ਕੈਪਟਨ ਨੇ ਗੈਰ-ਰਿਵਾਇਤੀ ਅੱਤਵਾਦ ਨਾਲ ਨਿਪਟਣ ਦੀ ਤਿਆਰੀ ਨੂੰ ਹੋਰ ਹੁਲਾਰਾ ਦੇਣ ਲਈ ਪਹਿਲੀ ਕਮਾਂਡੋ ਬਟਾਲੀਅਨ ਦੇ ਐਸ.ਓ.ਜੀ ’ਚ ਰਲੇਵੇਂ ਨੂੰ ਦਿੱਤੀ ਹਰੀ ਝੰਡੀ

By  Shanker Badra February 5th 2019 08:47 PM

ਕੈਪਟਨ ਨੇ ਗੈਰ-ਰਿਵਾਇਤੀ ਅੱਤਵਾਦ ਨਾਲ ਨਿਪਟਣ ਦੀ ਤਿਆਰੀ ਨੂੰ ਹੋਰ ਹੁਲਾਰਾ ਦੇਣ ਲਈ ਪਹਿਲੀ ਕਮਾਂਡੋ ਬਟਾਲੀਅਨ ਦੇ ਐਸ.ਓ.ਜੀ ’ਚ ਰਲੇਵੇਂ ਨੂੰ ਦਿੱਤੀ ਹਰੀ ਝੰਡੀ:ਚੰਡੀਗੜ : ਗੈਰ-ਰਿਵਾਇਤੀ ਅੱਤਵਾਦ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਸੂਬੇ ਦੀਆਂ ਤਿਆਰੀਆਂ ਨੂੰ ਹੋਰ ਹੁਲਾਰਾ ਅਤੇ ਮਜ਼ਬੂਤੀ ਪ੍ਰਦਾਨ ਕਰਨ ਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਕਮਾਂਡੋ ਬਟਾਲੀਅਨ ਦੇ ਸਪੈਸ਼ਲ ਆਪਰੇਸ਼ਨ ਗਰੁੱਪ (ਐਸ.ਓ.ਜੀ) ’ਚ ਰਲੇਵੇਂ ਨੂੰ ਸਿਧਾਂਤਿਕ ਪ੍ਰਵਾਨਗੀ ਦੇ ਦਿੱਤੀ ਹੈ।ਇਸ ਰਲੇਵੇਂ ਦੇ ਵਾਸਤੇ ਐਸ.ਓ.ਜੀ ਲਈ ਵਾਧੂ 16.54 ਕਰੋੜ ਰੁਪਏ ਰੱਖੇ ਗਏ ਹਨ ਜਿਨਾਂ ਦੀ ਵਰਤੋਂ ਹਥਿਆਰਾਂ ਦੇ ਆਧੁਨਿਕੀਕਰਨ ਅਤੇ ਇਨਾਂ ਦਾ ਪੱਧਰ ਚੁੱਕਣ ਤੋਂ ਇਲਾਵਾ ਵਿਸ਼ੇਸ਼ ਮਹਾਰਤ ਫੋਰਸ ਨੂੰ ਉਤਸ਼ਾਹਤ ਕਰਨ ਲਈ ਕੀਤੀ ਜਾਵੇਗੀ।ਕੈਪਟਨ ਅਮਰਿੰਦਰ ਸਿੰਘ ਨੇ ਕਮਾਂਡੋਜ਼ ਨੂੰ ਜ਼ੋਖਮ ਭੱਤਾ ਦੇਣ ਦੇ ਪ੍ਰਸਤਾਵ ਨੂੰ ਵੀ ਸਹਿਮਤੀ ਦੇ ਦਿੱਤੀ ਹੈ ਜੋ ਮੁੱਢਲੀ ਤਨਖਾਹ ਦੀ 40 ਫੀਸਦੀ ਦਰ ਨਾਲ ਦਿੱਤਾ ਜਾਵੇਗਾ।ਇਹ ਦੇਸ਼ ਭਰ ਵਿੱਚ ਹੋਰ ਸੂਬਾਈ ਮਹਾਰਤ ਪ੍ਰਾਪਤ ਫੋਰਸਾਂ ਨੂੰ ਦਿੱਤੇ ਜਾ ਰਹੇ ਭੱਤੇ ਦੀ ਤਰਜ ’ਤੇ ਦਿੱਤਾ ਜਾਵੇਗਾ,ਇਸ ਨਾਲ ਸਰਕਾਰੀ ਖਜ਼ਾਨੇ ’ਤੇ 5.15 ਕਰੋੜ ਰੁਪਏ ਦਾ ਬੋਝ ਪਵੇਗਾ।ਸਾਜੋ ਸਮਾਨ, ਹਥਿਆਰਾਂ, ਸੰਚਾਰ ਪ੍ਰਣਾਲੀ ਅਤੇ ਬੁਨਿਆਦੀ ਢਾਂਚੇ ਦੇ ਨਿਰਮਾਣ ’ਤੇ ਖਰਚਾ ਪੜਾਅਵਾਰ ਤਰੀਕੇ ਨਾਲ ਕੀਤਾ ਜਾਵੇਗਾ।ਇਸ ਦੇ ਵਾਸਤੇ ਪਹਿਲੇ ਸਾਲ 8.66 ਕਰੋੜ ਰੁਪਏ ਖਰਚੇ ਜਾਣਗੇ।

