Thu, Dec 25, 2025
Whatsapp

ਮੁਕਤਸਰ 'ਚ ਲੱਕੜਾਂ ਨਾਲ ਭਰੀ ਟਰਾਲੀ 'ਚ ਵੱਜੀ ਕਾਰ, 4 ਜਣਿਆਂ ਦੀ ਮੌਤ, ਇਕ ਜ਼ਖਮੀ

Punjab News: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੰਬੀ ਇਲਾਕੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ।

Reported by:  PTC News Desk  Edited by:  Amritpal Singh -- September 17th 2023 03:30 PM -- Updated: September 18th 2023 01:11 PM
ਮੁਕਤਸਰ 'ਚ ਲੱਕੜਾਂ ਨਾਲ ਭਰੀ ਟਰਾਲੀ 'ਚ ਵੱਜੀ ਕਾਰ, 4 ਜਣਿਆਂ ਦੀ ਮੌਤ, ਇਕ ਜ਼ਖਮੀ

ਮੁਕਤਸਰ 'ਚ ਲੱਕੜਾਂ ਨਾਲ ਭਰੀ ਟਰਾਲੀ 'ਚ ਵੱਜੀ ਕਾਰ, 4 ਜਣਿਆਂ ਦੀ ਮੌਤ, ਇਕ ਜ਼ਖਮੀ

Punjab News: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੰਬੀ ਇਲਾਕੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। 

ਜਾਣਕਾਰੀ ਅਨੁਸਾਰ ਪੰਜ ਵਿਅਕਤੀ ਆਪਣੀ ਕਾਰ ਵਿੱਚ ਦਿੱਲੀ ਤੋਂ ਮਲੋਟ ਆ ਰਹੇ ਸਨ। ਸ਼ਨੀਵਾਰ ਰਾਤ 12.30 ਵਜੇ ਜਦੋਂ ਉਹ ਲੰਬੀ ਤਹਿਸੀਲ ਦੇ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਲੱਕੜਾਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਉਨ੍ਹਾਂ ਦੀ ਕਾਰ ਦੇ ਅੱਗੇ ਆ ਗਈ। ਇਸ ਕਾਰਨ ਕਾਰ ਬੇਕਾਬੂ ਹੋ ਕੇ ਟਰਾਲੀ ਨਾਲ ਟਕਰਾ ਗਈ।


ਹਾਦਸੇ ਵਿੱਚ ਮਲੋਟ ਵਾਸੀ ਮੀਟੂ ਪੁੱਤਰ ਬਿੱਲੂ, ਹਰਬੀਰ ਸਿੰਘ ਪੁੱਤਰ ਰਾਮਦੇਵ, ਅਰਵਿੰਦ ਅਤੇ ਅਰਵਿੰਦ ਪੁੱਤਰ ਆਰਵ ਵਾਸੀ ਦਿੱਲੀ ਦੀ ਮੌਤ ਹੋ ਗਈ। ਇਕ ਹੋਰ ਵਿਅਕਤੀ ਮਦਨ ਜ਼ਖਮੀ ਹੈ।ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਭੇਜ ਦਿੱਤਾ। ਜਦੋਂਕਿ ਜ਼ਖਮੀ ਮਦਾਨ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।

- PTC NEWS

Top News view more...

Latest News view more...

PTC NETWORK
PTC NETWORK