ਆਲੂ ਉਤਪਾਤਕਾਂ ਲਈ ਖ਼ੁਸ਼ਖ਼ਬਰੀ ,ਪੰਜਾਬ ਸਰਕਾਰ ਨੇ ਆਲੂ ਉਤਪਾਤਕਾਂ ਲਈ ਕੀਤਾ ਵੱਡਾ ਐਲਾਨ

By  Shanker Badra February 2nd 2019 04:36 PM

ਆਲੂ ਉਤਪਾਤਕਾਂ ਲਈ ਖ਼ੁਸ਼ਖ਼ਬਰੀ ,ਪੰਜਾਬ ਸਰਕਾਰ ਨੇ ਆਲੂ ਉਤਪਾਤਕਾਂ ਲਈ ਕੀਤਾ ਵੱਡਾ ਐਲਾਨ:ਚੰਡੀਗੜ : ਸੂਬੇ ਦੇ ਸੰਕਟ ਵਿੱਚ ਘਿਰੇ ਆਲੂ ਉਤਪਾਦਕਾਂ ਦੀ ਮਦਦ ਕਰਨ ਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤੋਂ ਬਾਹਰ ਆਪਣੀ ਫਸਲ ਦੇ ਮੰਡੀਕਰਨ ਵਾਸਤੇ ਆਲੂ ਉਤਪਾਤਕਾਂ ਨੂੰ ਫਸਲ ਦੀ ਢੋਆ-ਢੁਆਈ ਵਾਸਤੇ ਸਬਸਿਡੀ ਮੁਹੱਈਆ ਕਰਵਾਉਣ ਵਾਸਤੇ 5 ਕਰੋੜ ਰੁਪਏ ਜਾਰੀ ਕਰਨ ਦੇ ਹੁਕਮ ਦਿੱਤੇ ਹਨ।ਆਲੂ ਉਤਪਾਤਕ ਕਿਸਾਨਾਂ ਦੇ ਸਮਰਥਨ ਵਿੱਚ ਸਿਲਸਿਲੇਵਾਰ ਕਦਮ ਚੁਕਣ ਦਾ ਐਲਾਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਆਲੂ ਉਤਪਾਦਕਾਂ ਦੀ ਮਦਦ ਵਾਸਤੇ ਹਰ ਸੰਭਵ ਕਦਮ ਚੁਕਣ ਲਈ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਤਾਂ ਜੋ ਉਹ ਆਪਣੀ ਫਸਲ ਦਾ ਵਧੀਆ ਭਾਅ ਪ੍ਰਾਪਤ ਕਰ ਸਕਣ।

Capt Amarinder Singh Potato Farmers 5 crore release Order
ਆਲੂ ਉਤਪਾਤਕਾਂ ਲਈ ਖ਼ੁਸ਼ਖ਼ਬਰੀ , ਪੰਜਾਬ ਸਰਕਾਰ ਨੇ ਆਲੂ ਉਤਪਾਤਕਾਂ ਲਈ ਕੀਤਾ ਵੱਡਾ ਐਲਾਨ

