ਕੈਪਟਨ ਨੇ ਇਤਿਹਾਸਕ ਕਸਬਿਆਂ ਦੇ ਸੜਕੀ ਪ੍ਰਾਜੈਕਟਾਂ ਦੀ ਜਲਦੀ ਨਾਲ ਪ੍ਰਵਾਨਗੀ ਵਾਸਤੇ ਗਡਕਰੀ ਦੇ ਨਿੱਜੀ ਦਖਲ ਦੀ ਕੀਤੀ ਮੰਗ

By  Shanker Badra November 25th 2018 05:37 PM

ਕੈਪਟਨ ਨੇ ਇਤਿਹਾਸਕ ਕਸਬਿਆਂ ਦੇ ਸੜਕੀ ਪ੍ਰਾਜੈਕਟਾਂ ਦੀ ਜਲਦੀ ਨਾਲ ਪ੍ਰਵਾਨਗੀ ਵਾਸਤੇ ਗਡਕਰੀ ਦੇ ਨਿੱਜੀ ਦਖਲ ਦੀ ਕੀਤੀ ਮੰਗ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਸੁਲਤਾਨਪੁਰ ਲੋਧੀ, ਬਟਾਲਾ ਅਤੇ ਡੇਰਾਬਾਬਾ ਨਾਨਕ ਇਤਿਹਾਸਕ ਕਸਬਿਆਂ ਦੇ ਸੜਕੀ ਪ੍ਰਾਜੈਕਟਾਂ ਦੀ ਜਲਦੀ ਨਾਲ ਪ੍ਰਵਾਨਗੀ ਵਾਸਤੇ ਕੇਂਦਰੀ ਸੜਕੀ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਦੇ ਨਿੱਜੀ ਦਖਲ ਦੀ ਮੰਗ ਕੀਤੀ ਹੈ।ਗੁਰੂ ਜੀ ਦਾ 550ਵਾਂ ਪ੍ਰਕਾਸ਼ ਪੁਰਬ ਨਵੰਬਰ, 2019 ਵਿੱਚ ਮਨਾਇਆ ਜਾ ਰਿਹਾ ਹੈ।ਨਿਤਿਨ ਗਡਕਰੀ ਨੂੰ ਲਿਖੇ ਇੱਕ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਾਜੈਕਟਾਂ ਨਾਲ ਸਬੰਧਤ ਪੰਜਾਬ ਸਰਕਾਰ ਦੀ ਬੇਨਤੀ ਨੂੰ ਪ੍ਰਵਾਨ ਕਰਨ ਲਈ ਉਹ ਭਾਰਤ ਸਰਕਾਰ ਦੇ ਬਹੁਤ ਧੰਨਵਾਦੀ ਹਨ।ਉਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਵਿਖੇ ਸ਼ਰਧਾਲੂਆਂ ਦੇ ਸੋਖੇ ਢੰਗ ਨਾਲ ਪਹੁੰਚਣ ਵਾਸਤੇ ਕਰਤਾਰਪੁਰ ਲਈ ਲਾਂਘਾ ਖੋਲਣ ਲਈ ਉਹ ਵਿਸ਼ੇਸ਼ ਤੌਰ ’ਤੇ ਕੇਂਦਰ ਸਰਕਾਰ ਦੇ ਧੰਨਵਾਦੀ ਹਨ।Captain Historical towns Road projects faster approval Gadkari personal intervention Demandਇਨਾਂ ਧਾਰਮਿਕ ਕਸਬਿਆਂ ਦੀ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਨੇ ਸੁਲਤਾਨਪੁਰ ਲੋਧੀ, ਬਟਾਲਾ, ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਵਿੱਚ ਸੜਕਾਂ ਦਾ ਪੱਧਰ ਉੱਚਾ ਚੁੱਕਣ ਲਈ ਕੇਂਦਰੀ ਸੜਕੀ ਫੰਡ (ਸੀ.ਆਰ.ਐਫ) ਦੇ ਹੇਠ ਵਾਧੂ 150 ਕਰੋੜ ਰੁਪਏ ਦੇਣ ਦੀ ਵੀ ਮੰਗ ਕੀਤੀ ਹੈ।ਮੁੱਖ ਮੰਤਰੀ ਨੇ 260 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ 21.300 ਕਿਲੋਮੀਟਰ ਦਾ ਟੋਟਾ (ਆਰ.ਡੀ 16.800 ਤੋਂ 38.100 ਤੱਕ, ਜੋ ਇਸ ਵੇਲੇ 10 ਮੀਟਰ ਕੈਰੀਵੇਜ਼ ਦੇ ਨਾਲ ਦੋ ਮਾਰਗੀ ਹੈ) ਚਾਰ-ਮਾਰਗੀ ਕਰਨ ਦੀ ਵੀ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਹੈ।ਇਹ ਟੋਟਾ ਜਲੰਧਰ-ਕਪੂਰਥਲਾ-ਸੁਲਤਾਨਪੁਰ ਲੋਧੀ ਐਨ.ਐਚ 703 ਦਾ ਹਿੱਸਾ ਹੈ।