Capt Amarinder Singh non-traditional terrorism Commando battalion SOG ਕੈਪਟਨ ਨੇ ਗੈਰ-ਰਿਵਾਇਤੀ ਅੱਤਵਾਦ ਨਾਲ ਨਿਪਟਣ ਦੀ ਤਿਆਰੀ ਨੂੰ ਹੋਰ ਹੁਲਾਰਾ ਦੇਣ ਲਈ ਪਹਿਲੀ ਕਮਾਂਡੋ ਬਟਾਲੀਅਨ ਦੇ ਐਸ.ਓ.ਜੀ ’ਚ ਰਲੇਵੇਂ ਨੂੰ ਦਿੱਤੀ ਹਰੀ ਝੰਡੀ

ਮੁੱਖ ਮੰਤਰੀ ਨੇ ਇਹ ਐਲਾਨ ਅੱਤਵਾਦ ਨਾਲ ਨਿਪਟਣ ਲਈ ਪੁਲਿਸ ਦੀਆਂ ਤਿਆਰੀਆਂ ਸਬੰਧੀ ਇੱਕ ਉੱਚ ਪੱਧਰੀ ਜਾਇਜ਼ਾ ਮੀਟਿੰਗ ਦੇ ਦੌਰਾਨ ਕੀਤਾ।ਇਕ ਸਰਕਾਰੀ ਬੁਲਾਰੇ ਦੇ ਅਨੁਸਾਰ ਇਨਾਂ ਫੈਸਲਿਆਂ ਬਾਰੇ ਰਸਮੀ ਪ੍ਰਸਤਾਵ ਮੰਤਰੀ ਮੰਡਲ ਦੇ ਅੱਗੇ ਰਖਿਆ ਜਾਵੇਗਾ।ਅੱਤਵਾਦ ਅਤੇ ਰਾਸ਼ਟਰ ਵਿਰੋਧੀ ਤੱਤਾਂ ਦੇ ਵਿਰੁੱਧ ਗੈਰ-ਰਿਵਾਇਤੀ ਢੰਗ ਤਰੀਕਿਆਂ ਜਾਂ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਸੂਬੇ ਦੇ ਅੱਤਵਾਦ ਵਿਰੋਧੀ ਉਪਕਰਣ ਵਿੱਚ ਪਰਿਵਰਤਨ ਲਿਆਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਵਿਸ਼ਵ ਦਾ ਮੁਹਾਂਦਰਾ ਬਦਲਣ ਦੇ ਮੱਦੇਨਜ਼ਰ ਐਸ.ਓ.ਜੀ ਦੀ ਭੂਮਿਕਾ ਬਹੁਤ ਅਹਿਮ ਹੈ।ਐਸ.ਓ.ਜੀ ਨੂੰ ਇੱਕ ਵਿਸ਼ੇਸ਼ ਤੇ ਅਤਿ ਸਮਰੱਥ ਯੂਨਿਟ ਬਣਾਉਣ ਲਈ ਆਪਣੀ ਨਿੱਜੀ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਫੋਰਸ ਨੂੰ ਸਮਰੱਥ ਬਣਾਉਣ ਦੇ ਰਾਹ ਵਿੱਚ ਫੰਡਾਂ ਦਾ ਘਾਟ ਨਹੀਂ ਆਉਣ ਦਿੱਤੀ ਜਾਵੇਗੀ।ਪਾਕਿਸਤਾਨ ਆਧਾਰਿਤ ਅੱਤਵਾਦੀ ਜਥੇਬੰਦੀਆਂ ਵੱਲੋਂ ਸਰਹੱਦ ਪਾਰੋ ਅਤੇ ਸਥਾਨਕ ਪੱਧਰ ’ਤੇ ਅੱਤਵਾਦ ਦੇ ਪੈਦਾ ਕੀਤੇ ਜਾ ਰਹੇ ਗੰਭੀਰ ਖਤਰਿਆਂ ਨੂੰ ਨੋਟ ਕਰਦੇ ਹੋਏ ਉਨਾਂ ਕਿਹਾ ਕਿ ਹਾਲ ਹੀ ਦੇ ਸਮੇਂ ਦੌਰਾਨ ਮਜ਼ਬੂਤ ਫੋਰਸ ਦੀ ਜ਼ਰੂਰਤ ਹੋਰ ਵੀ ਵਧ ਗਈ ਹੈ।

