ਚੰਡੀਗੜ੍ਹ ਬੰਬ ਧਮਾਕਾ: ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਜ਼ਿੰਮੇਵਾਰੀ, ਪੋਸਟਰ ਜਾਰੀ- ਕਿਹਾ...
Punjab News: ਗਰਮਖਿਆਲੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਗਰੁੱਪ ਨੇ ਬੁੱਧਵਾਰ ਸ਼ਾਮ ਨੂੰ ਸੈਕਟਰ-10 ਚੰਡੀਗੜ੍ਹ ਦੇ 575 ਨਿਵਾਸੀ ਸੇਵਾਮੁਕਤ ਪ੍ਰਿੰਸੀਪਲ ਦੇ ਘਰ ਹੋਏ ਹੈਂਡ ਗ੍ਰਨੇਡ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਇੱਕ ਪੋਸਟਰ ਜਾਰੀ ਕਰਦਿਆਂ ਕਿਹਾ ਕਿ 1986 ਵਿੱਚ ਪੰਜਾਬ ਦੇ ਨਕੋਦਰ ਵਿੱਚ ਮਾਰੇ ਗਏ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਐਸਪੀ ਜਸਕੀਰਤ ਸਿੰਘ ਚਾਹਲ ਅਤੇ ਉਨ੍ਹਾਂ ਦੇ ਗੰਨਮੈਨ ਨੂੰ ਸ਼ਹੀਦ ਕੀਤਾ ਗਿਆ ਹੈ। BKI ਵੱਲੋਂ ਜਾਰੀ ਕੀਤਾ ਗਿਆ ਇਹ ਪੋਸਟਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਦਰਅਸਲ, ਇਸ ਘਰ ਨੂੰ ਜਸਕੀਰਤ ਚਾਹਲ ਦਾ ਘਰ ਸਮਝ ਕੇ ਹਮਲਾ ਕੀਤਾ ਗਿਆ ਸੀ। ਕਿਉਂਕਿ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਗਰੁੱਪ ਵੱਲੋਂ ਕੋਠੀ 'ਤੇ ਹੈਂਡ ਗ੍ਰੇਨੇਡ ਇਹ ਸੋਚ ਕੇ ਸੁੱਟਿਆ ਗਿਆ ਸੀ ਕਿ ਇਸ ਕੋਠੀ 'ਚ ਸਾਬਕਾ ਐੱਸਪੀ ਜਸਕੀਰਤ ਚਾਹਲ ਆਪਣੇ ਪਰਿਵਾਰ ਨਾਲ ਰਹਿੰਦੇ ਹਨ। IPS ਚਾਹਲ ਨੇ ਪੰਜਾਬ 'ਚ ਅੱਤਵਾਦ ਦੌਰਾਨ ਕਾਫੀ ਕੰਮ ਕੀਤਾ ਸੀ, ਜਿਸ ਕਾਰਨ ਉਹ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਸਨ। ਕਿਉਂਕਿ ਕੁਝ ਸਾਲ ਪਹਿਲਾਂ ਵੀ ਜਦੋਂ ਚਾਹਲ ਇੱਥੇ ਰਹਿ ਰਿਹਾ ਸੀ ਤਾਂ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਇਸ ਘਰ ਦੀ ਰੇਕੀ ਕਰਕੇ ਉਨ੍ਹਾਂ ਦੇ ਕਤਲ ਕਰਨ ਦੀ ਯੋਜਨਾ ਬਣਾਈ ਗਈ ਸੀ। ਹਾਲਾਂਕਿ ਉਸ ਸਮੇਂ ਜਾਂਚ ਟੀਮਾਂ ਨੇ ਉਨ੍ਹਾਂ ਲੋਕਾਂ ਨੂੰ ਫੜ ਲਿਆ ਸੀ ਜੋ ਰੇਕੀ ਤੋਂ ਲੈ ਕੇ ਕਤਲ ਤੱਕ ਦੀ ਹਰ ਯੋਜਨਾ ਬਣਾ ਰਹੇ ਸਨ। ਉਸ ਸਮੇਂ ਵੀ ਚੰਡੀਗੜ੍ਹ ਅਤੇ ਪੰਜਾਬ ਪੁਲੀਸ ਦੀਆਂ ਸਾਂਝੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਇਸ ਕੇਸ ਨੂੰ ਹੱਲ ਕੀਤਾ ਸੀ।
ਕੁਝ ਸਮਾਂ ਪਹਿਲਾਂ ਤੱਕ ਪੰਜਾਬ ਪੁਲੀਸ ਜਲੰਧਰ ਦੇ ਐਸਐਸਪੀ ਦੇ ਅਹੁਦੇ ਤੋਂ ਸੇਵਾਮੁਕਤ ਜਸਕੀਰਤ ਸਿੰਘ ਇਸੇ ਮਕਾਨ ਵਿੱਚ ਪਹਿਲੀ ਮੰਜ਼ਿਲ ’ਤੇ ਆਪਣੇ ਪਰਿਵਾਰ ਸਮੇਤ ਕਿਰਾਏ ’ਤੇ ਰਹਿੰਦਾ ਸੀ। ਕੋਵਿਡ ਦੌਰਾਨ ਉਸਦੇ ਵਕੀਲ ਪੁੱਤਰ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਇਹ ਕਿਰਾਏ ਦਾ ਮਕਾਨ ਖਾਲੀ ਕਰ ਦਿੱਤਾ ਅਤੇ ਇਸ ਸਮੇਂ ਉਹ ਸੈਕਟਰ-10 ਵਿੱਚ ਰਹਿੰਦਾ ਹੈ।
- PTC NEWS