ਉਨਾਂ ਨੇ ਭਾੜਾ ਸਬਸਿਡੀ ਦੀ ਮਦਦ ਨਾਲ ਆਲੂ ਦੀ ਫਸਲ ਦੀ ਬਰਾਮਦ ਵਾਸਤੇ ਕਦਮ ਚੁਕਣ ਲਈ ਵੀ ਸਬੰਧਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ।ਇਸ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਐਗਰੋ ਉਦਯੋਗ ਕਾਰਪੋਰੇਸ਼ਨ ਨੂੰ ਢੋਆ-ਢੁਆਈ ਸਬੰਧੀ ਸਬਸਿਡੀ ਜਾਰੀ ਕਰ ਰਹੀ ਹੈ।ਮੁੱਖ ਮੰਤਰੀ ਨੇ ਮਿਡ-ਡੇ-ਮੀਲ ਅਤੇ ਆਂਗਣਵਾੜੀ ਵਿੱਚ ਤਿਆਰ ਕੀਤੇ ਜਾ ਰਹੇ ਭੋਜਨ ਵਿੱਚ ਵਰਤੋਂ ਲਈ ਕਿਸਾਨਾਂ ਤੋਂ ਆਲੂਆਂ ਦੀ ਸਿੱਧੀ ਖਰੀਦ ਕਰਨ ਵਾਸਤੇ ਸਕੂਲ ਸਿੱਖਿਆ ਅਤੇ ਜੇਲ ਵਿਭਾਗਾਂ ਨੂੰ ਪਹਿਲਾਂ ਹੀ ਹੁਕਮ ਜਾਰੀ ਕੀਤੇ ਹੋਏ ਹਨ।ਕਿਸਾਨ ਭਾਈਚਾਰੇ ਦੀ ਕੋਈ ਵੀ ਮਦਦ ਕਰਨ ਵਿੱਚ ਕੇਂਦਰ ਸਰਕਾਰ ਦੇ ਅਸਫਲ ਰਹਿਣ ਦੇ ਨਤੀਜੇ ਵੱਜੋਂ ਆਲੂ ਉਤਪਾਤਕਾਂ ਦੇ ਸੰਕਟ ਵਿੱਚ ਘਿਰਣ ’ਤੇ ਮੁੱਖ ਮੰਤਰੀ ਨੇ ਗੰਭੀਰ ਚਿੰਤਾ ਪ੍ਰਗਟਾਈ ਹੈ।

Capt Amarinder Singh Potato Farmers 5 crore release Order
ਆਲੂ ਉਤਪਾਤਕਾਂ ਲਈ ਖ਼ੁਸ਼ਖ਼ਬਰੀ , ਪੰਜਾਬ ਸਰਕਾਰ ਨੇ ਆਲੂ ਉਤਪਾਤਕਾਂ ਲਈ ਕੀਤਾ ਵੱਡਾ ਐਲਾਨ

ਪੰਜਾਬ ਵਿੱਚ ਹਰ ਸਾਲ ਤਕਰੀਬਨ ਇੱਕ ਲੱਖ ਹੈਕਟਅਰ ਰਕਬੇ ’ਤੇ ਆਲੂਆਂ ਦੀ ਬਿਜਾਈ ਕੀਤੀ ਜਾਂਦੀ ਹੈ ਜਿਸ ਨਾਲ ਤਕਰੀਬਨ 25 ਲੱਖ ਟਨ ਦਾ ਉਤਪਾਦਨ ਹੁੰਦਾ ਹੈ।ਪਿਛਲੇ ਤਿੰਨ ਸਾਲਾਂ ਤੋਂ ਆਲੂ ਦਾ ਭਾਅ ਘੱਟਣ ਕਾਰਨ ਆਲੂ ਉਤਪਾਦਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।ਮੁੱਖ ਮੰਤਰੀ ਨੇ ਆਲੂ ਉਤਪਾਤਕਾਂ ਦੀ ਮਦਦ ਵਾਸਤੇ ਉਦਯੋਗ ਤੋਂ ਵੀ ਸਮਰਥਨ ਦੀ ਮੰਗ ਕੀਤੀ ਹੈ।ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਜੀਤ ਖੰਨਾ ਦੇ ਅਨੁਸਾਰ ਇਸਕੋਨ, ਬਾਲਾਜੀ ਫੂਡਜ਼ ਲਿ. ਅਤੇ ਗੋਦਰੇਜ ਟਾਈਸਨ ਫੂਡਜ਼ ਲਿ. ਨਾਂ ਦੇ ਆਲੂ ਪ੍ਰਾਸੈਸਿੰਗ ਦੇ 2 ਪਲਾਂਟ ਛੇਤੀ ਹੀ ਆਲੂਆਂ ਦੀ ਪ੍ਰਾਸੈਸਿੰਗ ਸ਼ੁਰੂ ਕਰ ਦੇਣਗੇ।ਇਨਾਂ ਦਾ ਟੀਚਾ ਇਸ ਸੀਜ਼ਨ ਦੌਰਾਨ ਤਕਰੀਬਨ 35000 ਟਨ ਦੀ ਪ੍ਰਾਸੈਸਿੰਗ ਕਰਨ ਦਾ ਹੈ।

-PTCNews

Related Post