ਇਹ ਬੁਹਤ ਮਹੱਤਵਪੂਰਣ ਹਾਈਵੇਅ ਹੈ ਜੋ ਪਵਿੱਤਰ ਕਸਬੇ ਸੁਲਤਾਨਪੁਰ ਲੋਧੀ ਨੂੰ ਬਾਕੀ ਪੰਜਾਬ ਨਾਲ ਅਤੇ ਉਸ ਤੋਂ ਪਰੇ ਵੀ ਜੋੜਦਾ ਹੈ।ਇਸ ਹਾਈਵੇ (0.0ਤੋਂ 16.800 ਤੱਕ) ਦਾ ਵਿਸ਼ੇਸ਼ ਟੋਟਾ ਪਹਿਲਾਂ ਹੀ ਚਾਰ-ਮਾਰਗੀ ਹੈ ਅਤੇ ਇਹ ਇਕ ਗੋਲਾਈਦਾਰ ਸੜਕ ਦੇ ਰੂਪ ਵਿੱਚ ਕਪੂਰਥਲਾ ਕਸਬੇ ਦਾ ਬਾਈਪਾਸ ਹੈ ਪਰ ਸ਼ਰਧਾਲੂਆਂ ਦਾ ਆਉਣਾ-ਜਾਣਾ ਬਹੁਤ ਜ਼ਿਆਦਾ ਵੱਧਣ ਦੀ ਸੰਭਾਵਨਾ ਕਾਰਨ 21.300 ਕਿਲੋਮੀਟਰ ਦਾ ਟੋਟਾ ਚਾਰ-ਮਾਰਗੀ ਕਰਨਾ ਜ਼ਰੂਰੀ ਹੈ।Captain Historical towns Road projects faster approval Gadkari personal intervention Demandਮੁੱਖ ਮੰਤਰੀ ਨੇ ਤਰਨ ਤਾਰਨ-ਗੋਇੰਦਵਾਲ ਸਾਹਿਬ-ਕਪੂਰਥਲਾ ਸੜਕ ਨੂੰ ਤੁਰੰਤ ਨੇਸ਼ਨਲ ਹਾਈਵੇਜ਼ ਐਲਾਣਨ ਲਈ ਵੀ ਜ਼ੋਰ ਪਾਇਆ ਹੈ ਕਿਉਂਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਹੈ ਅਤੇ ਸੁਲਤਾਨਪੁਰ ਲੋਧੀ ਨੂੰ ਅੰਮਿ੍ਰਤਸਰ ਨਾਲ ਜੋੜਦਾ ਹੈ।ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਪੱਤਰ ਨੰਬਰ ਐਨ.ਐਚ-14012/2/2015-ਪੀ ਅਤੇ ਐਮ, ਮਿਤੀ 06.11.2017 ਰਾਹੀਂ ਪਹਿਲਾਂ ਹੀ ਉਪਰੋਕਤ ਸੜਕ ਨੂੰ ਰਾਸ਼ਟਰੀ ਹਾਈਵੇਜ਼ ਐਲਾਣਨ ਦੀ ਸਿਧਾਂਤਿਕ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।ਮੁੱਖ ਮੰਤਰੀ ਨੇ ਗਡਕਰੀ ਨੂੰ ਇਹ ਵੀ ਦੱਸਿਆ ਕਿ ਡੇਰਾਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘਾ ਖੋਲਣ ਦੇ ਐਲਾਨ ਦੇ ਮੱਦੇਨਜ਼ਰ ਇਸ ਨੂੰ ਬਟਾਲਾ ਦੇ ਨਾਲ ਚਾਰ-ਮਾਰਗੀ ਹਾਈਵੇਅ ਰਾਹੀਂ ਜੋੜਿਆ ਜਾਣਾ ਚਾਹੀਦਾ ਹੈ ਤਾਂ ਜੋ ਸ਼ਰਧਾਲੂ ਇਸ ਛੋਟੇ ਰਾਸਤੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਵਿੱਚ ਸਮਰੱਥ ਹੋ ਸਕਣ।Captain Historical towns Road projects faster approval Gadkari personal intervention Demandਗੌਰਤਲਬ ਹੈ ਕਿ ਸੁਲਤਾਨਪੁਰ ਲੋਧੀ ਦੀ ਧਾਰਮਿਕ ਮਹੱਤਤਾ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਪਣੇ ਜੀਵਨ ਦੇ 14 ਸਾਲ ਇਥੇ ਗੁਜਾਰੇ ਹਨ ਅਤੇ ਆਪਣੀਆਂ ਉਦਾਸੀਆਂ ਤੋਂ ਪਹਿਲਾਂ ਇਥੇ ਹੀ ਗਿਆਨ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੋਰ ਮਹੱਤਵਪੂਰਨ ਸਥਾਨਾਂ ਵਿੱਚ ਬਟਾਲਾ ਵੀ ਹੈ ਜਿੱਥੇ ਉਨਾਂ ਦਾ ਵਿਆਹ ਹੋਇਆ ਸੀ ਅਤੇ ਡੇਰਾ ਬਾਬਾ ਨਾਨਕ ਵਿਖੇ ਉਨਾਂ ਨੇ ਆਪਣੇ ਸੰਸਾਰਿਕ ਜੀਵਨ ਦੇ ਆਖਰੀ ਦਿਨ ਗੁਜ਼ਾਰੇ ਸਨ।

-PTCNews

Related Post