ਚੰਡੀਗੜ੍ਹ: ਗਲੇ 'ਚ ਮੈਡਲ ਪਾ ਕੈਪਟਨ ਦੀ ਕੋਠੀ ਅੱਗੇ ਦਿਵਿਆਂਗ ਖਿਡਾਰੀਆਂ ਦਾ ਧਰਨਾ, ਇਹ ਨੇ ਮੰਗਾਂ

By  Jashan A December 3rd 2019 12:50 PM

ਚੰਡੀਗੜ੍ਹ: ਗਲੇ 'ਚ ਮੈਡਲ ਪਾ ਕੈਪਟਨ ਦੀ ਕੋਠੀ ਅੱਗੇ ਦਿਵਿਆਂਗ ਖਿਡਾਰੀਆਂ ਦਾ ਧਰਨਾ, ਇਹ ਨੇ ਮੰਗਾਂ,ਚੰਡੀਗੜ੍ਹ: ਪੰਜਾਬ ਦੇ ਦਿਵਿਆਂਗ ਖਿਡਾਰੀਆਂ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਖਿਡਾਰੀ ਭਾਰਤ ਲਈ ਅੰਤਰਰਾਸ਼ਟਰੀ ਪੱਧਰ ਤਕ ਮੈਡਲ ਜਿੱਤ ਚੁੱਕੇ ਹਨ।

Handicapped Player Protestਹੱਥਾਂ ’ਚ ਢੇਰ ਸਾਰੇ ਮੈਡਲ ਫੜੀ ਇਹ ਨੌਜਵਾਨ ਖਿਡਾਰੀਆਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਨੂੰ ਸਟੇਟ ਐਵਾਰਡ ਦੇ ਕੇ ਫੁੱਲੀਆਂ ਪਾ ਰਹੀ ਹੈ, ਜਦਕਿ ਅਸਲ ਮੰਗ ਉਨ੍ਹਾਂ ਦੀ ਨੌਕਰੀ ਦੀ ਹੈ ਜੋ ਹਾਲੇ ਤੱਕ ਸਰਕਾਰ ਵੱਲੋਂ ਕਿਸੇ ਨੂੰ ਦਿੱਤੀ ਨਹੀਂ ਗਈ ਹੈ

ਹੋਰ ਪੜ੍ਹੋ: ਪੰਜਾਬੀ ਨੌਜਵਾਨ ਨੇ ਜਹਾਜ਼ 'ਚ ਕੀਤਾ ਅਜਿਹਾ ਕੰਮ ,ਸ੍ਰੀਨਗਰ ਦੇ ਹਵਾਈ ਅੱਡੇ `ਤੇ ਗ੍ਰਿਫ਼ਤਾਰ

Handicapped Player Protestਖਿਡਾਰੀਆਂ ਨੇ ਇਹ ਵੀ ਕਿਹਾ ਹੈ ਕਿ ਉਹ ਮੰਗ ਪੱਤਰ ਦੇਣ ਨਹੀਂ ਆਏ ਸਗੋਂ ਆਪਣਾ ਹੱਕ ਲੈਣ ਆਏ ਹਨ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਇਹ ਧਰਨਾ ਉਸ ਸਮੇਂ ਉਠੇਗਾ, ਜਦੋਂ ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।

-PTC News

Related Post