ਕਸੂਤਾ ਫਸਿਆ ਭ੍ਰਿਸ਼ਟ ਤਹਿਸੀਲਦਾਰ, ਮਾਨ ਦੇ ਦਫ਼ਤਰ ਤੱਕ ਪਹੁੰਚਿਆ ਭ੍ਰਿਸ਼ਟਾਚਾਰ ਦਾ ਸਬੂਤ
ਮੋਗਾ, 22 ਅਪ੍ਰੈਲ 2022: ਅੱਜ ਮੋਗਾ ਵਿਖੇ ਕੰਜ਼ਿਊਮਰ ਰਾਈਟਸ ਆਰਗੇਨਾਈਜ਼ੇਸ਼ਨ (ਸੀ.ਆਰ.ਓ) ਦੇ ਪੰਜਾਬ ਦਫ਼ਤਰ ਵਿਚ ਪੰਜਾਬ ਪਰਧਾਨ ਪੰਕਜ ਸੂਦ ਵੱਲੋ ਇਕ ਪੱਤਰਕਾਰ ਵਾਰਤਾ ਰਖੀ ਗਈ ਜਿਸ ਵਿੱਚ ਪੰਕਜ ਸੂਦ ਨੇ ਮੋਗਾ ਦੇ ਤਹਿਸੀਲਦਾਰ ਪਰਵੀਨ ਕੁਮਾਰ ਸਿੰਗਲਾ 'ਤੇ ਦੋਸ਼ ਲਾਏ ਕਿ ਉਹ ਸਟੈਂਪ ਡਿਊਟੀ ਦੀ ਚੋਰੀ ਕਰਕੇ ਅਤੇ ਸਰਕਾਰੀ ਰੇਟ ਤੋਂ ਘੱਟ ਪੈਸੇ ਦੀ ਰਜਿਸਟਰੀ ਕਰਵਾ ਕਿ ਸਰਕਾਰ ਨੂੰ ਲੱਖਾਂ ਕਰੋੜਾਂ ਦਾ ਚੂਨਾ ਲਗਾ ਰਿਹਾ ਹੈ। ਇਹ ਵੀ ਪੜ੍ਹੋ: ਜਬਰ ਜਨਾਹ ਮਾਮਲੇ 'ਚ ਸਿਮਰਜੀਤ ਬੈਂਸ 'ਤੇ ਕੇਸ ਦਰਜ ਕਰਨ ਦੇ ਹੁਕਮ ਪੰਕਜ ਸੂਦ ਦਾ ਕਹਿਣਾ ਹੈ ਕਿ ਉਨ੍ਹਾਂ 6 ਅਪ੍ਰੈਲ ਨੂੰ ਇਕ ਮੈਮੋਰੈਂਡਮ ਰਾਹੀਂ ਵੀ ਤਹਿਸੀਲਦਾਰ ਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਆਗਾਹ ਕੀਤਾ ਸੀ ਪਰ ਉਸਨੇ ਸੰਗਠਨ ਵੱਲੋ ਦਿੱਤੇ ਮੈਮੋਰੈਂਡਮ ਨੂੰ ਕੋਈ ਤਵੱਜੋ ਨਹੀਂ ਦਿੱਤੀ ਅਤੇ ਆਪਣੇ ਸਮਾਜ 'ਤੇ ਸਰਕਾਰ ਵਿਰੋਧੀ ਕੰਮ ਨੂੰ ਚਾਲੂ ਰੱਖਦਿਆਂ ਹੋਏ ਮੋਗਾ ਫਿਰੋਜ਼ਪੁਰ ਕੌਮੀ ਰਾਜਮਾਰਗ 'ਤੇ ਇਕ ਪ੍ਰੋਪਰਟੀ ਜਿਸਦਾ ਖਸਰਾ ਨੰਬਰ 2467 ਅਤੇ 2471 ਹੈ, ਜਿਸਦਾ ਸਰਕਾਰੀ ਰੇਟ ਤਕਰੀਬਨ ਪੰਜ ਲੱਖ ਸਤਰ ਹਜ਼ਾਰ ਤੋਂ ਛੇ ਲੱਖ ਪੈਂਤੀ ਹਜ਼ਾਰ ਪਰ ਮਰਲਾ ਹੈ, ਦੀ ਰਜਿਸਟਰੀ ਨਵੀਨ ਕੁਮਾਰ ਸਿੰਗਲਾ ਦੇ ਨਾਂਅ ਇਕ ਲੱਖ ਪੰਜਾਹ ਹਜ਼ਾਰ ਵਿਚ ਕਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਰਜਿਸਟਰੀ ਵਿਚ ਵਿਦੇਸ਼ੀ ਪੈਸਾ ਇਸਤੇਮਾਲ ਹੋਇਆ ਹੈ ਅਤੇ ਜੇ ਕਰ ਕੋਈ ਵਿਦੇਸ਼ੀ ਰਜਿਸਟਰੀ ਕਰਵਾਉਂਦਾ ਹੈ ਤਾਂ ਸਰਕਾਰ ਨੂੰ ਇੱਕੀ ਪ੍ਰਤੀਸ਼ਤ TDS ਦੇਣਾ ਹੁੰਦਾ ਹੈ, ਜੋ ਕਿ ਇਸ ਸੌਦੇ ਵਿਚ ਨਹੀਂ ਦਿੱਤਾ ਗਿਆ, ਜਿਹੜਾ ਕਿ 60 ਲੱਖ ਦੇ ਕਰੀਬ ਬਣਦਾ ਸੀ। ਸੂਦ ਦਾ ਕਹਿਣਾ ਹੈ ਕਿ ਪਰਵੀਨ ਘੱਟ ਰੇਟ ਪਾਉਣ ਕਰਕੇ ਸਰਕਾਰ ਨੂੰ ਲੱਖਾਂ ਦਾ ਚੂਨਾ ਲਾ ਕੇ ਆਵਦੇ ਘਰ ਭਰੀ ਜਾ ਰਿਹਾ ਸੀ। ਇਸ ਤੋਂ ਇਲਾਵਾ ਇਹ ਦਫ਼ਤਰੀ ਮਾਫੀਆ ਰਾਜ ਬਹੁਤ ਸਮੇਂ ਤੋਂ ਚਲ ਰਿਹਾ ਹੈ, ਉਨ੍ਹਾਂ ਪ੍ਰੈਸ ਰਾਹੀਂ ਪ੍ਰਸ਼ਾਸਨ ਨੂੰ ਆਗਾਹ ਕੀਤਾ ਹੈ ਕਿ ਰਜਿਸਟਰੀ ਸਕੈਮ ਵਿਚ ਸ਼ਾਮਿਲ ਕਿੱਸੇ ਵੀ ਸ਼ਖਸ ਨੂੰ ਬਖਸ਼ਿਆ ਨਾ ਜਾਵੇਗਾ। ਇਹ ਵੀ ਪੜ੍ਹੋ: ਮੋਦੀ ਸਰਕਾਰ ਸਿੱਖ ਕੌਮ ਦੇ ਜਖਮਾਂ 'ਤੇ ਮਲ੍ਹਮ ਲਾਉਣ ਦਾ ਕਰੇ ਕੰਮ - ਗਿਆਨੀ ਹਰਪ੍ਰੀਤ ਸਿੰਘ ਸੂਦ ਨੇ ਕਿਹਾ ਕਿ ਸਾਡੇ ਐਨਜੀਓ ਨੇ ਮੁੱਖ ਮੰਤਰੀ ਪੰਜਾਬ, ਇਡੀ, ਇਨਕਮ ਟੈਕਸ, ਵਿਜੀਲੈਂਸ, ਡੀਜੀਪੀ ਪੰਜਾਬ, ਡੀਸੀ ਮੋਗਾ, ਐਸਐਸਪੀ ਮੋਗਾ, ਐਸਡੀਐਮ ਮੋਗਾ ਨੂੰ ਮੇਲ ਭੇਜ ਕੇ ਇਸ ਅਫ਼ਸਰ ਦਾ ਪਰਦਾਫਾਸ਼ ਕਰ ਦਿੱਤਾ ਹੈ ਅਤੇ ਬੇਨਤੀ ਕੀਤੀ ਕਿ ਦੋਸ਼ੀ ਅਫ਼ਸਰ 'ਤੇ ਜਲਦ ਤੋ ਜਲਦ ਪਰਚਾ ਦਰਜ ਹੋਵੇ। -PTC News