ਦੁਨੀਆਂ ਅਜੀਬੋ -ਗਰੀਬ : ਸੈਰ ਕਰਨ ਵਾਲੀਆਂ ਮਹਿਲਾਵਾਂ ਲਈ ਸੁਨਹਿਰੀ ਮੌਕਾ ,ਨਿਕਲੀ ਇਹ ਅਨੋਖੀ ਭਰਤੀ

By  Shanker Badra December 7th 2018 02:15 PM -- Updated: December 7th 2018 02:22 PM

ਦੁਨੀਆਂ ਅਜੀਬੋ -ਗਰੀਬ : ਸੈਰ ਕਰਨ ਵਾਲੀਆਂ ਮਹਿਲਾਵਾਂ ਲਈ ਸੁਨਹਿਰੀ ਮੌਕਾ ,ਨਿਕਲੀ ਇਹ ਅਨੋਖੀ ਭਰਤੀ :ਜੇਕਰ ਦਿਨ ਦੀ ਸ਼ੁਰੂਆਤ ਚੰਗੀ ਹੋਵੋ ਤਾਂ ਪੂਰਾ ਦਿਨ ਚੰਗਾ ਗੁਜਰਦਾ ਹੈ।ਇਸ ਲਈ ਸਵੇਰ ਦੀ ਸੈਰ ਕਰਨੀ ਸਰੀਰ ਲਈ ਬਹੁਤ ਚੰਗੀ ਹੁੰਦੀ ਹੈ।ਜੋ ਸਵੇਰ ਦੇ ਸਮੇਂ ਖੁੱਲੀ ਹਵਾ 'ਚ ਸੈਰ ਕਰਦਾ ਹੈ ਉਹ ਹਮੇਸ਼ਾ ਤੰਦਰੁਸਤ ਰਹਿੰਦਾ ਹੈ।ਉਸਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਦੇ ਲਈ ਬੱਚੇ, ਬੁੱਢੇ, ਔਰਤਾਂ ਅਤੇ ਮਰਦ ਸਾਰਿਆ ਲਈ ਸੈਰ ਕਰਨਾ ਜ਼ਰੂਰੀ ਹੈ।

Chandigarh One person advertised morning walk beautiful woman ਸੈਰ ਕਰਨ ਵਾਲੀਆਂ ਮਹਿਲਾਵਾਂ ਲਈ ਸੁਨਹਿਰੀ ਮੌਕਾ ,ਨਿਕਲੀ ਇਹ ਅਨੋਖੀ ਭਰਤੀ

ਇਸ ਸਮੇਂ ਇੱਕ ਅਜੀਬੋ -ਗਰੀਬ ਖ਼ਬਰ ਸਾਹਮਣੇ ਆਈ ਹੈ ,ਜਿਸ ਨੂੰ ਪੜ੍ਹ ਕੇ ਤੁਹਾਨੂੰ ਵੀ ਮਜ਼ਾਕ ਲੱਗੇਗਾ।ਅੱਜ ਇੱਕ ਖ਼ਬਰ ਸਵੇਰ ਤੋਂ ਵਾਇਰਲ ਹੋ ਰਹੀ ਹੈ ,ਜਿਸ ਵਿੱਚ ਇੱਕ ਵਿਅਕਤੀ ਨੇ ਇਸ਼ਤਿਹਾਰ ਦਿੱਤਾ ਹੋਇਆ ਹੈ ਕਿ ਸਵੇਰੇ ਸੈਰ ਕਰਨ ਲਈ ਸੋਹਣੀ ਔਰਤ ਦੀ ਲੋੜ ਹੈ ,ਜਿਸ ਦੀ ਉਮਰ 25-40 ਸਾਲ ਦੇ ਵਿਚਕਾਰ ਹੋਵੇ।

Chandigarh One person advertised morning walk beautiful woman ਸੈਰ ਕਰਨ ਵਾਲੀਆਂ ਮਹਿਲਾਵਾਂ ਲਈ ਸੁਨਹਿਰੀ ਮੌਕਾ ,ਨਿਕਲੀ ਇਹ ਅਨੋਖੀ ਭਰਤੀ

ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਸਮਾਂ 5.30 ਤੋਂ 7 ਵਜੇ ਤੱਕ ਚੰਡੀਗੜ੍ਹ ਦੇ ਸੈਕਟਰ -27 ਵਿੱਚ ਸੈਰ ਕਰਨ ਲਈ ਸੋਹਣੀ ਔਰਤ ਦੀ ਲੋੜ ਹੈ।ਇਸ ਦੇ ਬਦਲੇ ਉਸ ਔਰਤ ਨੂੰ 2 ਤੋਂ 3 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇਗੀ।

-PTCNews

Related Post