ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਮੰਤਰੀ ਓ.ਪੀ ਸੋਨੀ ਤੋਂ ਅਧਿਆਪਕ ਸੰਘਰਸ਼ ਦੀ ਰਿਪੋਰਟ ਮੰਗੀ

By  Joshi October 9th 2018 10:52 AM -- Updated: October 9th 2018 09:37 PM

ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਮੰਤਰੀ ਓ.ਪੀ ਸੋਨੀ ਤੋਂ ਅਧਿਆਪਕ ਸੰਘਰਸ਼ ਦੀ ਰਿਪੋਰਟ ਮੰਗੀ

ਚੰਡੀਗੜ੍ਹ:ਪਟਿਆਲਾ ਵਿੱਚ ਰਮਸਾ ਐੱਸ.ਐੱਸ.ਏ ਅਧਿਆਪਕਾਂ ਦਾ ਪੱਕਾ ਮੋਰਚਾ ਲੱਗ ਗਿਆ ਹੈ, ਜਿਸ ਦੇ ਚਲਦਿਆਂ ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਸੋਨੀ ਤੋਂ ਰਿਪੋਰਟ ਮੰਗੀ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੀ ਕਾਰਜ ਸ਼ੈਲੀ 'ਤੇ ਵੀ ਚਿੰਤਤ ਦੱਸੇ ਜਾ ਰਹੇ ਹਨ।

ਸੂਤਰਾਂ ਮੁਤਾਬਿਕ ਪਟਿਆਲਾ ਵਿਖੇ ਮੋਰਚਾ ਲੱਗਣ ਤੇ ਜਿਸ ਤਰੀਕੇ ਨਾਲ ਸਬੰਧਿਤ ਮੰਤਰੀ ਵਲੋਂ ਕਾਰਵਾਈ ਕੀਤੀ ਗਈ ਹੈ ਉਸ ਸੰਬਧੀ ਵੀ ਮੁੱਖ ਮੰਤਰੀ ਨਾਖੁਸ਼ ਜਾਪ ਰਹੇ ਹਨ। ਜਿਹੜੇ 5 ਅਧਿਆਪਕ ਮੰਤਰੀ ਵਲੋਂ ਬੀਤੇ ਦਿਨੀਂ ਮੁਅੱਤਲ ਕੀਤੇ ਗਏ ਹਨ ਉਨ੍ਹਾਂ ਵਿਚੋਂ 3 ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਹਨ ਅਤੇ ਇਸ ਦਾ ਰਾਜਨੀਤਕ ਅਸਰ ਪੈਣਾ ਸੁਭਵਾਇਕ ਹੈ।

 ਹੋਰ ਪੜ੍ਹੋ:ਅਮਰੀਕਾ ਦੀ ‘ਦਿ ਕੈਪੀਟਲ’ ਅਖਬਾਰ ਦੀ ਬਿਲਡਿੰਗ ‘ਚ ਗੋਲੀਬਾਰੀ ਨਾਲ ਹੋਈਆਂ 5 ਮੌਤਾਂ

ਪਟਿਆਲਾ ਲੋਕ ਸਭਾ ਹਲਕਾ ਜਿਸ ਤੋਂ ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਚੋਣ ਲੜਦੇ ਹਨ ਜਿਸ ਕਰਕੇ ਮੁੱਖ ਮੰਤਰੀ ਦਾ ਅਜਿਹਾ ਫ਼ਿਕਰ ਲਾਜ਼ਮੀ ਹੈ। ਹਲੇ ਬੀਤੇ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਪਟਿਆਲਾ ਵਿਖੇ ਜ਼ਬਰ ਵਿਰੋਧੀ ਰੈਲੀ ਕੀਤੀ ਗਈ ਸੀ ਅਤੇ ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਲੋਕਾਂ ਦੀ ਸ਼ਮੂਲੀਅਤ ਨੇ ਮੋਤੀ ਮਹੱਲ ਦੀਆਂ ਚਿੰਤਾਵਾਂ ਲਾਜ਼ਮੀ ਤੌਰ ਤੇ ਵਧਾ ਦਿੱਤੀਆਂ ਹਨ।

ਦੂਜੇ ਪਾਸੇ ਮੁੱਖ ਮੰਤਰੀ ਅਤੇ ਕਾਂਗਰਸ ਲਈ ਰਾਹਤ ਦੀ ਖ਼ਬਰ ਹੈ ਕਿ ਬੀਤੇ ਦਿਨੀਂ ਇਨ੍ਹਾਂ ਹੜਤਾਲੀ ਅਧਿਆਪਕਾਵਾਂ ਵਲੋਂ ਆਪ ਆਗੂ ਭਗਵੰਤ ਮਾਨ ਅਤੇ ਹਰਪਾਲ ਚੀਮਾ ਨੂੰ ਉਨ੍ਹਾਂ ਦੇ ਧਰਨੇ ਦਾ ਰਾਜਨੀਤਕ ਇਸਤੇਮਾਲ ਨਹੀਂ ਕਰਨ ਦਿੱਤਾ।

-PTCNEWS

Related Post