ਚੰਦਰਯਾਨ-2 'ਤੇ ਪਾਕਿ ਮੰਤਰੀ ਦਾ ਬੇਤੁਕਾ ਬਿਆਨ, ਬਜਰੰਗ ਪੁਨੀਆ ਨੇ ਦਿੱਤਾ ਕਰਾਰਾ ਜਵਾਬ, ਤੁਸੀਂ ਵੀ ਪੜ੍ਹੋ

By  Jashan A September 7th 2019 05:03 PM

ਚੰਦਰਯਾਨ-2 'ਤੇ ਪਾਕਿ ਮੰਤਰੀ ਦਾ ਬੇਤੁਕਾ ਬਿਆਨ, ਬਜਰੰਗ ਪੁਨੀਆ ਨੇ ਦਿੱਤਾ ਕਰਾਰਾ ਜਵਾਬ, ਤੁਸੀਂ ਵੀ ਪੜ੍ਹੋ,ਨਵੀਂ ਦਿੱਲੀ: ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਚੰਦਰਮਾ ਦੀ ਸਤ੍ਹਾਂ 'ਤੇ ਉਤਰਨ ਸਮੇਂ ਧਰਤੀ ਨਾਲੋਂ ਸੰਪਰਕ ਟੁੱਟ ਗਿਆ। ਸੰਪਰਕ ਜਦੋਂ ਟੁੱਟਿਆਂ ਤਾਂ ਲੈਂਡਰ ਚੰਦਰਮਾ ਦੀ ਸਤ੍ਹਾਂ ਤੋਂ 2.1 ਕਿਲੋਮੀਟਰ ਦੀ ਉਚਾਈ 'ਤੇ ਸੀ।

ਇਸ ਨੂੰ ਲੈ ਕੇ ਪਾਕਿ ਮੰਤਰੀ ਫਵਾਦ ਹੁਸ਼ੈਨ ਚੌਧਰੀ ਨੇ ਇੱਕ ਵਾਰ ਬੇਤੁਕਾ ਬਿਆਨ ਦਿੱਤਾ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਉਸ ਨੂੰ ਟ੍ਰੋਲ ਕਰਨ ਲੱਗੇ। ਦਰਅਸਲ ਚੌਧਰੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਇੱਕ ਟਵੀਟ ਕਰ ਲਿਖਿਆ ਕਿ ਸੌ ਜਾਓ ਭਾਈ ਮੂਨ ਦੀ ਬਜਾਏ ਮੁੰਬਈ ਉੱਤਰ ਗਿਆ ਖਿਲੌਣਾ"।

https://twitter.com/fawadchaudhry/status/1170074754809831427?s=20

ਹੋਰ ਪੜ੍ਹੋ:ਚੰਡੀਗੜ੍ਹ ਦੇ ਇੱਕ ਹੋਟਲ 'ਚ ਮੁੰਡੇ-ਕੁੜੀ ਨੇ ਕੀਤੀ ਆਤਮ ਹੱਤਿਆ, ਜਾਂਚ 'ਚ ਜੁਟੀ ਪੁਲਿਸ

https://twitter.com/fawadchaudhry/status/1170074918819651586?s=20

ਜਿਸ ਤੋਂ ਬਾਅਦ ਲੋਕ ਭੜਕ ਉੱਠੇ 'ਤੇ ਉਸ ਨੂੰ ਕਰਾਰਾ ਜਵਾਬ ਦਿੱਤਾ। ਇਹਨਾਂ ਹੀ ਨਹੀਂ ਇਸ ਟਵੀਟ ਦਾ ਭਾਰਤੀ ਰੈਸਲਰ ਬਜਰੰਗ ਪੁਨੀਆ ਨੇ ਵੀ ਇਸ ਜਵਾਬ ਦਿੱਤਾ।ਉਹਨਾਂ ਨੇ ਚੌਧਰੀ ਦਾ ਜਵਾਬ ਦਿੰਦਿਆਂ ਕਿਹਾ ਕਿ ਮੰਜ਼ਿਲ ਤਾਂ ਮਿਲ ਹੀ ਜਾਏਗੀ ਭਟਕਦੇ ਹੀ ਸਹੀ, ਗੁਮਰਾਹ ਤਾਂ ਉਹ ਹੈ ਜੋ ਘਰ ਤੋਂ ਨਿਕਲੇ ਹੀ ਨਹੀਂ, ਸਾਡੀ ਅਸਫ਼ਲਤਾ 'ਤੇ ਤੁਸੀਂ ਜਸ਼ਨ ਜ਼ਰੂਰ ਮਨਾਓ, ਪਰ ਸਾਡਾ ਸਪਨਾ ਤਾਂ ਚੰਦ ਤੱਕ ਜਾਣ ਦਾ ਸੀ, ਅਸੀਂ ਅੱਜ ਵੀ ਤੁਹਾਡੀ ਸੋਚ ਤੋਂ ਉੱਪਰ ਹਾਂ"।

https://twitter.com/BajrangPunia/status/1170232402138009600?s=20

ਦੱਸਣਯੋਗ ਹੈ ਕਿ ‘ਚੰਦਰਯਾਨ 2 ਮਿਸ਼ਨ’ 14 ਅਗਸਤ ਨੂੰ ਸ਼ੁਰੂ ਹੋਇਆ ਸੀ। 6 ਸਤੰਬਰ ਦੇਰ ਰਾਤ ਭਾਰਤ ਦਾ ਸਭ ਤੋਂ ਜ਼ਰੂਰੀ ਮਿਸ਼ਨ ‘ਚੰਦਰਯਾਨ 2’ ਚੰਦ ਤੋਂ ਤਕਰੀਬਨ 2 ਕਿੱਲੋਮੀਟਰ ਦੀ ਦੂਰੀ ‘ਤੇ ਜਾ ਕੇ ਗੁਆਚ ਗਿਆ। ਈਸਰੋ ਦੇ ਵਿਗਿਆਨੀਆਂ ਨੇ ਇਸ ਦੀ ਅਧਿਕਾਰਿਤ ਪੁਸ਼ਟੀ ਵੀ ਕਰ ਦਿੱਤੀ ਹੈ।

-PTC News

Related Post