ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਨੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ 6 ਮੁਲਜ਼ਮਾਂ ਨੂੰ ਕੀਤਾ ਕਾਬੂ

By  Shanker Badra January 31st 2020 09:43 PM -- Updated: January 31st 2020 09:47 PM

ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਨੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ 6 ਮੁਲਜ਼ਮਾਂ ਨੂੰ ਕੀਤਾ ਕਾਬੂ:ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਨੇ ਸਾਈਬਰ ਕ੍ਰਾਈਮ ਨੂੰ ਅੰਜਾਮ ਦੇਣ ਵਾਲੇ 6 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਇਹ ਮੁਲਜ਼ਮ ਲੋਕਾਂ ਨੂੰ ਬੁਲਾਉਂਦੇ ਸਨ ਅਤੇ ਕਹਿੰਦੇ ਸਨ ਕਿ ਤੁਹਾਡੀ ਬੀਮਾ ਪਾਲਿਸੀ ਖਤਮ ਹੋ ਗਈ ਹੈ,ਇਸਨੂੰ ਦੁਬਾਰਾ ਸ਼ੁਰੂ ਕਰਾਉਣ ਲਈ ਤੁਹਾਨੂੰ ਏਨੇ ਪੈਸੇ ਜਮਾ ਕਰਾਉਣੇ ਪੈਣਗੇ। ਇਹ ਮੁਲਜ਼ਮ ਲੋਕਾਂ ਤੋਂ ਪੈਸੇ ਖੋਹ ਲੈਂਦੇ ਸਨ ਅਤੇ ਫਿਰ ਇਹਨਾਂ ਦਾ ਕੋਈ ਅਤਾ ਪਤਾ ਚਲਦਾ ਸੀ। ਇਸ ਤਰ੍ਹਾਂ ਇਨ੍ਹਾਂ ਦੋਸ਼ੀਆਂ ਨੇ ਕਈ ਲੋਕਾਂ ਨੂੰ ਧੋਖਾ ਦੇ ਕੇ ਲੁੱਟਿਆ ਹੈ।ਚੰਡੀਗੜ੍ਹ ਪੁਲਿਸ ਨੇ ਮੁਲਜ਼ਮਾਂ ਕੋਲੋਂ 100 ਮੋਬਾਈਲ ਸਿਮ ਕਾਰਡ, 100 ਏਟੀਐਮ ਕਾਰਡ, 25 ਮੋਬਾਈਲ ਫੋਨ, ਦੋ ਲੈਪਟਾਪ, 40 ਰਜਿਸਟਰ ਅਤੇ 70 ਵੱਖ-ਵੱਖ ਬੈਂਕਾਂ ਦੀਆਂ ਚੈੱਕ ਕਿਤਾਬਾਂ ਅਤੇ 100 ਪਾਸਬੁੱਕ ਬਰਾਮਦ ਕੀਤੀਆਂ ਹਨ।

Chandigarh Police Cyber Crime Investigation Cell Six Accused Arrested ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਨੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ 6 ਮੁਲਜ਼ਮਾਂ ਨੂੰ ਕੀਤਾ ਕਾਬੂ

ਫਿਲਹਾਲ ਚੰਡੀਗੜ੍ਹ ਪੁਲਿਸ ਦੀ ਕਾਫੀ ਜਦੋਜਹਿਦ ਤੋਂ ਬਾਅਦ ਇਨ੍ਹਾਂ ਮੁਲਜਮਾਂ ਨੂੰ ਫੜਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਗਾਜ਼ੀਆਬਾਦ ਦੇ ਰਹਿਣ ਵਾਲੇ 30 ਸਾਲਾ ਮਨੀਸ਼ ਕੁਮਾਰ, 23 ਸਾਲਾ ਮੁਕੇਸ਼ ਕੁਮਾਰ, 28 ਸਾਲਾ ਅੰਕੁਰ ਵਰਮਾ, 28 ਸਾਲਾ ਗੌਰਵ ਵਰਮਾ, 21 ਸਾਲਾ ਰਾਜੂ ਰਾਜਨ ਝਾਰਖੰਡ ਅਤੇ 23 ਸਾਲਾ ਸੂਰਜ ਮਰਮੂ ਦੇ ਰੂਪ ਵਜੋਂ ਹੋਈ ਹੈ। ਅੰਕੁਰ ਵਰਮਾ ਅਤੇ ਗੌਰਵ ਵਰਮਾ ਦੋਵੇਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਸਲ 'ਚ ਸਕੇ ਭਰਾ ਹਨ, ਜੋ ਕਿ ਗੈਂਗ ਦੇ ਕਿੰਗਪਿਨ ਹਨ। ਪੁਲਿਸ ਨੇ ਕਾਬੂ ਕੀਤੇ ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦਾ ਪੁਲਿਸ ਰਿਮਾਂਡ 'ਤੇ ਲੈ ਲਿਆ ਹੈ। ਰਿਮਾਂਡ ਦੌਰਾਨ ਪੁਲਿਸ ਦੋਸ਼ੀਆਂ ਕੋਲੋਂ ਪੁੱਛਗਿੱਛ ਕਰੇਗੀ।

