ਚੰਡੀਗੜ੍ਹ ਪੁਲਿਸ ਨੇ ਨਵੇਂ ਵਰ੍ਹੇ ਦੇ ਜਸ਼ਨਾਂ ਦੌਰਾਨ ਹੁੜਦੰਗ ਮਚਾਉਣ ਵਾਲਿਆਂ ਦੇ ਕੱਟੇ ਚਲਾਨ

By  Jashan A January 1st 2020 06:24 PM -- Updated: January 1st 2020 06:32 PM

ਚੰਡੀਗੜ੍ਹ ਪੁਲਿਸ ਨੇ ਨਵੇਂ ਵਰ੍ਹੇ ਦੇ ਜਸ਼ਨਾਂ ਦੌਰਾਨ ਹੁੜਦੰਗ ਮਚਾਉਣ ਵਾਲਿਆਂ ਦੇ ਕੱਟੇ ਚਲਾਨ,ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ ਸ਼ਹਿਰ 'ਚ ਨਵੇਂ ਵਰ੍ਹੇ ਦੇ ਜਸ਼ਨਾਂ ਦੌਰਾਨ ਹੁੜਦੰਗ ਮਚਾਉਂਦੇ 425 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ ਦੌਰਾਨ ਪੁਲਿਸ ਨੇ ਸ਼ਰਾਬ ਪੀ ਕੇ ਵਾਹਨ ਚਲਾਉਂਦੇ 153 ਵਿਅਕਤੀਆਂ ਦੇ ਚਲਾਨ ਕੱਟੇ।

Chandigarh Police ਪੁਲਿਸ ਨੇ ਨਵੇਂ ਵਰ੍ਹੇ ਦੇ ਜਸ਼ਨਾਂ ਵਿੱਚ ਰੰਗ ਕੇ ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ 569 ਵਿਅਕਤੀਆਂ ਦੇ ਚਲਾਨ ਕੱਟੇ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਕੰਟਰੋਲ ਰੂਮ 'ਚ 31 ਦਸੰਬਰ ਦੀ ਰਾਤ ਨੂੰ 642 ਕਾਲਾਂ ਆਈਆਂ, ਜਿਨ੍ਹਾਂ ਵਿੱਚ ਸਭ ਤੋਂ ਵੱਧ ਲੜਾਈ ਝਗੜਿਆਂ ਦੀਆਂ ਕਾਲਾਂ ਸਨ।

ਹੋਰ ਪੜ੍ਹੋ: ਪੁਲਿਸ ਹੱਥੇ ਚੜੇ ਖੁੰਖਾਰ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਅਦਾਲਤ ਨੇ 6 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ

Chandigarh Police ਉਸ ਦੌਰਾਨ ਪੁਲਿਸ ਨੇ 8 ਵਿਅਕਤੀਆਂ ਵਿਰੁੱਧ ਕੇਸ ਵੀ ਦਰਜ ਕੀਤੇ ਹਨ ਤੇ 153 ਵਾਹਨ ਵੀ ਜ਼ਬਤ ਕੀਤੇ ਗਏ। ਪੁਲਿਸ ਨੇ ਨਵੇਂ ਸਾਲ ਦੇ ਜਸ਼ਨਾਂ ਦੇ ਘੜਮੱਸ 'ਚ ਫਸੀਆਂ 19 ਮਹਿਲਾਵਾਂ ਅਤੇ 2 ਬੱਚਿਆਂ ਨੂੰ ਆਪਣੀਆਂ ਗੱਡੀਆਂ ਰਾਹੀਂ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਪਰਉਪਕਾਰ ਵੀ ਕੀਤਾ ਗਿਆ।

Chandigarh Police ਸ਼ਹਿਰ 'ਚ ਦਰਜਨਾਂ ਨਾਕੇ ਲਾ ਕੇ 1200 ਪੁਲਿਸ ਮੁਲਾਜ਼ਮ ਤਾਇਨਾਤ ਸਨ ਤੇ ਹੜਦੰਗ ਮਚਾਉਣ ਵਾਲਿਆਂ ਨੂੰ ਪੁਲਿਸ ਤੁਰੰਤ ਹਿਰਾਸਤ 'ਚ ਲੈਂਦੀ ਰਹੀ।

-PTC News

 

 

Related Post