ਕੇਂਦਰ ਸਰਕਾਰ ਦਾ ਵੱਡਾ ਤੋਹਫਾ, ਅਗਲੇ ਮਹੀਨੇ ਤੋਂ 20 ਹਜ਼ਾਰ ਰੁਪਏ ਸਸਤੀ ਮਿਲੇਗੀ ਬਾਈਕ, ਪੜ੍ਹੋ ਖ਼ਬਰ

By  Jashan A March 10th 2019 04:11 PM

ਕੇਂਦਰ ਸਰਕਾਰ ਦਾ ਵੱਡਾ ਤੋਹਫਾ, ਅਗਲੇ ਮਹੀਨੇ ਤੋਂ 20 ਹਜ਼ਾਰ ਰੁਪਏ ਸਸਤੀ ਮਿਲੇਗੀ ਬਾਈਕ, ਪੜ੍ਹੋ ਖ਼ਬਰ,ਨਵੀਂ ਦਿੱਲੀ: ਜੇਕਰ ਤੁਸੀਂ ਵੀ ਸਸਤੀ ਇਲੈਕਟ੍ਰਿਕ ਬਾਈਕ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੀ ਲਈ ਵੱਡੀ ਖਬਰ ਹੈ। ਜੀ ਹਾਂ ਸਰਕਾਰ ਹੁਣ ਇਲੈਕਟ੍ਰਿਕ ਬਾਈਕ ਖਰੀਦਣ ਵਾਲਿਆਂ ਨੂੰ ਵੱਡਾ ਤੋਹਫ਼ਾ ਦੇ ਰਹੀ ਹੈ। ਮੋਦੀ ਸਰਕਾਰ ਨੇ ਇਲੈਕਟ੍ਰਿਕ ਵਾਹਨਾਂ ਨੂੰ ਪ੍ਰੋਮੋਟ ਕਰਨ ਦੇ ਮਕਸਦ ਨਾਲ ਇੱਕ ਯੋਜਨਾ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਹੁਣ ਇਲੈਕਟ੍ਰਿਕ ਟੂ-ਵੀਲਰ ਖਰੀਦਣ 'ਤੇ 20,000 ਰੁਪਏ ਤਕ ਦੀ ਸਬਸਿਡੀ ਮਿਲੇਗੀ। ਉੱਥੇ ਹੀ, ਬਿਜਲੀ 'ਤੇ ਚੱਲਣ ਵਾਲੀ ਕਾਰ ਖਰੀਦਣ 'ਤੇ 1.5 ਲੱਖ ਰੁਪਏ ਤਕ ਦੀ ਸਬਸਿਡੀ ਦਿੱਤੀ ਜਾਵੇਗੀ।

money ਕੇਂਦਰ ਸਰਕਾਰ ਦਾ ਵੱਡਾ ਤੋਹਫਾ, ਅਗਲੇ ਮਹੀਨੇ ਤੋਂ 20 ਹਜ਼ਾਰ ਰੁਪਏ ਸਸਤੀ ਮਿਲੇਗੀ ਬਾਈਕ, ਪੜ੍ਹੋ ਖ਼ਬਰ

FAME-2 ਸਕੀਮ ਤਹਿਤ 10 ਲੱਖ ਮੋਟਰਸਾਈਕਲ-ਸਕੂਟਰ ਅਤੇ 35,000 ਇਲੈਕਟ੍ਰਿਕ ਕਾਰਾਂ 'ਤੇ ਇਹ ਸਬਸਿਡੀ ਦਿੱਤੀ ਜਾਵੇਗੀ।ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਅਤੇ ਉਨ੍ਹਾਂ ਨੂੰ ਪ੍ਰੋਮੋਟ ਕਰਨ ਵਾਲੀ ਇਸ ਸਕੀਮ ਦਾ ਦੂਜਾ ਪੜਾਅ (FAME-2) ਅਗਲੇ ਮਹੀਨੇ ਯਾਨੀ ਅਪ੍ਰੈਲ ਤੋਂ ਤਿੰਨ ਸਾਲਾਂ ਲਈ ਲਾਗੂ ਹੋ ਜਾਵੇਗਾ। ਸਰਕਾਰ ਇਸ 'ਤੇ ਤਿੰਨ ਸਾਲਾਂ ਦੌਰਾਨ 10,000 ਕਰੋੜ ਰੁਪਏ ਖਰਚ ਕਰੇਗੀ।

money ਕੇਂਦਰ ਸਰਕਾਰ ਦਾ ਵੱਡਾ ਤੋਹਫਾ, ਅਗਲੇ ਮਹੀਨੇ ਤੋਂ 20 ਹਜ਼ਾਰ ਰੁਪਏ ਸਸਤੀ ਮਿਲੇਗੀ ਬਾਈਕ, ਪੜ੍ਹੋ ਖ਼ਬਰ

ਮਿਲੀ ਜਾਣਕਾਰੀ ਮੁਤਾਬਕ 5 ਲੱਖ ਰੁਪਏ ਤਕ ਦੀ ਕੀਮਤ ਵਾਲੇ ਈ-ਰਿਕਸ਼ਾ ਖਰੀਦਣ 'ਤੇ 50,000 ਰੁਪਏ ਦੀ ਸਬਸਿਡੀ ਹੈ। ਤਕਰੀਬਨ 5 ਲੱਖ ਈ-ਰਿਕਸ਼ਾ ਇਸ ਸਬਸਿਡੀ ਦੇ ਹੱਕਦਾਰ ਹੋਣਗੇ। ਜਿਨ੍ਹਾਂ 35,000 ਕਾਰਾਂ 'ਤੇ 1.5 ਲੱਖ ਰੁਪਏ ਦੀ ਸਬਸਿਡੀ ਮਿਲੇਗੀ, ਉਨ੍ਹਾਂ ਦੀ ਫੈਕਟਰੀ ਕੀਮਤ 15 ਲੱਖ ਰੁਪਏ ਤੋਂ ਵੱਧ ਨਹੀਂ ਹੋ ਸਕਦੀ।

money ਕੇਂਦਰ ਸਰਕਾਰ ਦਾ ਵੱਡਾ ਤੋਹਫਾ, ਅਗਲੇ ਮਹੀਨੇ ਤੋਂ 20 ਹਜ਼ਾਰ ਰੁਪਏ ਸਸਤੀ ਮਿਲੇਗੀ ਬਾਈਕ, ਪੜ੍ਹੋ ਖ਼ਬਰ

ਇਸ ਯੋਜਨਾ ਤਹਿਤ 10 ਲੱਖ ਇਲੈਕਟ੍ਰਿਕ ਮੋਟਰਸਾਈਕਲ-ਸਕੂਟਰ, 5 ਲੱਖ ਇਲੈਕਟ੍ਰਿਕ ਈ-ਰਿਕਸ਼ਾ, 55 ਹਜ਼ਾਰ ਇਲੈਕਟ੍ਰਿਕ ਕਾਰਾਂ ਅਤੇ 7 ਹਜ਼ਾਰ ਇਲੈਕਿਟ੍ਰਕ ਬੱਸਾਂ 'ਤੇ ਸਬਸਿਡੀ ਦੇਣ ਦੀ ਯੋਜਨਾ ਹੈ।

-PTC News

Related Post