ਚੰਡੀਗੜ੍ਹ ਦੀਆਂ ਦੋ ਲੜਕੀਆਂ ਨੇ ਕੀਤਾ ਕਮਾਲ , ਸਿਰਫ਼ 2 ਰੁਪਏ 'ਚ ਔਰਤਾਂ ਲਈ ਚਲਾਈ ਮੁਹਿੰਮ

By  Shanker Badra July 7th 2018 01:02 PM -- Updated: July 7th 2018 01:03 PM

ਚੰਡੀਗੜ੍ਹ ਦੀਆਂ ਦੋ ਲੜਕੀਆਂ ਨੇ ਕੀਤਾ ਕਮਾਲ , ਸਿਰਫ਼ 2 ਰੁਪਏ 'ਚ ਔਰਤਾਂ ਲਈ ਚਲਾਈ ਮੁਹਿੰਮ:ਚੰਡੀਗੜ੍ਹ ਦੇ ਸੈਕਟਰ 27 ਵਿੱਚ ਰਹਿਣ ਵਾਲੀ ਦੋ ਸਹੇਲੀਆਂ ਜਾਨਵੀ ਸਿੰਘ(15) ਤੇ ਲਾਭਾਣਿਆ ਜੈਨ(17) ਨੇ ਸਟਾਪ ਦਾ ਸਪਾਟ ਮੁਹਿੰਮ ਸ਼ੁਰੂ ਕੀਤੀ ਹੈ।ਇਸ ਮੁਹਿੰਮ ਤਹਿਤ ਦੋਨੋਂ ਔਰਤਾਂ ਦਾ ਘੱਟ ਖ਼ਰਚੇ ਨਾਲ ਹਾਈਜੀਨਿਕ ਸੈਨੇਟਰੀ ਨੈਪਕਿਨ ਬਣਾਉਣਾ ਸਿਖਾ ਰਹੀਆਂ ਹਨ।ਉਨ੍ਹਾਂ ਨੇ ਦੱਸਿਆ ਕਿ ਸਲੱਮ ਵਿੱਚ ਰਹਿਣ ਵਾਲੇ ਗ਼ਰੀਬ ਲੋਕਾਂ ਨੂੰ ਉਨ੍ਹਾਂ ਨੇ ਸੈਨੇਟਰੀ ਨੈਪਕਿਨ ਵੱਢਣ ਦੀ ਸੋਚੀ ਹੈ।ਉਨ੍ਹਾਂ ਨੇ ਆਪਣੀ ਮਹਿਲਾ ਰੋਗ ਮਾਹਿਰ ਡਾਕਟਰ ਰਿਤੂ ਨੰਦਾ ਨਾਲ ਗੱਲ ਕੀਤੀ ਅਤੇ ਫਿਰ ਦੋਨਾਂ ਨੂੰ ਆਪਣੀ ਮਾਂ ਤੋਂ 5000-5000 ਰੁਪਏ ਮਿਲੇ।ਇਨ੍ਹਾਂ ਰੁਪਿਆਂ ਨਾਲ ਉਨ੍ਹਾਂ ਨੇ ਆਪਣੀ ਮੁਹਿੰਮ ਸ਼ੁਰੂ ਕੀਤੀ।

ਜਾਨਵੀ ਅਤੇ ਲਾਵਣਿਆ ਨੇ ਸਲੱਮ ਇਲਾਕਿਆਂ ਵਿੱਚ ਜਾ ਕੇ ਲੋਕਾਂ ਵਿੱਚ ਜਾਗਰੂਕ ਫੈਲਾਈ ਹੈ।ਉਨ੍ਹਾਂ ਨੇ ਚੰਡੀਗੜ੍ਹ ਅਤੇ ਜਲੰਧਰ ਵਿੱਚ ਸਲੱਮ ਇਲਾਕੇ ਦੀ ਔਰਤਾਂ ਨੂੰ ਸੈਨੇਟਰੀ ਨੈਪਕਿਨ ਵੰਡੇ ਹਨ।ਜਦੋਂ ਇਸ ਸਬੰਧ ਵਿੱਚ ਉਨ੍ਹਾਂ ਆਪਣੀ ਨੌਕਰਾਣੀ ਨਾਲ ਗੱਲ ਕੀਤੀ ਤਾਂ ਉਹ ਹੈਰਾਨ ਰਹਿ ਗਈਆਂ।ਨੌਕਰਾਣੀ ਨੇ ਦੱਸਿਆ ਕਿ ਉਹ ਗੰਦ ਕੱਪੜੇ ਅਤੇ ਕੱਪੜੇ ਵਿੱਚ ਰਾਖ ਭਰ ਕੇ ਵਰਤੋਂ ਕਰਦੀ ਹੈ।

ਉਨ੍ਹਾਂ ਲੋਕਾਂ ਨੂੰ ਲੱਗਿਆ ਕਿ ਇਹ ਮਹਿਲਾਵਾਂ ਦੀ ਸਿਹਤ ਦੇ ਲਈ ਠੀਕ ਨਹੀਂ ਹੈ।ਉਨ੍ਹਾਂ ਲੋਕਾਂ ਨੇ ਫ਼ੈਸਲਾ ਕੀਤਾ ਕਿ ਉਹ ਅਜਿਹੇ ਸੈਨੇਟਰੀ ਨੈਪਕਿਨ ਬਣਾਉਣਗੇ,ਜਿਹੜੇ ਘੱਟ ਲਾਗਤ ਹੋਣਗੇ।ਉਨ੍ਹਾਂ ਨੇ ਇੱਕ ਪੈਡ ਦੀ ਲਾਗਤ ਦੋ ਰੁਪਏ ਆਉਂਦੀ ਹੈ। ਸੈਨੇਟਰੀ ਨੈਪਕਿਨ ਦੇ ਇੱਕ ਪੈਕਟ ਵਿੱਚ 10 ਪੈਡਸ ਹੁੰਦੇ ਹਨ।ਇਨ੍ਹਾਂ ਨੇ ਕਿਹਾ ਕਿ ਉਹ ਆਪਣੀ ਮੁਹਿੰਮ ਬੰਦ ਨਹੀਂ ਕਰਨਗੀਆਂ ਬਲਕਿ ਜਾਰੀ ਰੱਖਣਗੇ।ਉਹ ਔਰਤਾਂ ਨੂੰ ਪੈਡਸ ਵੰਡਣ ਦੇ ਨਾਲ ਹੀ ਉਨ੍ਹਾਂ ਨੂੰ ਬਣਾਉਣਾ ਵੀ ਸਿਖਾ ਰਹੀਆਂ ਹਨ ਤਾਂ ਉਹ ਘਰ ਬੈਠੇ ਹੀ ਬੈਟਸ ਬਣਾ ਕੇ ਇਸਤੇਮਾਲ ਕਰ ਸਕਣ।

-PTCNews

Related Post