ਬਾਜਵਾ ਦੇ ਘਰ ਕੈਪਟਨ ਦਾ ਵੱਡਾ ਸਿਆਸੀ ਬਿਆਨ !

By  Shanker Badra May 12th 2019 11:26 AM

ਬਾਜਵਾ ਦੇ ਘਰ ਕੈਪਟਨ ਦਾ ਵੱਡਾ ਸਿਆਸੀ ਬਿਆਨ !:ਚੰਡੀਗੜ੍ਹ : ਪੰਜਾਬ ਅੰਦਰ ਲੋਕ ਸਭਾ ਚੋਣਾਂ ਨੂੰ ਲੈ ਕੇ ਮਹਿਜ਼ ਹਫਤੇ ਭਰ ਦਾ ਸਮਾਂ ਬਚਿਆ ਹੈ।ਜਿਸ ਨੂੰ ਲੈ ਕੇ ਤਮਾਮ ਸਿਆਸੀ ਧਿਰਾਂ ਜਿੱਤ ਲਈ ਜੋਰ ਅਜ਼ਮਾਈ ਕਰ ਰਹੀਆਂ ਹਨ।ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਮੁਖੀ ਸੁਨੀਲ ਜਾਖੜ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਸੰਸਦੀ ਹਲਕਾ ਗੁਰਦਾਸਪੁਰ ਪਹੁੰਚੇ।ਜਾਖੜ ਦੀ ਜਿੱਤ ਪੱਕੀ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੋਟਰਾਂ ਦੀ ਨਬਜ਼ ਟੋਲਣ ਦੀ ਕੋਸ਼ਿਸ਼ ਕੀਤੀ।ਮੁੱਖ ਮੰਤਰੀ ਨੇ ਮੰਚ ਤੋਂ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੂੰ ਪੰਜਾਬ ਦੇ ਸੰਭਾਵੀ ਮੁੱਖ ਮੰਤਰੀਆਂ ਦੀ ਦੌੜ ਵਿੱਚ ਸ਼ਾਮਲ ਕਰ ਦਿੱਤਾ।ਬੇਸ਼ੱਕ ਇਹ ਬਿਆਨ ਚੋਣ ਪ੍ਰਚਾਰ ਦਾ ਹਿੱਸਾ ਹੋਵੇ ਪਰ ਮੁੱਖ ਮੰਤਰੀ ਦੇ ਇਸ ਬਿਆਨ ਨੇ ਪੰਜਾਬ ਦੀ ਰਾਜਨੀਤੀ ਨੂੰ ਨਵਾਂ ਮੋੜ ਦੇ ਦਿੱਤਾ ਹੈ।

Capt Amarinder Singh Sunil Jakha favor Gurdaspur Political statement ਬਾਜਵਾ ਦੇ ਘਰ ਕੈਪਟਨ ਦਾ ਵੱਡਾ ਸਿਆਸੀ ਬਿਆਨ !

ਜੇਕਰ ਸਿਆਸੀ ਝਰੋਖੇ ਦੇ ਨਜ਼ਰੀਏ ਤੋਂ ਵੇਖੀਏ ਤਾਂ ਸ਼ਾਇਦ ਮੁੱਖ ਮੰਤਰੀ ਗੁਰਦਾਸਪੁਰ ਦਾ ਤਾਜਾ ਸਥਿਤੀ ਤੋਂ ਚੰਗੀ ਤਰਾਂ ਜਾਣੂ ਹੋਣਗੇ ,ਜਿਸ ਦੇ ਚਲਦੇ ਵੱਡਾ ਬਿਆਨ ਦੇਣਾ ਪਿਆ।ਇਸ ਦਾ ਕਾਰਨ ਹੈ ਕਿ ਗੁਰਦਾਸਪੁਰ ਸੀਟ ਜਿਸ ਨੂੰ ਸੂਬਾ ਕਾਂਗਰਸ ਆਪਣੀ ਪੱਕੀ ਜਿੱਤੀ ਹੋਈ ਸੀਟ ਮੰਨ ਕੇ ਚੱਲ ਰਹੀ ਸੀ।ਹੁਣ ਮੁਕਾਬਲਾ ਸਖਤ ਹੈ ਤੇ ਕਿਤੇ ਨਾ ਕਿਤੇ ਬੀਜੇਪੀ ਦਾ ਪੱਲੜਾ ਪਹਿਲਾਂ ਦੇ ਮੁਕਾਬਲੇ ਜਿਆਦਾ ਭਾਰੀ ਦਿਖਾਈ ਦੇ ਰਿਹਾ ਹੈ।ਜਿਸ ਦੇ ਲਿਹਾਜ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੇ ਮੰਚ ਤੋਂ ਜਾਖੜ ਦੀ ਕਾਂਗਰਸ ਵਿੱਚ ਮਹੱਤਵਪੂਰਨ ਸਥਿਤੀ ਜਾਹਿਰ ਕਰਨ ਲਈ ਖੁੱਲੇ ਮੰਚ ਤੋਂ ਬੋਲਣਾ ਪਿਆ।ਜੇਕਰ ਦੂਜਾ ਵੱਡਾ ਕਾਰਨ ਮੰਨਿਆ ਜਾਵੇ ਤਾਂ ਗੁਰਦਾਸਪੁਰ ਸੀਟ ਤੇ ਬਾਜਵਾ ਪਰਿਵਾਰ ਦਾ ਵੀ ਆਪਣਾ ਪ੍ਰਭਾਵ ਹੈ ਤੇ ਅੱਜ ਕੱਲ ਬਾਜਵਾ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਵੀ ਸਬੰਧ ਕੁਝ ਵਧੀਆ ਨਹੀਂ ਹਨ।ਪ੍ਰਤਾਪ ਸਿੰਘ ਬਾਜਵਾ ਜੋ ਕਿ ਰਾਜ ਸਭਾ ਮੈਂਬਰ ਨੇ ਉਹ ਪੰਜਾਬ ਦੀ ਸਿਆਸੀ ਧਰਾਤਲ ਤੋਂ ਦੂਰ ਹੀ ਦਿਖਾਈ ਦੇ ਰਹੇ ਹਨ।

