ਗਰਲਫਰੈਂਡ ਨਾਲ ਮਿਲਣ ਦਾ ਇੰਨ੍ਹਾ ਸੀ ਚਾਅ ਕਿ ਬਿਨ੍ਹਾਂ ਸਟੇਅਰਿੰਗ ਵਹੀਲ ਚਲਾਈ ਗੱਡੀ (ਵੀਡੀਓ)

By  Joshi March 14th 2018 09:47 PM -- Updated: March 14th 2018 09:48 PM

ਗਰਲਫਰੈਂਡ ਨਾਲ ਮਿਲਣ ਦਾ ਇੰਨ੍ਹਾ ਸੀ ਚਾਅ ਕਿ ਬਿਨ੍ਹਾਂ ਸਟੇਅਰਿੰਗ ਵਹੀਲ ਚਲਾਈ ਗੱਡੀ (ਵੀਡੀਓ)

ਕਈ ਵਾਰ ਆਪਣੇ ਪਿਆਰ ਜਾਂ ਸਾਥੀ ਨੂੰ ਮਿਲਣ ਦਾ ਚਾਅ ਇਸ ਕਦਰ ਵੱਧ ਜਾਂਦਾ ਹੈ ਕਿ ਕੋਈ ਔਕੜ ਵੀ ਵੱਡੀ ਨਹੀਂ ਲੱਗਦੀ। ਅਜਿਹਾ ਹੀ ਕੁਝ ਵਾਪਰਿਆ ਹੈ, ਲੰਡਨ 'ਚ ਜਿੱਥੇ ਇਕ ਵਿਅਕਤੀ ਨੇ ਆਪਣੀ ਕਾਰ 'ਚ ਸਟੇਅਰਿੰਗ ਵਹੀਲ ਦੀ ਗੈਰ ਮੌਜੂਦਗੀ ਨੂੰ ਵੀ ਆਪਣੀ ਮੁਲਾਕਾਤ ਵਿਚਾਲੇ ਨਹੀਂ ਆਉਣ ਦਿੱਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਤਕਰੀਬਨ ਇਕ ਹਫਤੇ ਪਹਿਲਾਂ ਪੋਸਟ ਕੀਤੇ ਗਏ ਇਸ ਵੀਡੀਓ ਨੂੰ ਤਕਰੀਬਨ 16 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।

ਹੋਇਆ ਇੰਝ ਕਿ ਇਸ ਵਿਅਕਤੀ ਦੀ ਕਾਰ 'ਚ ਕਿਸੇ ਕਾਰਨ ਵਜੋਂ ਸਟੇਅਰਿੰਗ ਵਹੀਲ ਨਹੀਂ ਸੀ, ਪਰ ਉਸਦੀ ਗਰਲਫਰੈਂਡ ਨੇ ਉਸ ਨੂੰ ਮਿਲਣ ਲਈ ਸੱਦ ਲਿਆ।

ਕਾਰ 'ਚ ਸਟੇਅਰਿੰਗ ਵਹੀਲ ਲਗਾਉਣ ਦੇ ਸਮੇਂ ਨੂੰ ਬਚਾਉਣ ਲਈ ਉਸਨੇ ਸਟੇਅਰਿੰਗ ਵਹੀਲ ਦੀ ਥਾਂ ਰੈਂਚ ਲਗਾਉਣਾ ਬਿਹਤਰ ਸਮਝਿਆ।  ਉਸ ਨੇ ਇਸ ਘਟਨਾ ਦੀ ਪੂਰੀ ਵੀਡੀਓ ਬਣਾ ਕੇ ਫੇਸਬੁੱਕ 'ਤੇ ਪੋਸਟ ਕਰ ਦਿੱਤੀ ਜੋ ਦੇਖਦਿਆਂ ਦੇਖਦਿਆਂ ਵਾਇਰਲ ਹੋ ਗਈ।

—PTC News

Related Post