Chandigarh Police Cyber Crime Investigation Cell Six Accused Arrested ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਨੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ 6 ਮੁਲਜ਼ਮਾਂ ਨੂੰ ਕੀਤਾ ਕਾਬੂ

ਇਸ ਦੌਰਾਨ ਐਸਪੀ ਸਿਟੀ ਵਿਨੀਤ ਕੁਮਾਰ ਨੇ ਸੈਕਟਰ -9 ਸਥਿਤ ਪੁਲਿਸ ਹੈਡਕੁਆਟਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸ਼ਿਕਾਇਤਕਰਤਾ ਮੋਹਨ ਮੁੰਜਾਲ, ਜੋ ਸੈਕਟਰ 21 ਦਾ ਵਸਨੀਕ ਹੈ, ਉਸਨੇ ਪੁਲਿਸ ਨੂੰ ਦੱਸਿਆ ਸੀ ਕਿ ਅਗਸਤ 2019 ਵਿੱਚ ਉਸਨੂੰ ਕਿਸੇ ਅਣਜਾਣ ਵਿਅਕਤੀ ਨੇ ਫੋਨ ਕੀਤਾ ਸੀ ਕਿ ਉਹ ਐਚਡੀਐਫਸੀ ਲਾਈਫ ਇੰਸ਼ੋਰੈਂਸ ਕਾਲ ਸੈਂਟਰ ਦਾ ਕਰਮਚਾਰੀ ਗੱਲ ਕਰ ਰਿਹਾ ਹੈ ਤੇ ਤੁਹਾਡੀ ਬੀਮਾ ਪਾਲਿਸੀ ਖ਼ਤਮ ਹੋ ਗਈ ਹੈ ਅਤੇ ਮੁਲਜਮਾਂ ਨੇ ਆਪਣੇ ਜਾਲ 'ਚ ਫਸਾ ਲਿਆ ਅਤੇ ਆਪਣੇ ਅਕਾਊਂਟ 'ਚ ਸਾਢੇ ਤਿੰਨ ਲੱਖ ਰੁਪਏ ਜਮਾ ਕਰਵਾ ਲਏ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ ਅਤੇ ਨਾ ਹੀ ਉਕਤ ਵਿਅਕਤੀਆਂ ਨਾਲ ਕੋਈ ਸੰਪਰਕ ਹੋ ਰਿਹਾ ਹੈ। ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਿਸ ਨੂੰ ਦਿਤੀ।

Chandigarh Police Cyber Crime Investigation Cell Six Accused Arrested ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਨੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ 6 ਮੁਲਜ਼ਮਾਂ ਨੂੰ ਕੀਤਾ ਕਾਬੂ

ਜਿਸ ਤੋਂ ਬਾਅਦ ਤੁਰੰਤ ਡੀਐਸਪੀ ਸਾਈਬਰ ਸੈੱਲ ਰਸ਼ਮੀ ਯਾਦਵ ਦੀ ਨਿਗਰਾਨੀ ਵਿਚ ਇਕ ਟੀਮ ਬਣਾਈ ਗਈ ਸੀ। ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਦੇ ਇੰਸਪੈਕਟਰ ਦੇਵੇਂਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਆਈ ਹੋਈ ਕਾਲ ਦਾ ਪਤਾ ਲਗਾਉਣ ਤੋਂ ਬਾਅਦ ਗਾਜ਼ੀਆਬਾਦ ਦੇ ਨਕਲੀ ਕੇਂਦਰ 'ਤੇ ਛਾਪਾ ਮਾਰਿਆ ,ਜਿੱਥੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਤਕਰੀਬਨ 200 ਵਿਅਕਤੀਆਂ ਨਾਲ ਧੋਖਾ ਕੀਤਾ ਹੈ ਜਦੋਂਕਿ ਤਿੰਨ ਸ਼ਿਕਾਇਤਾਂ ਚੰਡੀਗੜ੍ਹ ਤੋਂ ਹਨ। ਗਿਰੋਹ ਦੀ ਇੱਕ ਔਰਤ ਫਰਾਰ ਹੈ ਜੋ ਕਿ ਜਾਣਕਾਰੀ ਮੁਹੱਈਆ ਕਰਾਉਂਦੀ ਸੀ ਅਤੇ ਪੁਲਿਸ ਔਰਤ ਦੀ ਭਾਲ ਕਰ ਰਹੀ ਹੈ।

-PTCNews

Related Post