MSC ਦੀ ਵਿਦਿਆਰਥਣ ਜ਼ਿਆਦਾ ਪੈਸੇ ਕਮਾਉਣ ਦੀ ਚਾਹਤ ‘ਚ ਕਰਦੀ ਸੀ ਇਹ ਗ਼ਲਤ ਕੰਮ

By  Shanker Badra December 4th 2018 05:31 PM

MSC ਦੀ ਵਿਦਿਆਰਥਣ ਜ਼ਿਆਦਾ ਪੈਸੇ ਕਮਾਉਣ ਦੀ ਚਾਹਤ ‘ਚ ਕਰਦੀ ਸੀ ਇਹ ਗ਼ਲਤ ਕੰਮ:ਚੰਡੀਗੜ੍ਹ : ਲੜਕੀਆਂ ਪੜ੍ਹਾਈ / ਨੌਕਰੀ ਲਈ ਘਰ ਤੋਂ ਬਾਹਰ ਰਹਿੰਦੀਆਂ ਹਨ ,ਓਥੇ ਉਹ ਕੀ ਕਰਦੀਆਂ ਹਨ ਇਸ ਬਾਰੇ ਉਨ੍ਹਾਂ ਦੇ ਘਰਦਿਆਂ ਨੂੰ ਖ਼ਬਰ ਤੱਕ ਨਹੀਂ ਮਿਲਦੀ।ਇਸ ਦੌਰਾਨ ਘਰ ਤੋਂ ਬਾਹਰ ਰਹਿੰਦੀਆਂ ਕੁੱਝ ਲੜਕੀਆਂ ਮਾੜੀ ਸੰਗਤ ਕਰਕੇ ਗ਼ਲਤ ਰਸਤਿਆਂ 'ਤੇ ਚੱਲ ਪੈਂਦੀਆਂ ਹਨ।ਅਜਿਹਾ ਹੀ ਇੱਕ ਡੀਏਵੀ ਕਾਲਜ ਦੀ ਵਿਦਿਆਰਥਣ ਨਾਲ ਵਾਪਰਿਆ ਹੈ ,ਜੋ ਜ਼ਿਆਦਾ ਪੈਸੇ ਕਮਾਉਣ ਦੀ ਚਾਹਤ ‘ਚ ਗ਼ਲਤ ਕੰਮ ਕਰਦੀ ਸੀ।

Chandigarh DAV College Girl student young man With Drug smuggling
MSC ਦੀ ਵਿਦਿਆਰਥਣ ਜ਼ਿਆਦਾ ਪੈਸੇ ਕਮਾਉਣ ਦੀ ਚਾਹਤ ‘ਚ ਕਰਦੀ ਸੀ ਇਹ ਗ਼ਲਤ ਕੰਮ

ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਡੀਏਵੀ ਕਾਲਜ ਦੀ ਵਿਦਿਆਰਥਣ ਦੇ ਮਨ ਵਿੱਚ ਜ਼ਿਆਦਾ ਪੈਸੇ ਕਮਾਉਣ ਦੀ ਚਾਹਤ ਸੀ ,ਜਿਸ ਕਰਕੇ ਉਹ ਇੱਕ ਨੌਜਵਾਨ ਨਾਲ ਮਿਲ ਕੇ ਨਸ਼ਾ ਤਸਕਰੀ ਕਰਨ ਲੱਗ ਗਈ।ਮਿਲੀ ਜਾਣਕਾਰੀ ਮੁਤਾਬਕ ਵਿਦਿਆਰਥਣ ਹਿਮਾਚਲ ਦੀ ਰਹਿਣ ਵਾਲੀ ਹੈ।ਉਕਤ ਲੜਕੀ ਜ਼ੀਰਕਪੁਰ ਦੇ ਕਿਸੇ ਪੀਜੀ 'ਚ ਰਹਿੰਦੀ ਹੈ ਅਤੇ ਬਟਾਲੇ ਦੇ ਨੌਜਵਾਨ ਨਾਲ ਮਿਲ ਕੇ ਨਸ਼ਾ ਤਸਕਰੀ ਕਰਦੀ ਸੀ।

Chandigarh DAV College Girl student young man With Drug smuggling
MSC ਦੀ ਵਿਦਿਆਰਥਣ ਜ਼ਿਆਦਾ ਪੈਸੇ ਕਮਾਉਣ ਦੀ ਚਾਹਤ ‘ਚ ਕਰਦੀ ਸੀ ਇਹ ਗ਼ਲਤ ਕੰਮ

ਦੱਸ ਦੇਈਏ ਕਿ ਇਸ ਸਬੰਧੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਲੋਕ ਨਸ਼ਾ ਲੈ ਕੇ ਚੰਡੀਗੜ੍ਹ 'ਚ ਦਾਖਲ ਹੋਏ ਹਨ।ਜਿਸ ਤੋਂ ਬਾਅਦ ਪੁਲਿਸ ਨੇ ਟੋਲ ਪਲਾਜਾ ‘ਤੇ ਗੱਡੀਆਂ ਦੀ ਚੈਕਿੰਗ ਕੀਤੀ।ਜਦੋਂ ਪੁਲਿਸ ਨੇ ਇੱਕ ਇਨੋਵਾ ਗੱਡੀ ਦੀ ਚੈਕਿੰਗ ਕੀਤੀ ਤਾਂ ਉਸ ਗੱਡੀ 'ਚੋਂ ਵੱਡੀ ਮਾਤਰਾ 'ਚ ਹੈਰੋਇਨ ਬਰਾਮਦ ਕੀਤੀ ਹੈ।

Chandigarh DAV College Girl student young man With Drug smuggling
MSC ਦੀ ਵਿਦਿਆਰਥਣ ਜ਼ਿਆਦਾ ਪੈਸੇ ਕਮਾਉਣ ਦੀ ਚਾਹਤ ‘ਚ ਕਰਦੀ ਸੀ ਇਹ ਗ਼ਲਤ ਕੰਮ

ਇਸ ਦੌਰਾਨ ਕਾਰ 'ਚ ਨੌਜਵਾਨ ਅਤੇ ਡੀਏਵੀ ਕਾਲਜ ਦੀ ਵਿਦਿਆਰਥਣ ਸੀ।ਜਦੋਂ ਪੁਲਿਸ ਨੇ ਦੋਵਾਂ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਨਸ਼ਾ ਤਸਕਰੀ ਦੇ ਧੰਦੇ ਬਾਰੇ ਸਵੀਕਾਰ ਕਰ ਲਿਆ।ਪੁਲਿਸ ਨੇ ਦੱਸਿਆ ਕਿ ਗੱਡੀ 'ਚੋਂ 415 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਅਤੇ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTCNews

Related Post