅਦ ਦੋਵਾਂ ਇਮਾਰਤਾਂ ਵਿੱਚ ਮੰਜ਼ਲਾਂ ਦੇ ਅਨੁਸਾਰ ਅਜਿਹਾ ਫਲੋਰ ਵਰਕ ਕਰਨ ਲਈ ਪੀ.ਡਬਲਿਊ.ਡੀ. ਦੇ ਸਕੱਤਰ ਨੂੰ ਆਖਿਆ ਹੈ।

Capt Amarinder Singh Main and Mini Secretariat buildings Reconstruction Said ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਅਤੇ ਮਿਨੀ ਸਕੱਤਰੇਤ ਦੀਆਂ ਇਮਾਰਤਾਂ ਨੂੰ ਮੁੜ ਨਵਿਆਉਣ ਲਈ ਕਿਹਾ

ਮੁੱਖ ਮੰਤਰੀ ਨੇ ਇਸ ਇਮਾਰਤ ਦੀ ਸੁਰਜੀਤੀ ਦੇ ਕੰਮ ਦੀ ਨਜ਼ਰਸਾਨੀ ਕਰਨ ਵਾਲੀ ਕਮੇਟੀ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਹੈ ਅਤੇ ਉਨਾਂ ਨੂੰ ਮੁਲਾਜ਼ਮਾਂ ਅਤੇ ਸਟਾਫ਼ ਮੈਂਬਰਾਂ ਵਾਸਤੇ ਕੰਮ ਕਰਨ ਲਈ ਵਧੀਆ ਅਤੇ ਪ੍ਰੇਰਕ ਮਹੌਲ ਨੂੰ ਯਕੀਨੀ ਬਣਾਉਣ ਲਈ ਆਖਿਆ ਹੈ।ਮੁਲਾਜ਼ਮਾਂ ਦੀ ਭਲਾਈ ਪ੍ਰਤੀ ਆਪਣੀ ਨਿੱਜੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਠਿਨ ਵਿੱਤੀ ਸਥਿਤੀ ਦੇ ਬਾਵਜੂਦ ਉਨਾਂ ਦੀ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਉਣ ਲਈ ਲੋੜੀਂਦੀਆਂ ਸੁਵਿਧਾਵਾਂ ਦਾ ਪੱਧਰ ਉੱਚਾ ਚੁੱਕਣ ਵਾਸਤੇ ਜ਼ਰੂਰੀ ਫੰਡ ਮੁਹੱਈਆ ਕਰਾਉਣ ਦਾ ਭਰੋਸਾ ਦਿਵਾਇਆ ਹੈ।

Capt Amarinder Singh Main and Mini Secretariat buildings Reconstruction Said ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਅਤੇ ਮਿਨੀ ਸਕੱਤਰੇਤ ਦੀਆਂ ਇਮਾਰਤਾਂ ਨੂੰ ਮੁੜ ਨਵਿਆਉਣ ਲਈ ਕਿਹਾ

ਗ਼ੌਰਤਲਬ ਹੈ ਕਿ ਮਿਨੀ ਸਕੱਤਰੇਤ ਦੀ ਸਭ ਤੋਂ ਉਪਰਲੀ ਮੰਜ਼ਲ ’ਤੇ ਪੀ.ਡਬਲਿਊ.ਡੀ., ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਦਫ਼ਤਰੀ ਕਮਰੇ ਅਤੇ ਬਰਾਂਚ ਆਫ਼ਿਸ ਹਨ।ਇਸ ਤੋਂ ਇਲਾਵਾ ਇਸ ਮੰਜ਼ਲ ’ਤੇ ਜਲ ਸਰੋਤ ਤੇ ਖਣਨ ਅਤੇ ਐਨ.ਆਰ.ਆਈ. ਮਾਮਲਿਆਂ ਦੇ ਵਿਭਾਗ ਦੇ ਵੀ ਦਫ਼ਤਰ ਹਨ।ਇਨਾਂ ਨੂੰ ਸਾਰੀਆਂ ਅਤਿ ਅਧੂਨਿਕ ਸਹੂਲਤਾਂ ਨਾਲ ਸਜਾਇਆ ਗਿਆ ਹੈ।ਇਹ ਦੋਵਾਂ ਸਕੱਤਰੇਤਾਂ ਦੀਆਂ ਬਾਕੀ ਮੰਜ਼ਲਾਂ ਲਈ ਵੀ ਨਵਿਆਉਣ ਵਾਸਤੇ ਪੈਮਾਨਾ ਹੋਵੇਗਾ।ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਮਿਨੀ ਸਕੱਤਰੇਤ ਵਿਖੇ ਸਟਾਫ਼ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ।

Capt Amarinder Singh Main and Mini Secretariat buildings Reconstruction Said ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਅਤੇ ਮਿਨੀ ਸਕੱਤਰੇਤ ਦੀਆਂ ਇਮਾਰਤਾਂ ਨੂੰ ਮੁੜ ਨਵਿਆਉਣ ਲਈ ਕਿਹਾ

ਸੂਬੇ ਦੇ ਵਿਕਾਸ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਖੜਨ ਲਈ ਜ਼ੋਰਦਾਰ ਹੰਭਲਾ ਮਾਰਨ ਲਈ ਮੁਲਾਜ਼ਮਾਂ ਨੂੰ ਸੱਦਾ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਨੂੰ ਆਪਣੀਆਂ ਸੇਵਾਵਾਂ ਨਿਭਾਉਣ ਲਈ ਸਾਰੀ ਸਰਕਾਰੀ ਸਹਾਇਤਾ ਅਤੇ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।ਬਹੁਤ ਸਾਰੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਨਾਲ ਸੈਲਫ਼ੀ ਲੈਣ ਦੀ ਬੇਨਤੀ ਕੀਤੀ ਜਿਸ ਨੂੰ ਉਨਾਂ ਨੇ ਪ੍ਰਵਾਨ ਕਰ ਲਿਆ ਅਤੇ ਮੁਲਾਜ਼ਮਾਂ ਨੇ ਉਨਾਂ ਨਾਲ ਖੂਬ ਸੈਲਫੀਆਂ ਲਈਆਂ।ਇਸ ਤੋਂ ਪਹਿਲਾਂ ਮੁੱਖ ਮੰਤਰੀ ਸੱਤਵੀਂ ਮੰਜ਼ਲ ‘ਤੇ ਸਹਿਕਾਰਤਾ ਅਤੇ ਖੇਤੀਬਾੜੀ ਵਿਭਾਗਾਂ ਦੀਆਂ ਬਰਾਂਚਾਂ ਵਿੱਚ ਗਏ ਅਤੇ ਉੱਥੇ ਫਾਈਲਾਂ ਨੂੰ ਸਾਂਭਣ ਦੇ ਵਿਧੀ ਵਿਧਾਨ ਦੀ ਪੜਤਾਲ ਕੀਤੀ।

-PTCNews

Related Post