ਚੰਡੀਗੜ੍ਹ ਦੇ ਏਲਾਂਤੇ ਮਾਲ ਬਾਹਰ ਸ਼ਾਪਿੰਗ ਕਰਨ ਆਈ ਇੱਕ ਲੜਕੀ ਨਾਲ ਵਾਪਰੀ ਇਹ ਘਟਨਾ

By  Shanker Badra October 25th 2018 03:13 PM

ਚੰਡੀਗੜ੍ਹ ਦੇ ਏਲਾਂਤੇ ਮਾਲ ਬਾਹਰ ਸ਼ਾਪਿੰਗ ਕਰਨ ਆਈ ਇੱਕ ਲੜਕੀ ਨਾਲ ਵਾਪਰੀ ਇਹ ਘਟਨਾ:ਪੰਜਾਬ ਅੰਦਰ ਹਰ ਦਿਨ ਲੜਕੀਆਂ ਨਾਲ ਛੇੜਛਾੜ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।ਇਹ ਘਟਨਾਵਾਂ ਪੰਜਾਬ ਵਿੱਚ ਵੀ ਦਿਨ ਬ ਦਿਨ ਵੱਧ ਰਹੀਆਂ ਹਨ।ਹੁਣ ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਦੇ ਏਲਾਂਤੇ ਮਾਲ ਕੋਲ ਸਾਹਮਣੇ ਆਇਆ ਹੈ ,ਜਿੱਥੇ 3 ਨੌਜਵਾਨਾਂ ਵੱਲੋਂ ਸ਼ਾਪਿੰਗ ਕਰਨ ਆਈ ਇੱਕ ਲੜਕੀ ਨੂੰ ਰਸਤੇ 'ਚ ਘੇਰ ਕੇ ਛੇੜਛਾੜ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਸ਼ਾਪਿੰਗ ਕਰਨ ਆਈ ਲੜਕੀ ਦੀ ਗੱਡੀ ਮਾਲ ਦੀ ਪਾਰਕਿੰਗ 'ਚ ਖੜੀ ਸੀ ਅਤੇ ਉਸ ਦੀ ਕਾਰ ਅੱਗੇ 3 ਨੌਜਵਾਨਾਂ ਨੇ ਆਪਣੀ ਗੱਡੀ ਲਗਾ ਲਈ ਸੀ।ਇਸ ਤੋਂ ਬਾਅਦ ਮੁੰਡਿਆਂ ਅਤੇ ਲੜਕੀ ਦੇ ਵਿਚਕਾਰ ਗੱਡੀ ਲਗਾਉਣ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਨੌਜਵਾਨਾਂ ਨੇ ਆਪਣੀ ਗੱਡੀ ਉਸ ਜਗ੍ਹਾ ਤੋਂ ਹਟਾ ਲਈ।ਜਦੋਂ ਲੜਕੀ ਆਪਣੀ ਗੱਡੀ ਲੈ ਕੇ ਚਲੀ ਗਈ ਤਾਂ ਉਨ੍ਹਾਂ ਨੌਜਵਾਨਾਂ ਨੇ ਲੜਕੀ ਦੀ ਗੱਡੀ ਦਾ ਪਿੱਛਾ ਕੀਤਾ ਅਤੇ ਰਸਤੇ `ਚ ਰੋਕ ਕੇ ਉਸ ਨਾਲ ਛੇੜਛਾੜ ਕੀਤੀ ਤੇ ਇਸ ਤੋਂ ਬਾਅਦ ਫ਼ਰਾਰ ਹੋ ਗਏ।

ਜਾਣਕਾਰੀ ਅਨੁਸਾਰ ਪੀੜਤ ਲੜਕੀ ਨੇ ਉਨ੍ਹਾਂ ਦੀ ਕਾਰ ਦਾ ਨੰਬਰ ਨੋਟ ਕਰ ਲਿਆ ਅਤੇ ਇਸ ਘਟਨਾ ਤੋਂ ਬਾਅਦ ਥਾਣੇ 'ਚ ਦੋਸ਼ੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ।ਪੁਲਿਸ ਨੇ ਕਾਰ ਨੰਬਰ ਦੇ ਆਧਾਰ `ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

-PTCNews

Related Post