ਕੇਂਦਰ ਸਰਕਾਰ ਨੇ ਰਾਫੇਲ ਡੀਲ ਮਾਮਲੇ ਨਾਲ ਜੁੜੇ ਦਸਤਾਵੇਜ਼ ਸੀਲ ਬੰਦ ਲਿਫ਼ਾਫ਼ੇ 'ਚ ਸੁਪਰੀਮ ਕੋਰਟ ਨੂੰ ਸੌਂਪੇ

By  Shanker Badra November 12th 2018 06:33 PM

ਕੇਂਦਰ ਸਰਕਾਰ ਨੇ ਰਾਫੇਲ ਡੀਲ ਮਾਮਲੇ ਨਾਲ ਜੁੜੇ ਦਸਤਾਵੇਜ਼ ਸੀਲ ਬੰਦ ਲਿਫ਼ਾਫ਼ੇ 'ਚ ਸੁਪਰੀਮ ਕੋਰਟ ਨੂੰ ਸੌਂਪੇ:ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਰਾਫੇਲ ਡੀਲ ਮਾਮਲੇ ਨਾਲ ਜੁੜੀ ਪ੍ਰਕਿਰਿਆ ਦੇ ਦਸਤਾਵੇਜ਼ਾਂ ਨੂੰ ਸੀਲ ਬੰਦ ਲਿਫ਼ਾਫ਼ੇ 'ਚ ਸੁਪਰੀਮ ਕੋਰਟ ਨੂੰ ਸੌਂਪ ਦਿੱਤਾ ਹੈ।ਸੂਤਰਾਂ ਮੁਤਾਬਕ ਇਸ ਰਿਪੋਰਟ 'ਚ ਕੀਮਤਾਂ ਦੀ ਵੀ ਜਾਣਕਾਰੀ ਦਿੱਤੀ ਗਈ ਹੈ।ਇਸ ਤੋਂ ਇਲਾਵਾ ਰਾਫੇਲ ਡੀਲ ਦੀ ਪ੍ਰਕਿਰਿਆ ਅਤੇ ਦਸਾਲਟ ਕੰਪਨੀ ਦੇ ਭਾਰਤੀ ਆਫਸੈਟ ਪਾਰਟਨਰ ਦੀ ਚੋਣ ਕਰਨ ਸਬੰਧੀ ਕਾਗ਼ਜ਼ਾਤ ਵੀ ਸੌਂਪੇ ਹਨ।

ਕੇਂਦਰ ਸਰਕਾਰ ਨੇ ਕਿਹਾ ਹੈ ਕਿ ਰਾਫੇਲ ਸੌਦਾ ਪ੍ਰਕਿਰਿਆ ਤਹਿਤ ਹੀ ਕੀਤਾ ਗਿਆ ਹੈ ਅਤੇ ਭਾਰਤੀ ਆਫਸੈਟ ਪਾਰਟਨਰ ਚੁਣਨ 'ਚ ਉਸ ਦੀ ਕੋਈ ਭੂਮਿਕਾ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਆਫਸੈਟ ਪਾਰਟਨਰ ਦੀ ਚੋਣ 2 ਨਿੱਜੀ ਕੰਪਨੀਆਂ ਦਾ ਫ਼ੈਸਲਾ ਸੀ ਅਤੇ ਭਾਰਤੀ ਆਫਸੈਟ ਪਾਰਟਨਰ ਨੂੰ ਅਜੇ ਕੋਈ ਰਕਮ ਨਹੀਂ ਸੌਂਪੀ ਗਈ ਹੈ।ਇਸ ਮਾਮਲੇ ਦੀ ਅਗਲੀ ਸੁਣਵਾਈ ਬੁੱਧਵਾਰ 14 ਨਵੰਬਰ ਨੂੰ ਹੋਵੇਗੀ।

-PTCNews

Related Post