Capt Amarinder Singh non-traditional terrorism Commando battalion SOG ਕੈਪਟਨ ਨੇ ਗੈਰ-ਰਿਵਾਇਤੀ ਅੱਤਵਾਦ ਨਾਲ ਨਿਪਟਣ ਦੀ ਤਿਆਰੀ ਨੂੰ ਹੋਰ ਹੁਲਾਰਾ ਦੇਣ ਲਈ ਪਹਿਲੀ ਕਮਾਂਡੋ ਬਟਾਲੀਅਨ ਦੇ ਐਸ.ਓ.ਜੀ ’ਚ ਰਲੇਵੇਂ ਨੂੰ ਦਿੱਤੀ ਹਰੀ ਝੰਡੀ

ਗੌਰਤਲਬ ਹੈ ਕਿ ਪਹਿਲੀ ਕਮਾਂਡੋ ਬਟਾਲੀਅਨ ਵਿੱਚ 932 ਜਵਾਨ ਅਤੇ ਅਫਸਰ ਹਨ।ਇਨਾਂ ਵਿੱਚ 273 ਹਥਿਆਰਬੰਦ ਹਮਲਿਆਂ ਨਾਲ ਨਿਪਟਣ ਵਾਲੀਆਂ ਅਸਾਮੀਆਂ ਅਤੇ 338 ਸਾਹਾਇਕ ਸਟਾਫ ਦੀਆਂ ਅਸਾਮੀਆਂ ਹਨ।ਇਸ ਵੇਲੇ ਕੁੱਲ 157 ਕਮਾਂਡੋਜ਼ ਨੂੰ ਕਮਾਂਡੋ ਟ੍ਰੇਨਿੰਗ ਸੈਂਟਰ ਪਟਿਆਲਾ ਵਿਖੇ ਸਿਖਲਾਈ ਦਿੱਤੀ ਜਾ ਰਹੀ ਹੈ।ਇਹ ਸਿਖਲਾਈ ਭਾਰਤੀ ਫੌਜ, ਪੈਰਾ-ਸਪੈਸ਼ਲ ਫੋਰਸ ਅਤੇ ਸੀ.ਪੀ.ਓਜ਼ ਅਤੇ ਐਨ.ਐਸ.ਜੀ ਦੇ ਮਾਹਿਰ ਟ੍ਰੇਨਰਾਂ ਵੱਲੋਂ ਦਿੱਤੀ ਜਾ ਰਹੀ ਹੈ।ਲਗਾਤਾਰ ਸਿਖਲਾਈ ਦੀ ਮਹਤੱਤਾ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਵਧੀਕ ਮੁੱਖ ਸਕੱਤਰ ਗ੍ਰਹਿ ਨੂੰ ਨਿਰਦੇਸ਼ ਦਿੱਤੇ ਕਿ ਉਹ ਹਥਿਆਰਬੰਦ ਆਪਰੇਸ਼ਨਾਂ ਦੇ ਮੌਕੇ ’ਤੇ ਤਜਰਬਾ ਮੁਹੱਈਆ ਕਰਵਾਉਣ ਲਈ ਜੰਮੂ ਤੇ ਕਸ਼ਮੀਰ ਵਿੱਚ ਐਸ.ਓ.ਜੀ ਕਮਾਂਡੋਜ਼ ਲਈ ਸਿਖਲਾਈ ਦਾ ਪ੍ਰਬੰਧ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ।ਉਨਾਂ ਨੇ ਵਧੀਕ ਮੁੱਖ ਸਕੱਤਰ ਨੂੰ ਆਖਿਆ ਕਿ ਉਹ ਨਿਯਮਿਤ ਵਕਫੇ ਤੋਂ ਬਾਅਦ ਸੂਬੇ ਦੇ ਕਮਾਂਡੋਜ਼ ਨੂੰ ਸਿਖਲਾਈ ਦੇਣ ਲਈ ਐਨ.ਐਸ.ਜੀ ਨੂੰ ਬੇਨਤੀ ਕਰਨ ਵਾਸਤੇ ਰੂਪ-ਰੇਖਾ ਤਿਆਰ ਕਰਨ।

