ਸ਼ਰਾਬ ਨੇ ਡੋਬਿਆ ਆਬਕਾਰੀ ਵਿਭਾਗ, ਲੰਚ ਡਿਪਲੋਮੇਸੀ ਦੇ ਜ਼ਰੀਏ ਹੱਲ ਲੱਭਣ ਦੀ ਕੋਸ਼ਿਸ਼

By  Shanker Badra May 20th 2020 03:22 PM

ਸ਼ਰਾਬ ਨੇ ਡੋਬਿਆ ਆਬਕਾਰੀ ਵਿਭਾਗ, ਲੰਚ ਡਿਪਲੋਮੇਸੀ ਦੇ ਜ਼ਰੀਏ ਹੱਲ ਲੱਭਣ ਦੀ ਕੋਸ਼ਿਸ਼:ਚੰਡੀਗੜ੍ਹ : ਪੰਜਾਬ ‘ਚ ਪਿਛਲੇ ਦਿਨੀਂ ਮੰਤਰੀ ਮੰਡਲ ਅਤੇ ਅਫਸਰਸ਼ਾਹੀ ਵਿਚਕਾਰ ਟਕਰਾ ਸਿਖਰ ‘ਤੇ ਪੁੱਜ ਗਿਆ ਸੀ, ਇਸ ਰੇੜਕੇ ਨੂੰ ਖ਼ਤਮ ਕਰਨ ਲਈ ਅੱਜ ਮੁੱਖ ਮੰਤਰੀ ਨੇ ਨਵਾਂ ਦਾਅ -ਪੇਚ ਖੇਡਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਰਾਜ਼ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਹੋਰ ਲੀਡਰਾਂ ਨੂੰ ਅੱਜ ਆਪਣੇ ਫਾਰਮ ਹਾਊਸ 'ਤੇ ਲੰਚ 'ਤੇ ਸੱਦਿਆ ਹੈ।

ਜਿਸ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ , ਸੁੱਖੀ ਰੰਧਾਵਾ ਦੇ ਨਾਮ ਸ਼ਾਮਿਲ ਹਨ। ਇਸ ਦੇ ਲਈ ਚਰਨਜੀਤ ਸਿੰਘ ਚੰਨੀ ਤੇ ਮਨਪ੍ਰੀਤ ਬਾਦਲ ਨੂੰ ਵੀ ਸੱਦਾ ਪੱਤਰਦਿੱਤਾ ਗਿਆ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਮੁੱਖ ਮੰਤਰੀ ਨਾਲ ਲੰਚ ਡਿਪਲੋਮੇਸੀਤੋਂ ਬਾਅਦਇਨ੍ਹਾਂ ਮੰਤਰੀਆਂ ਦੀ ਨਾਰਾਜ਼ਗੀ ਦੂਰ ਹੋ ਜਾਵੇਗੀ। ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ ਨੇ ਮੁੱਖ ਮੰਤਰੀ ਦੇ ਬਿਹਾਫ਼ 'ਤੇ ਲੰਚ ਦਾ ਸੱਦਾਦਿੱਤਾ ਸੀ।

ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇਮੁੱਖ ਤੌਰ 'ਤੇ ਟਵੀਟ 'ਤੇ ਰਿਟਵੀਟ ਕਰਨ ਵਾਲੇ ਲੀਡਰਾਂ ਨੂੰ ਸੱਦਾ ਦਿੱਤਾ ਗਿਆ ਸੀ ,ਕਿਉਂਕਿ ਪੰਜਾਬ ਦੇ 12 ਵਿਧਾਇਕਾਂ ਵਲੋਂ ਟਵੀਟ 'ਤੇ ਰੀਟਵੀਟ ਕਰਕੇ ਮੁੱਖ ਸਕੱਤਰ ਖ਼ਿਲਾਫ਼ ਸੀਬੀਆਈ ਜਾਂਚ ਦੀ ਮੰਗਕੀਤੀ ਸੀ। ਇਸ ਲੰਚ ਮੀਟਿੰਗ ਵਿੱਚ ਸੀਨੀਅਰ ਕੈਬਨਿਟ ਮੰਤਰੀ ਵੀ ਸ਼ਾਮਿਲ ਹੋ ਸਕਦੇ ਹਨ।

ਇਸ ਦੌਰਾਨ ਰੀਟਵੀਟ ਕਰਨ ਵਾਲਿਆਂ ਵਿਚ ਰਾਜਾ ਵੜਿੰਗ, ਰਾਜ ਕੁਮਾਰ ਵੇਰਕਾ, ਫ਼ਤਹਿ ਜ਼ੰਗ ਬਾਜਵਾ, ਕੁਲਬੀਰ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ ਅਤੇ ਸੰਗਤ ਸਿੰਘ ਗਿਲਜੀਆਂ ਸ਼ਾਮਿਲ ਹਨ। ਜਿਨ੍ਹਾਂ ਨੇ ਮੁੱਖ ਸਕੱਤਰ ਕਰਨ ਅਵਤਾਰ 'ਤੇ ਦੋਸ਼ ਲਾਏ ਸਨ ਕਿ ਪਿਛਲੇ 3 ਸਾਲਾਂ ਦੌਰਾਨ ਸ਼ਰਾਬ ਦੀ ਵਿਕਰੀ ਨਾਲ ਰਾਜ ਦੇ ਮਾਲੀਏ ਨੂੰ ਘਟਾ ਪਿਆ ਹੈ।

ਇਸ ਮੌਕੇ ਮਨਪ੍ਰੀਤ ਬਾਦਲ ਨੇ ਲੰਚ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਰਾਜਾ ਵੜਿੰਗ ਤੇ ਹੋਰ ਵਿਧਾਇਕ ਮਨਪ੍ਰੀਤ ਨੂੰ ਨਾਲ ਲੈ ਕੇ ਜਾਣ ਨੂੰ ਅੜੇ ਹੋਏ ਸਨ। ਇਸ ਨੂੰ ਲੈ ਕੇ ਰਾਜਾ ਵੜਿੰਗ ਦੇ ਫਲੈਟ 'ਤੇ ਮੀਟਿੰਗ ਚੱਲ ਰਹੀ ਹੈ। ਸੂਤਰਾਂ ਅਨੁਸਾਰ ਇਹ ਕਲੇਸ਼ ਖ਼ਤਮ ਕਰਨ ਦੇ ਲਈ ਰਾਜਾ ਵੜਿੰਗ ਨੂੰ ਮੰਤਰੀ ਅਹੁਦੇ ਦਾ ਲੌਲੀਪੋਪ ਦਿੱਤਾ ਗਿਆ ਹੈ।

-PTCNews

Related Post