ਜਲਦ ਸਸਤੇ ਹੋ ਸਕਦੇ ਨੇ ਪਿਆਜ਼, ਕੇਂਦਰ ਸਰਕਾਰ ਵੱਲੋਂ ਬਰਾਮਦਗੀ 'ਤੇ ਰੋਕ

By  Jashan A September 29th 2019 03:57 PM

ਜਲਦ ਸਸਤੇ ਹੋ ਸਕਦੇ ਨੇ ਪਿਆਜ਼, ਕੇਂਦਰ ਸਰਕਾਰ ਵੱਲੋਂ ਬਰਾਮਦਗੀ 'ਤੇ ਰੋਕ,ਨਵੀਂ ਦਿੱਲੀ: ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪਿਆਜ਼ ਸੰਕਟ ਨੂੰ ਦੇਖਦਿਆਂ ਸਰਕਾਰ ਨੇ ਪਿਆਜ਼ ਦੀ ਬਰਾਮਦਗੀ 'ਤੇ ਰੋਕ ਲਗਾ ਦਿੱਤੀ ਹੈ।

Onionਇਸ ਪਾਬੰਦੀ ਨੂੰ ਤਤਕਾਲ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ।ਇਸ ਨਾਲ ਜਲਦ ਹੀ ਇਨ੍ਹਾਂ ਦੀਆਂ ਕੀਮਤਾਂ 'ਚ ਕਮੀ ਹੋਣ ਜਾ ਰਹੀ ਹੈ।

ਹੋਰ ਪੜ੍ਹੋ: ਲੰਗਰ 'ਤੇ ਜੀ.ਐੱਸ.ਟੀ. ਦਾ ਹਿੱਸਾ ਮੋੜਨ ਤੋਂ ਇਨਕਾਰ ਕਰਨ ‘ਤੇ ਹਰਸਿਮਰਤ ਕੌਰ ਬਾਦਲ ਵੱਲੋਂ ਪੰਜਾਬ ਸਰਕਾਰ ਦੀ ਨਿੰਦਾ

Onionਇਸ ਤੋਂ ਪਹਿਲਾਂ ਸਰਕਾਰ ਨੇ ਬਾਹਰਲੇ ਬਾਜ਼ਾਰਾਂ ਨੂੰ ਸਪਲਾਈ ਘਟਾਉਣ ਲਈ ਇਸ ਦਾ ਘੱਟੋ-ਘੱਟ ਬਰਾਮਦ ਮੁੱਲ 850 ਡਾਲਰ (ਲਗਭਗ 60,400 ਰੁਪਏ) ਪ੍ਰਤੀ ਟਨ ਨਿਰਧਾਰਤ ਕਰ ਦਿੱਤਾ ਸੀ, ਜਿਸ ਤੋਂ ਘੱਟ ਕੀਮਤ 'ਤੇ ਬਰਾਮਦ ਨਹੀਂ ਹੋ ਸਕਦੀ ਸੀ ਪਰ ਹੁਣ ਸਰਕਾਰ ਨੇ ਕੀਮਤਾਂ 'ਤੇ ਲਗਾਮ ਨਾ ਲੱਗਦੀ ਦੇਖ ਬਰਾਮਦ 'ਤੇ ਰੋਕ ਲਾ ਦਿੱਤੀ ਹੈ।

-PTC News

Related Post