Capt Amarinder Singh non-traditional terrorism Commando battalion SOG ਕੈਪਟਨ ਨੇ ਗੈਰ-ਰਿਵਾਇਤੀ ਅੱਤਵਾਦ ਨਾਲ ਨਿਪਟਣ ਦੀ ਤਿਆਰੀ ਨੂੰ ਹੋਰ ਹੁਲਾਰਾ ਦੇਣ ਲਈ ਪਹਿਲੀ ਕਮਾਂਡੋ ਬਟਾਲੀਅਨ ਦੇ ਐਸ.ਓ.ਜੀ ’ਚ ਰਲੇਵੇਂ ਨੂੰ ਦਿੱਤੀ ਹਰੀ ਝੰਡੀ

ਹਥਿਆਰਾਂ ਦੀ ਖਰੀਦ ਵਿੱਚ ਮੱਠੀ ਚਾਲ ਨੂੰ ਖਤਮ ਕਰਨ ਦੀ ਜ਼ਰੂਰਤ ਨੂੰ ਜ਼ੋਰ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਐਸ.ਓ.ਜੀ ਦੇ ਏ.ਡੀ.ਜੀ ਨੂੰ ਆਖਿਆ ਕਿ ਉਹ ਅਤਿ ਆਧੁਨਿਕ ਹਥਿਆਰ ਅਤੇ ਤਕਨੀਕੀ ਸਾਜੋ-ਸਮਾਨ ਦੀ ਖਰੀਦ ਲਈ ਐਨ.ਐਸ.ਜੀ ਦੇ ਢੰਗ ਤਰੀਕੇ ਨੂੰ ਅਪਣਾਉਣ ਅਤੇ ਉਨਾਂ ਕੋਲ ਖਰੀਦਣ ਜੋ ਨੈਸ਼ਨਲ ਸਕਿਓਰਟੀ ਏਜੰਸੀ ਵੱਲੋਂ ਪ੍ਰਵਾਨਤ ਕੀਤੇ ਗਏ ਹਨ।ਇਸ ਤੋਂ ਪਹਿਲਾਂ ਐਸ.ਓ.ਜੀ ਦੇ ਏ.ਡੀ.ਜੀ.ਪੀ. ਨੇ ਪੇਸ਼ਕਾਰੀ ਕਰਦੇ ਹੋਏ ਮੁੱਖ ਮੰਤਰੀ ਨੂੰ ਪਟਿਆਲਾ ਵਿੱਖੇ ਬਹਾਦਰਗੜ ਕਿਲੇ ’ਚ ਕਮਾਂਡੋਜ਼ ਦੀ ਟ੍ਰੇਨਿੰਗ ਡਰਿਲ ਬਾਰੇ ਜਾਣਕਾਰੀ ਦਿੱਤੀ।ਉਨਾਂ ਨੇ ਲੜਾਈ ਸਬੰਧੀ ਮੁਕਾਬਲਿਆਂ ਦੌਰਾਨ ਸਿਖਾਂਉਂਦਰੂਆਂ ਵੱਲੋਂ ਰਾਸ਼ਟਰੀ ਪੱਧਰ ’ਤੇ ਜਿੱਤੇ ਵੱਖ-ਵੱਖ ਅਵਾਰਡਾਂ ਬਾਰੇ ਵੀ ਦੱਸਿਆ।ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਲਾਰ, ਵਧੀਕ ਮੁੱਖ ਸਕੱਤਰ ਗ੍ਰਹਿ ਐਨ.ਐਸ.ਕਲਸੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਡੀ.ਜੀ.ਪੀ ਸੁਰੇਸ਼ ਅਰੋੜਾ, ਡੀ.ਜੀ.ਪੀ ਕਾਨੂੰਨ ਵਿਵਸਥਾ ਐਚ.ਐਸ.ਢਿਲੋਂ, ਸਕੱਤਰ ਗ੍ਰਹਿ ਕੁਮਾਰ ਰਾਹੁਲ, ਏ.ਡੀ.ਜੀ.ਪੀ/ਸਪੈਸ਼ਲ ਆਪਰੇਸ਼ਨ ਗਰੁੱਪ ਪਟਿਆਲਾ ਰਾਕੇਸ਼ ਚੰਦਰਾ ਅਤੇ ਏ.ਡੀ.ਜੀ.ਪੀ/ਐਸ.ਓ.ਜੀ ਜਤਿੰਦਰ ਕੁਮਾਰ ਜੈਨ ਹਾਜ਼ਰ ਸਨ।

-PTCNews

Related Post