ਕਾਰ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਅਗਲੇ ਮਹੀਨੇ ਤੋਂ ਕਾਰ ਖਰੀਦਣੀ ਹੋ ਜਾਵੇਗੀ ਮਹਿੰਗੀ !!

By  Jashan A March 23rd 2019 05:42 PM

ਕਾਰ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਅਗਲੇ ਮਹੀਨੇ ਤੋਂ ਕਾਰ ਖਰੀਦਣੀ ਹੋ ਜਾਵੇਗੀ ਮਹਿੰਗੀ !!,ਨਵੀਂ ਦਿੱਲੀ: ਕਾਰ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਅਗਲੇ ਅਪ੍ਰੈਲ ਯਾਨੀ ਕਿ ਇੱਕ ਅਪ੍ਰੈਲ ਤੋਂ ਕਾਰ ਖਰੀਦਣੀ ਮਹਿੰਗੀ ਹੋ ਜਾਵੇਗੀ। ਘਰੇਲੂ ਵਾਹਨ ਕੰਪਨੀ ਟਾਟਾ ਮੋਟਰਜ਼ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਅਪ੍ਰੈਲ ਤੋਂ ਆਪਣੇ ਯਾਤਰੀ ਵਾਹਨਾਂ ਦੀ ਕੀਮਤ 25 ਹਜ਼ਾਰ ਰੁਪਏ ਤੱਕ ਵਧਾਏਗੀ।

car ਕਾਰ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਅਗਲੇ ਮਹੀਨੇ ਤੋਂ ਕਾਰ ਖਰੀਦਣੀ ਹੋ ਜਾਵੇਗੀ ਮਹਿੰਗੀ !!

ਇਸ ਤੋਂ ਪਹਿਲਾਂ ਟੋਇਟਾ ਅਤੇ ਜਗੁਆਰ ਲੈਂਡ ਰੋਵਰ ਵੀ ਅਪ੍ਰੈਲ ਤੋਂ ਚੁਨਿੰਦਾ ਮਾਡਲਾਂ ਦੀ ਕੀਮਤ ਵਧਾਉਣ ਦਾ ਐਲਾਨ ਕਰ ਚੁੱਕੀ ਹੈ। ਟਾਟਾ ਮੋਟਰਜ਼ ਅਜੇ ਨੈਨੋ ਤੋਂ ਲੈ ਕੇ ਪ੍ਰੀਮੀਅਮ ਐੱਸ.ਯੂ.ਵੀ. ਹੇਕਸਾ ਤੱਕ ਵੇਚਦੀ ਹੈ ਜਿਨ੍ਹਾਂ ਦੀ ਕੀਮਤ 2.36 ਲੱਖ ਰੁਪਏ ਤੋਂ 18.37 ਲੱਖ ਰੁਪਏ ਤੱਕ ਹੈ।

ਹੋਰ ਪੜ੍ਹੋ:ਸਟੇਟ ਬੈਂਕ ਆਫ ਇੰਡੀਆ ਦੇ ਗਾਹਕਾਂ ਲਈ ਖੁਸ਼ਖ਼ਬਰੀ,ਦਿੱਤਾ ਇਹ ਤੋਹਫ਼ਾ

car ਕਾਰ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਅਗਲੇ ਮਹੀਨੇ ਤੋਂ ਕਾਰ ਖਰੀਦਣੀ ਹੋ ਜਾਵੇਗੀ ਮਹਿੰਗੀ !!

ਟਾਟਾ ਮੋਟਰਜ਼ ਦੇ ਪ੍ਰਧਾਨ ਮਯੰਕ ਪਾਰੀਕ ਦਾ ਕਹਿਣਾ ਹੈ ਕਿ ਬਾਜ਼ਾਰ ਦੇ ਬਦਲਦੇ ਹਾਲਾਤਾਂ, ਲਾਗਤ ਦਾ ਵਧਦਾ ਖਰਚ ਅਤੇ ਵੱਖ-ਵੱਖ ਬਾਹਰੀ ਆਰਥਿਕ ਕਾਰਕਾਂ ਨੇ ਸਾਨੂੰ ਕੀਮਤਾਂ ਵਧਾਉਣ 'ਤੇ ਵਿਚਾਰ ਕਰਨ ਨੂੰ ਮਜ਼ਬੂਰ ਕੀਤਾ ਹੈ।

-PTC News

Related Post