ਚੰਡੀਗੜ੍ਹ ਪ੍ਰਸ਼ਾਸਨ ਦਾ ਰਾਜਾ ਵੜਿੰਗ ਨੂੰ ਨੋਟਿਸ, ਇਸ ਕਰਕੇ ਲਾਇਆ 29 ਹਜ਼ਾਰ ਦਾ ਜੁਰਮਾਨਾ

By  Jasmeet Singh April 24th 2022 01:40 PM -- Updated: April 24th 2022 11:15 PM

ਚੰਡੀਗੜ੍ਹ, 24 ਅਪ੍ਰੈਲ 2022: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਿਨਾਂ ਇਜਾਜ਼ਤ ਚੰਡੀਗੜ੍ਹ ਸ਼ਹਿਰ ਵਿੱਚ ਪੋਸਟਰ ਅਤੇ ਬੈਨਰ ਲਗਾਉਣਾ ਭਾਰੀ ਪੈ ਗਿਆ।

ਇਹ ਵੀ ਪੜ੍ਹੋ: ਕਸੂਤਾ ਫਸਿਆ ਭ੍ਰਿਸ਼ਟ ਤਹਿਸੀਲਦਾਰ, ਮਾਨ ਦੇ ਦਫ਼ਤਰ ਤੱਕ ਪਹੁੰਚਿਆ ਭ੍ਰਿਸ਼ਟਾਚਾਰ ਦਾ ਸਬੂਤ

ਚੰਡੀਗੜ੍ਹ ਨਗਰ ਨਿਗਮ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨੂੰ ਨੋਟਿਸ ਭੇਜ 29,390 ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹੈ। ਦਰਅਸਲ ਚੰਡੀਗੜ੍ਹ ਦੇ ਸੈਕਟਰ-15 ਸਥਿਤ ਕਾਂਗਰਸ ਭਵਨ ਵਿੱਚ ਸ਼ੁੱਕਰਵਾਰ ਨੂੰ ਪੰਜਾਬ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਵੜਿੰਗ ਦਾ ਅਹੁਦਾ ਸੰਭਾਲ ਸਮਾਰੋਹ ਸੀ। ਇਸ ਸਵਾਗਤ ਲਈ ਸ਼ਹਿਰ ਦੇ ਨਿਯਮਾਂ ਨੂੰ ਦਰਕਿਨਾਰ ਕਰ ਰੁੱਖਾਂ 'ਤੇ ਪੋਸਟਰ ਅਤੇ ਬੈਨਰ ਲਗਾਏ ਗਏ ਸਨ।

ਕਮਿਸ਼ਨਰ ਅਨਿੰਦਤਾ ਮਿੱਤਰਾ ਦੇ ਨਿਰਦੇਸ਼ਾਂ 'ਤੇ ਨਿਗਮ ਨੇ ਤੁਰੰਤ ਕਾਰਵਾਈ ਕਰਦਿਆਂ ਪੋਸਟਰਾਂ ਨੂੰ ਫੌਰੀ ਤੌਰ 'ਤੇ ਹਟਾ ਦਿੱਤਾ ਅਤੇ ਨਵੇਂ ਚੁਣੇ ਗਏ ਕਾਂਗਰਸ ਪ੍ਰਧਾਨ ਦੇ ਸਿਰੇ ਜੁਰਮਾਨਾ ਠੋਕ ਦਿੱਤਾ ਗਿਆ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਅਜਿਹਾ ਹੀ ਹੋਇਆ ਸੀ ਪਰ ਨਿਗਮ ਕੋਈ ਕਾਰਵਾਈ ਨਹੀਂ ਕਰ ਸਕਿਆ ਸੀ। ਇਸ ਨੂੰ ਲੈ ਕੇ ਕਈ ਸਵਾਲ ਚੁੱਕੇ ਗਏ ਸਨ ਅਤੇ ਚੰਡੀਗੜ੍ਹ ਨਗਰ ਨਿਗਮ ਸਮੇਤ ਸੀ ਐੱਮ ਚੰਨੀ ਦੀ ਵੀ ਕਾਫ਼ੀ ਆਲੋਚਨਾ ਹੋਈ ਸੀ।

ਉੱਥੇ ਹੀ ਦੂਜੇ ਪਾਸੇ ਇਸ ਅਹੁਦਾ ਸੰਭਾਲ ਸਮਾਰੋਹ ਦਰਮਿਆਨ ਸਾਬਕਾ ਪੀ.ਸੀ.ਸੀ ਮੁਖੀ ਨਵਜੋਤ ਸਿੰਘ ਸਿੱਧੂ ਆਪਣੇ ਉੱਤਰਾਧਿਕਾਰੀ ਦੀ ਸਥਾਪਨਾ 'ਤੇ ਮੁੱਖ ਸਮਾਗਮ ਵਿੱਚ ਹੋਰਨਾਂ ਆਗੂਆਂ ਨਾਲ ਮੰਚ ਸਾਂਝਾ ਕਰਨ ਦੀ ਬਜਾਏ ਵੜਿੰਗ ਦੇ ਆਉਣ ਲਈ ਦਫ਼ਤਰ ਦੇ ਇੱਕ ਕਮਰੇ ਵਿੱਚ ਇੰਤਜ਼ਾਰ ਕਰਦੇ ਰਹੇ ਅਤੇ ਕੁੱਝ ਮਿੰਟਾਂ ਬਾਅਦ ਉਨ੍ਹਾਂ ਨੂੰ ਵਧਾਈ ਦੇਣ ਤੋਂ ਬਾਅਦ ਚਲੇ ਗਏ।

ਇਹ ਵੀ ਪੜ੍ਹੋ: ਪੰਜਾਬ ਦੇ ਨਾਮੀ ਗੈਂਗਸਟਰ ਵਲੋਂ ਜੇਲ੍ਹ 'ਚ ਖੁਦਕੁਸ਼ੀ ਦੀ ਕੋਸ਼ਿਸ਼

ਸਿੱਧੂ ਦੀ ਇਸ ਹਰਕਤ ਨੇ ਬਹੁਤ ਸਾਰੇ ਸੀਨੀਅਰ ਨੇਤਾਵਾਂ ਨੂੰ ਨਾਰਾਜ਼ ਕੀਤਾ, ਜਿਨ੍ਹਾਂ ਨੇ ਕਿਹਾ ਕਿ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਪੂਰੇ ਸਮਾਰੋਹ ਵਿੱਚ ਸ਼ਾਮਲ ਹੋ ਕੇ ਕਿਰਪਾ ਕਰਨੀ ਚਾਹੀਦੀ ਸੀ।

-PTC News

Related Post