ਚੰਡੀਗੜ੍ਹ ਦੇ ਮਨੀਮਾਜਰਾ 'ਚ ਪਤੀ ਨੇ ਕੁਹਾੜੀ ਨਾਲ ਵਾਰ ਕਰਕੇ ਔਰਤ ਦਾ ਕੀਤਾ ਕਤਲ

By  Shanker Badra February 4th 2020 09:59 AM -- Updated: February 4th 2020 10:00 AM

ਚੰਡੀਗੜ੍ਹ ਦੇ ਮਨੀਮਾਜਰਾ 'ਚ ਪਤੀ ਨੇ ਕੁਹਾੜੀ ਨਾਲ ਵਾਰ ਕਰਕੇ ਔਰਤ ਦਾ ਕੀਤਾ ਕਤਲ:ਮਨੀਮਾਜਰਾ : ਚੰਡੀਗੜ੍ਹ ਦੇ ਮਨੀਮਾਜਰਾ ਸਥਿਤ ਮਾੜੀ ਵਾਲਾ ਟਾਊਨ ਦੇ ਮਕਾਨ ਨੰਬਰ 2476 ਵਿੱਚ ਰਹਿਣ ਵਾਲੀ ਔਰਤ ਦੀ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਔਰਤ ਦੀ ਪਛਾਣ(42) ਮਨਜੀਤ ਕੌਰ ਵਜੋਂ ਹੋਈ ਹੈ।

Chandigarh Manimajra Murder woman with husband Sharp weapons ਚੰਡੀਗੜ੍ਹ ਦੇ ਮਨੀਮਾਜਰਾ 'ਚ ਪਤੀ ਨੇ ਕੁਹਾੜੀ ਨਾਲ ਵਾਰ ਕਰਕੇ ਔਰਤ ਦਾ ਕੀਤਾ ਕਤਲ

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਹੀ ਮਨਜੀਤ ਕੌਰ ਦਾ ਉਸ ਦੇ ਪਤੀ ਨੇ ਗਲੇ 'ਤੇ ਕੁਹਾੜੀ ਮਾਰ ਕੇ ਬੇਰਹਿਮੀ ਨਾਲਕਤਲ ਕਰ ਦਿੱਤਾ ਹੈ।ਫਿਲਹਾਲ ਮਨੀਮਾਜਰਾ ਥਾਣਾ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

Chandigarh Manimajra Murder woman with husband Sharp weapons ਚੰਡੀਗੜ੍ਹ ਦੇ ਮਨੀਮਾਜਰਾ 'ਚ ਪਤੀ ਨੇ ਕੁਹਾੜੀ ਨਾਲ ਵਾਰ ਕਰਕੇ ਔਰਤ ਦਾ ਕੀਤਾ ਕਤਲ

ਇਸ ਕਤਲ ਮਾਮਲੇ 'ਚ ਪੁਲਿਸ ਵੱਲੋਂ ਮ੍ਰਿਤਕਾ ਦੇ ਪਤੀ ਜਰਨੈਲ ਸਿੰਘ ਉਰਫ ਜੈਲੀ (45) ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। ਫਿਲਹਾਲ ਜਰਨੈਲ ਸਿੰਘ ਘਰੋਂ ਫਰਾਰ ਹੈ ਅਤੇ ਪੁਲਿਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।

-PTCNews

Related Post