ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਪੈ ਰਹੀਆਂ ਨੇ ਵੋਟਾਂ, ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ

By  Riya Bawa December 24th 2021 09:49 AM

ਚੰਡੀਗੜ੍ਹ : ਚੰਡੀਗੜ੍ਹ ਦੇ ਨਗਰ ਨਿਗਮ ਦੀਆਂ 35 ਵਾਰਡਾਂ ਲਈ ਅੱਜ ਚੋਣ ਪ੍ਰੀਕਿਰਿਆ ਸ਼ੁਰੂ ਹੋ ਗਈ ਹੈ। ਅੱਜ ਸਵੇਰ ਤੋਂ ਹੀ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ ਹੈ ਜੋ ਸ਼ਾਮ 5 ਵਜੇ ਤੱਕ ਜਾਰੀ ਰਹੇਗਾ। ਜਿਨ੍ਹਾਂ ਦਾ ਨਤੀਜਾ 27 ਦਸੰਬਰ ਨੂੰ ਘੋਸ਼ਿਤ ਕੀਤਾ ਜਾਵੇਗਾ।

ਮਿਲੀ ਜਾਣਕਾਰੀ ਮੁਤਾਬਕ ਇਸ ਵਾਰ 6,33,475 ਵੋਟਰ 35 ਵਾਰਡਾਂ ਲਈ ਕੁੱਲ 203 ਉਮੀਦਵਾਰਾਂ ਲਈ ਵੋਟਾਂ ਪਾਉਣਗੇ। ਇਸ ਵਿਚ 3,32,180 ਹਜ਼ਾਰ ਪੁਰਸ਼, ਜਦੋਂਕਿ 3,01,275 ਮਹਿਲਾ ਵੋਟਰ ਅਤੇ 20 ਟਰਾਂਸਜੈਂਡਰ ਵੋਟਰ ਹਨ। ਇਨ੍ਹਾਂ ਚੋਣਾਂ ਲਈ 694 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਹੋਰ ਪੜ੍ਹੋ: ਲੁਧਿਆਣਾ ਬਲਾਸਟ ਮਗਰੋਂ ਪੰਜਾਬ 'ਚ ਹਾਈ ਅਲਰਟ, ਗ੍ਰਹਿ ਮੰਤਰਾਲੇ ਨੇ ਵੀ ਪੰਜਾਬ ਤੋਂ ਮੰਗੀ ਰਿਪੋਰਟ

ਚੋਣਾਂ ਦੇ ਮੱਦੇਨਜ਼ਰ ਹੋਣ ਕਮਿਸ਼ਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮਾਸਕ ਦਾ ਪ੍ਰਬੰਧ ਵੀ ਬੂਥਾਂ ’ਤੇ ਕੀਤਾ ਗਿਆ ਹੈ। ਬੂਥਾਂ ’ਤੇ ਗਲੱਵਜ਼ ਰੱਖੇ ਗਏ ਹਨ, ਤਾਂ ਕਿ ਵੋਟਰ ਇਨ੍ਹਾਂ ਨੂੰ ਪਾ ਕੇ ਵੋਟ ਪਾ ਸਕਣ। ਸੋਸ਼ਲ ਡਿਸਟੈਂਸ ਰੱਖਣ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਹਰ ਵਾਰਡ ਦੇ ਰਿਟਰਨਿੰਗ ਅਫ਼ਸਰ ਨਾਲ ਇਕ ਮੈਡੀਕਲ ਟੀਮ ਅਟੈਚ ਕੀਤੀ ਗਈ ਹੈ ਅਤੇ ਇਕ ਐਂਬੂਲੈਂਸ ਵੀ ਰਹੇਗੀ। ਬਿਨਾਂ ਮਾਸਕ ਦੇ ਕਿਸੇ ਵੀ ਵਿਅਕਤੀ ਦੀ ਪੋਲਿੰਗ ਬੂਥ ’ਤੇ ਐਂਟਰੀ ਨਹੀਂ ਹੋਵੇਗੀ। ਜਿਹੜਾ ਵੀ ਵਿਅਕਤੀ ਬਿਨਾਂ ਮਾਸਕ ਪੋਲਿੰਗ ਬੂਥ ’ਤੇ ਆਵੇਗਾ, ਉਸਨੂੰ ਵੋਟ ਨਹੀਂ ਪਾਉਣ ਦਿੱਤੀ ਜਾਵੇਗੀ।

ਕੋਰੋਨਾ ਦੇ ਮਾਮਲੇ ਵੱਧਦੇ ਵੇਖ ਕੇ ਸ਼ਹਿਰ ਵਿਚ ਇਸ ਵਾਰ ਵੋਟਿੰਗ ਕੇਂਦਰਾਂ ਦੀ ਗਿਣਤੀ ਨੂੰ ਵਧਾਇਆ ਗਿਆ ਹੈ। ਇਸ ਵਾਰ ਵਾਰਡਾਂ ਦੀ ਗਿਣਤੀ 26 ਤੋਂ 35 ਹੋ ਚੁੱਕੀ ਹੈ। ਹਰ ਕੇਂਦਰ ’ਤੇ ਇਕ ਹਜ਼ਾਰ ਵੋਟਰ ਹੀ ਵੋਟ ਪਾ ਸਕਣਗੇ।

-PTC News

Related Post