ਸਕੂਲਾਂ ਦੀ ਫੀਸ ਸਬੰਧੀ ਸੀ.ਬੀ.ਐਸ.ਈ ਦਾ ਆਇਆ ਇਹ ਵੱਡਾ ਬਿਆਨ

By  Joshi October 18th 2018 04:45 PM

ਸਕੂਲਾਂ ਦੀ ਫੀਸ ਸਬੰਧੀ ਸੀ.ਬੀ.ਐਸ.ਈ ਦਾ ਆਇਆ ਇਹ ਵੱਡਾ ਬਿਆਨ, ਨਵੀਂ ਦਿੱਲੀ: ਮਨੁੱਖੀ ਵਸੀਲਿਆਂ ਦੇ ਮੰਤਰੀ ਪ੍ਰਕਾਸ ਜਾਵੇਡਕਰ ਨੇ ਸਕੂਲਾਂ ਲਈ ਗਾਈਡਲਾਈਨ ਜਾਰੀ ਕਰਦੇ ਹੋਏ ਵੱਡਾ ਬਿਆਨ ਦਿੱਤਾ ਹੈ ਕਿ ਹੁਣ ਸੀ.ਬੀ.ਐਸ.ਈ ਸਕੂਲਾਂ ਵਿੱਚ ਸਕੂਲ ਫੀਸ ਤੋਂ ਇਲਾਵਾ ਹੋਰ ਕੋਈ ਫੀਸ ਨਹੀਂ ਲਈ ਜਾਵੇਗੀ ਅਤੇ ਸਾਰੇ ਸਕੂਲਾਂ ਦਾ ਮਾਹੌਲ ਹੁਣ ਪੜਾਈ ਵਾਲਾ ਹੀ ਹੋਵੇਗਾ।

ਹੋਰ ਪੜ੍ਹੋ: ਸਾਬਕਾ ਐੱਸ.ਐੱਸ.ਪੀ ਰਾਜਜੀਤ ਨੇ ਪਾਸਪੋਰਟ ਕਰਵਾਇਆ ਜਮ੍ਹਾਂ, ਨਾਲ ਲਿਖਿਆ ਇੱਕ ਆਫੀਸ਼ੀਅਲ ਪੱਤਰ

ਤਾਂ ਜੋ ਸਾਡੇ ਬੱਚੇ ਉਚੇਰੀ ਸਿੱਖਿਆ ਹਾਸਲ ਕਰ ਸਕਣ। ਉਹਨਾਂ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਖੁੱਲੀ ਛੋਟ ਦਿੱਤੀ ਹੈ ਕਿ ਉਹ ਕਿਸੇ ਜਗ੍ਹਾ ਤੋਂ ਵੀ ਆਪਣੇ ਬੱਚਿਆਂ ਦੀਆਂ ਕਿਤਾਬਾਂ, ਵਰਦੀਆਂ ਅਤੇ ਹੋਰ ਲੋੜੀਂਦਾ ਸਮਾਨ ਖਰੀਦ ਸਕਦੇ ਹਨ,

ਉਹਨਾਂ 'ਤੇ ਕਿਸੇ ਵਿਸ਼ੇਸ਼ ਜਗ੍ਹਾ ਤੋਂ ਖਰੀਦਦਾਰੀ ਦਾ ਦਬਾਅ ਨਹੀਂ ਬਣਾਇਆ ਜਾਵੇਗਾ। ਇਸ ਤੋਂ ਬਾਅਦ ਮੰਤਰੀ ਨੇ ਖੇਡਾਂ ਦੇ ਪੀਰੀਅਰਡ ਨੂੰ ਲਾਜ਼ਮੀ ਕਰਨ ਦੇ ਨਿਰਦੇਸ਼ ਦਿੱਤੇ।

—PTC News

Related Post