ਏਅਰ ਇੰਡੀਆ ਨੇ ਸਿੱਖ ਸ਼ਰਧਾਲੂਆਂ ਨੂੰ ਦਿੱਤਾ ਖਾਸ ਤੋਹਫ਼ਾ, ਨਾਂਦੇੜ ਸਾਹਿਬ ਲਈ ਪਹਿਲੀ ਉਡਾਣ ਕੀਤੀ ਰਵਾਨਾ

By  Jashan A January 8th 2019 04:02 PM -- Updated: January 8th 2019 07:00 PM

ਏਅਰ ਇੰਡੀਆ ਨੇ ਸਿੱਖ ਸ਼ਰਧਾਲੂਆਂ ਨੂੰ ਦਿੱਤਾ ਖਾਸ ਤੋਹਫ਼ਾ, ਨਾਂਦੇੜ ਸਾਹਿਬ ਲਈ ਪਹਿਲੀ ਉਡਾਣ ਕੀਤੀ ਰਵਾਨਾ,ਚੰਡੀਗੜ੍ਹ: ਅੱਜ ਏਅਰ ਇੰਡੀਆ ਨੇ ਪੰਜਾਬੀਆਂ ਨੂੰ ਖਾਸ ਤੋਹਫ਼ਾ ਦਿੱਤਾ ਹੈ। ਦਰਅਸਲ ਏਅਰ ਇੰਡੀਆ ਨੇ ਅੱਜ ਚੰਡੀਗੜ੍ਹ ਤੋਂ ਨਾਂਦੇੜ (ਹਜ਼ੂਰ ਸਾਹਿਬ) ਸਾਹਿਬ ਲਈ ਸਿੱਧੀ ਉਡਾਣ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਪਹਿਲੀ ਉਡਾਣ ਨੂੰ ਏਅਰ ਇੰਡੀਆ ਨੇ 162 ਯਾਤਰੀਆਂ ਨਾਲ ਰਵਾਨਾ ਕੀਤਾ।

air india ਏਅਰ ਇੰਡੀਆ ਨੇ ਸਿੱਖ ਸ਼ਰਧਾਲੂਆਂ ਨੂੰ ਦਿੱਤਾ ਖਾਸ ਤੋਹਫ਼ਾ, ਨਾਂਦੇੜ ਸਾਹਿਬ ਲਈ ਪਹਿਲੀ ਉਡਾਣ ਕੀਤੀ ਰਵਾਨਾ

ਇਸ ਮੌਕੇ ਯਾਤਰੀਆਂ ਨਾਲ ਸੰਸਦ ਮੈਂਬਰ ਚੰਦੂਮਾਜਰਾ, ਰਾਜ ਸਭਾ ਮੈਂਬਰ ਢੀਂਡਸਾ, ਸਾਬਕਾ ਮੰਤਰੀ ਗਰੇਵਾਲ, ਸਾਬਕਾ ਮੰਤਰੀ ਡਾ. ਚੀਮਾ ਅਤੇ ਵਿਧਾਇਕ ਹਰਿੰਦਰ ਪਾਲ ਚੰਦੂਮਾਜਰਾ ਸਮੇਤ ਹੋਰ ਵੀ ਕਈ ਦਿੱਗਜ਼ ਰਵਾਨਾ ਹੋਏ।ਦੱਸ ਦੇਈਏ ਕਿ ਉਡਾਨ ਤੋਂ ਪਹਿਲਾਂ ਏਅਰ ਇੰਡੀਆ ਵਲੋਂ ਕੀਰਤਨ ਉਪਰੰਤ ਪੰਜ ਪਿਆਰਿਆਂ ਵਲੋਂ ਅਰਦਾਸ ਕਰਵਾ ਕੇ ਉਡਾਨ ਨੂੰ ਰਵਾਨਾ ਕੀਤਾ।

air india ਏਅਰ ਇੰਡੀਆ ਨੇ ਸਿੱਖ ਸ਼ਰਧਾਲੂਆਂ ਨੂੰ ਦਿੱਤਾ ਖਾਸ ਤੋਹਫ਼ਾ, ਨਾਂਦੇੜ ਸਾਹਿਬ ਲਈ ਪਹਿਲੀ ਉਡਾਣ ਕੀਤੀ ਰਵਾਨਾ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਹ ਸਿੱਖ ਸੰਗਤ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਏਅਰ ਇੰਡੀਆ ਨੇ ਚੰਡੀਗੜ੍ਹ ਤੋਂ ਹੁਣ ਹਜ਼ੂਰ ਸਾਹਿਬ, ਨਾਂਦੇੜ ਲਈ ਸਿੱਧੀ ਫਲਾਈਟ ਸ਼ੁਰੂ ਕਰ ਦਿੱਤੀ ਹੈ।

air india ਏਅਰ ਇੰਡੀਆ ਨੇ ਸਿੱਖ ਸ਼ਰਧਾਲੂਆਂ ਨੂੰ ਦਿੱਤਾ ਖਾਸ ਤੋਹਫ਼ਾ, ਨਾਂਦੇੜ ਸਾਹਿਬ ਲਈ ਪਹਿਲੀ ਉਡਾਣ ਕੀਤੀ ਰਵਾਨਾ

ਦੱਸ ਦੇਈਏ ਕਿ ਇਹ ਫਲਾਈਟ ਹਫਤੇ 'ਚ 2 ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਉਡਾਣ ਭਰੇਗੀ। ਇਸ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਦੀ ਸਿੱਖ ਸੰਗਤ ਨੂੰ ਬਹੁਤ ਫਾਇਦਾ ਹੋਵੇਗਾ, ਜਿਸ ਨਾਲ ਸ਼ਰਧਾਲੂ ਆਸਾਨੀ ਨਾਲ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣਗੇ।

-PTC News

Related Post