32 ਲੱਖ ਦਾ 221 ਫੁੱਟ ਉੱਚਾ , ਦੇਸ਼ ਦਾ ਸਭ ਤੋਂ ਵੱਡਾ ਰਾਵਣ 10 ਮਿੰਟਾਂ 'ਚ ਹੋਇਆ ਰਾਖ , ਦੇਖੋ ਤਸਵੀਰਾਂ

By  Shanker Badra October 9th 2019 04:04 PM

32 ਲੱਖ ਦਾ 221 ਫੁੱਟ ਉੱਚਾ , ਦੇਸ਼ ਦਾ ਸਭ ਤੋਂ ਵੱਡਾ ਰਾਵਣ 10 ਮਿੰਟਾਂ 'ਚ ਹੋਇਆ ਰਾਖ , ਦੇਖੋ ਤਸਵੀਰਾਂ:ਚੰਡੀਗੜ੍ਹ  : ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਮੰਗਲਵਾਰ ਨੂੰ ਪੂਰੇ ਦੇਸ਼ ‘ਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਹੈ। ਇਸ ਦੌਰਾਨ ਸ਼ਾਮ ਨੂੰ ਸੂਰਜ ਢਲਦਿਆਂ ਹੀ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ ਹੈ। ਚੰਡੀਗੜ੍ਹ 'ਚ 6 ਮਹੀਨਿਆਂ 'ਚ ਤਿਆਰ ਹੋਏ ਦੇਸ਼ ਦੇ ਸਭ ਤੋਂ ਉੱਚੇ 221 ਫੁੱਟ ਦੇ ਰਾਵਣ ਦਾ ਪੁਤਲਾ ਸਿਰਫ 10 ਮਿੰਟਾਂ 'ਚ ਹੀ ਰਾਖ ਹੋ ਗਿਆ ਹੈ।

Chandigarh 221-feet-tall Ravana effigies worth Rs 32 lakh to be burnt 32 ਲੱਖ ਦਾ221 ਫੁੱਟ ਉੱਚਾ , ਦੇਸ਼ ਦਾ ਸਭ ਤੋਂ ਵੱਡਾ ਰਾਵਣ10 ਮਿੰਟਾਂ 'ਚ ਹੋਇਆ ਰਾਖ , ਦੇਖੋ ਤਸਵੀਰਾਂ

ਦਰਅਸਲ ਚੰਡੀਗੜ੍ਹ 'ਚ ਦੁਸਹਿਰੇ ਦਾ ਤਿਉਹਾਰ ਦੇਖਣ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਸਨ। ਇਸੇ ਤਰ੍ਹਾਂ ਧਨਾਸ 'ਚ ਰਾਵਣ ਦਹਿਨ ਦੇਖਣ ਲਈ 1.50 ਲੱਖ ਤੋਂ ਜ਼ਿਆਦਾ ਲੋਕ ਮੌਜੂਦ ਸਨ। ਓਥੇ ਸ਼ਾਮ 6.51 ਵਜੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਰਿਮੋਟ ਕੰਟਰੋਲ ਨਾਲ ਪੁਤਲੇ ਦਾ ਦਹਿਨ ਕੀਤਾ ਹੈ।

Chandigarh 221-feet-tall Ravana effigies worth Rs 32 lakh to be burnt 32 ਲੱਖ ਦਾ221 ਫੁੱਟ ਉੱਚਾ , ਦੇਸ਼ ਦਾ ਸਭ ਤੋਂ ਵੱਡਾ ਰਾਵਣ10 ਮਿੰਟਾਂ 'ਚ ਹੋਇਆ ਰਾਖ , ਦੇਖੋ ਤਸਵੀਰਾਂ

ਇਸ ਰਾਵਣ ਦੇ ਪੁਤਲੇ ਦੀ ਕੀਮਤ 32 ਲੱਖ ਰੁਪਏ ਦੱਸੀ ਜਾ ਰਹੀ ਹੈ ,ਜਿਸ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਇਸ ਦੇ ਖਰਚੇ ਨੂੰ ਲੈ ਕੇ ਪ੍ਰਤੀਕਿਆ ਦੇ ਰਹੇ ਹਨ।

Chandigarh 221-feet-tall Ravana effigies worth Rs 32 lakh to be burnt 32 ਲੱਖ ਦਾ221 ਫੁੱਟ ਉੱਚਾ , ਦੇਸ਼ ਦਾ ਸਭ ਤੋਂ ਵੱਡਾ ਰਾਵਣ10 ਮਿੰਟਾਂ 'ਚ ਹੋਇਆ ਰਾਖ , ਦੇਖੋ ਤਸਵੀਰਾਂ

ਦੱਸ ਦੇਈਏ ਕਿ ਪਿਛਲੇ ਸਾਲ ਪੰਚਕੂਲਾ 'ਚ ਤੇਜਿੰਦਰ ਚੌਹਾਨ ਨੇ ਹੀ 210 ਫੁੱਟ ਦਾ ਪੁਤਲਾ ਬਣਾਇਆ ਸੀ। ਇਸ ਵਾਰ ਉਨ੍ਹਾਂ ਨੇ ਇਸ ਦੀ ਲੰਬਾਈ 11 ਫੁੱਟ ਤੱਕ ਵਧਾ ਦਿੱਤੀ।ਉਨ੍ਹਾਂ ਦੱਸਿਆ ਕਿ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਰਾਵਣ ਦੇ ਨਾਲ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਨਹੀਂ ਬਣਾਏ। ਰਾਵਣ ਦਾ ਪੁਤਲਾ ਹੀ ਇੰਨਾ ਵੱਡਾ ਸੀ ਕਿ ਇਸ ਦੇ ਲਈ 500 ਫੁੱਟ ਦਾ ਏਰੀਆ ਚਾਹੀਦਾ ਸੀ।

-PTCNews

Related Post