CBSE Result: ਲੁਧਿਆਣਾ ਦੀ ਇਸ ਵਿਦਿਆਰਥਣ ਨੇ 98 ਫੀਸਦੀ ਅੰਕ ਲੈ ਕੇ ਜਿਲ੍ਹੇ 'ਚ ਕੀਤਾ ਟਾਪ

By  Jashan A May 2nd 2019 08:11 PM

CBSE Result: ਲੁਧਿਆਣਾ ਦੀ ਇਸ ਵਿਦਿਆਰਥਣ ਨੇ 98 ਫੀਸਦੀ ਅੰਕ ਲੈ ਕੇ ਜਿਲ੍ਹੇ 'ਚ ਕੀਤਾ ਟਾਪ,ਲੁਧਿਆਣਾ: ਸੈਂਟਰਲ ਬੋਰਡ ਆਫ ਸੈਕੰਡਰੀ ਐਜ਼ੂਕੇਸ਼ਨ (ਸੀ.ਬੀ.ਐੱਸ.ਈ.) ਨੇ ਅੱਜ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ।ਜਿਸ ਦੌਰਾਨ ਲੁਧਿਆਣਾ ਬੀ.ਆਰ.ਐੱਸ. ਨਗਰ ਡੀ.ਏ.ਵੀ. ਪਬਲਿਕ ਸਕੂਲ ਦੀ ਵਿਦਿਆਰਥਣ ਰਿਦਮ ਸਿੰਗਲਾ ਨੇ 98 ਫੀਸਦੀ ਅੰਕ ਲੈ ਕੇ ਜਿਲ੍ਹੇ ਵਿੱਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ।

ldh CBSE Result: ਲੁਧਿਆਣਾ ਦੀ ਇਸ ਵਿਦਿਆਰਥਣ ਨੇ 98 ਫੀਸਦੀ ਅੰਕ ਲੈ ਕੇ ਜਿਲ੍ਹੇ 'ਚ ਕੀਤਾ ਟਾਪ

ਇਸ ਮੁਕਾਮ ਨੂੰ ਹਾਸਲ ਕਰਨ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਸਕੂਲ 'ਚ ਖੁਸ਼ੀ ਦੀ ਲਹਿਰ ਹੈ।

ਹੋਰ ਪੜ੍ਹੋ:ਪੁਲਿਸ ਦੀ ਇਸ ਘਿਨੌਣੀ ਹਰਕਤ ਕਾਰਨ ਨਵਜਾਤ ਬੱਚੀ ਦੀ ਲਾਸ਼ ਨੂੰ ਲੈ ਕੇ ਭਟਕਦੇ ਰਹੇ ਇਹ 4 ਵਿਅਕਤੀ, ਜਾਣੋ ਪੂਰਾ ਮਾਮਲਾ

ਜਾਣਕਾਰੀ ਮੁਤਾਬਕ ਅਹਿਮਦਗੜ੍ਹ ਤੋਂ ਲੁਧਿਆਣਾ ਪੜ੍ਹਨ ਲਈ ਆਉਣ ਵਾਲੀ ਰਿਦਮ ਸਿੰਗਲਾ ਨੇ ਜ਼ਿਲੇ ਭਰ 'ਚ ਸਭ ਤੋਂ ਵੱਧ 98 ਫੀਸਦੀ ਅੰਕ ਹਾਸਲ ਕਰਕੇ ਟਾਪ ਕੀਤਾ ਹੈ ਅਤੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।

ldh CBSE Result: ਲੁਧਿਆਣਾ ਦੀ ਇਸ ਵਿਦਿਆਰਥਣ ਨੇ 98 ਫੀਸਦੀ ਅੰਕ ਲੈ ਕੇ ਜਿਲ੍ਹੇ 'ਚ ਕੀਤਾ ਟਾਪ

ਦੱਸ ਦੇਈਏ ਕਿ ਇਸ ਵਾਰ ਚੋਣਾਂ ਕਰਕੇ ਸੀ.ਬੀ.ਐੱਸ.ਈ. ਦੀਆਂ ਪ੍ਰੀਖਿਆਵਾਂ ਜਲਦੀ ਹੋਈਆਂ ਸਨ।ਇਸ ਸਾਲ ਪ੍ਰੀਖਿਆ ‘ਚ ਕੁੱਲ 31 ਲੱਖ ਵਿਦਿਆਰਥੀਆਂ ਨੇ ਭਾਗ ਲਿਆ ਸੀ।ਇਨ੍ਹਾਂ ‘ਚੋਂ 18.1 ਫੀਸਦੀ ਲੜਕੇ ਅਤੇ 12.9 ਫੀਸਦੀ ਲੜਕੀਆਂ ਸ਼ਾਮਲ ਸਨ।

-PTC News

ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:

Related Post