Capt Amarinder Singh Sunil Jakha favor Gurdaspur Political statement ਬਾਜਵਾ ਦੇ ਘਰ ਕੈਪਟਨ ਦਾ ਵੱਡਾ ਸਿਆਸੀ ਬਿਆਨ !

ਕਈ ਵਾਰ ਪ੍ਰਤਾਪ ਬਾਜਵਾ ਕਿਤੇ ਨਾ ਕਿਤੇ ਸੁਨੀਲ ਜਾਖੜ ਦੇ ਪ੍ਰਤੀ ਆਪਣਾ ਸ਼ਿਕਵਾ ਵੀ ਜ਼ਾਹਿਰ ਕਰ ਚੁੱਕੇ ਹਨ।ਇਸ ਲਿਹਾਜ ਨਾਲ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾਉਣ ਦੀ ਕੋਸ਼ਿਸ਼ ਕੀਤੀ।ਇੱਕ ਤਾਂ ਆਪਣੇ ਬਿਆਨ ਨਾਲ ਉਨਾਂ ਨੇ ਬਾਜਵਾ ਪਰਿਵਾਰ ਨੂੰ ਸੂਬਾ ਕਾਂਗਰਸ ਵਿੱਚ ਪੈ ਰਹੀ ਕਮਜ਼ੋਰ ਸਥਿਤੀ ਤੋਂ ਭਲੀ ਭਾਂਤ ਜਾਣੂ ਕਰਵਾ ਦਿੱਤਾ।ਉਥੇ ਹੀ ਸਾਫ ਕਰ ਦਿੱਤਾ ਹੈ, ਉਨਾਂ ਦੀ ਜਗ੍ਹਾ ਤੇ ਜੋ ਵੀ ਗਦਨਸ਼ੀਲ ਹੋਵੇਗਾ, ਉਹ ਉਨਾਂ ਦਾ ਹੀ ਵਿਸ਼ਵਾਸ਼ਪਾਤਰ ਹੋਵੇਗਾ।ਇਸ ਤੋਂ ਇਲਾਵਾ ਕੁਝ ਸਿਆਸੀ ਮਾਹਿਰ ਮੰਨਦੇ ਹਨ ਕਿ ਅਜਿਹਾ ਬਿਆਨ ਕੈਪਟਨ ਅਮਰਿੰਦਰ ਸਿੰਘ ਦੀ ਮਜ਼ਬੂਰੀ ਵੀ ਸੀ।

Capt Amarinder Singh Sunil Jakha favor Gurdaspur Political statement ਬਾਜਵਾ ਦੇ ਘਰ ਕੈਪਟਨ ਦਾ ਵੱਡਾ ਸਿਆਸੀ ਬਿਆਨ !

ਸੂਬਾ ਕਾਂਗਰਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਖੇਮੇ ਦਾ ਪ੍ਰਭਾਵ ਬਣਾਏ ਰੱਖਣ ਲਈ ਸਿਆਸੀ ਬਿਸ਼ਾਤ ਤੇ ਸੁਨੀਲ ਜਾਖੜ ਦੇ ਨਾਮ ਦੀ ਪਹਿਲੀ ਚਾਲ ਚੱਲ ਦਿੱਤੀ ਹੈ।ਤੇ ਨਾਲ ਹੀ ਵਿਰੋਧੀਆਂ ਨੂੰ ਬਿਨਾਂ ਕੁਝ ਕਹੇ ਸੁਨੇਹਾ ਦੇ ਦਿੱਤਾ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸ਼ਾਇਦ ਉਨਾਂ ਨੇਤਾਵਾਂ ਨੂੰ ਰਾਸ ਨਾ ਆਵੇ ਜਿਨਾਂ ਦੀਆਂ ਸਿੱਧੀਆਂ ਤਾਰਾਂ ਕੇਂਦਰੀ ਹਾਈਕਮਾਨ ਜੁੜੀਆਂ ਹੋਣ ਪਰ ਇੱਕ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਉਣ ਵਾਲੇ ਦਿਨਾਂ ਅੰਦਰ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਦਾ ਅਸਰ ਜ਼ਰੂਰ ਦਿਖਾਈ ਦੇਵੇਗਾ।

ਰਮਨਦੀਪ

-PTCNews

Related Post