ਗਰਮਾ-ਗਰਮ 'ਸਮੋਸੇ' ਖਾਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ, ਨਹੀਂ ਤਾਂ ਤੁਹਾਡੀ ਸਿਹਤ ਨਾਲ ਵੀ ਹੋ ਸਕਦੈ ਖਿਲਵਾੜ੍ਹ

By  Jashan A June 28th 2019 11:35 AM -- Updated: June 28th 2019 11:48 AM

ਗਰਮਾ-ਗਰਮ 'ਸਮੋਸੇ' ਖਾਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ, ਨਹੀਂ ਤਾਂ ਤੁਹਾਡੀ ਸਿਹਤ ਨਾਲ ਵੀ ਹੋ ਸਕਦੈ ਖਿਲਵਾੜ੍ਹ,ਚੰਡੀਗੜ੍ਹ: ਸਨੈਕਸ 'ਚ ਸਭ ਤੋਂ ਵਧੇਰੇ ਖਾਇਆ ਜਾਣ ਵਾਲੇ ਸਮੋਸੇ ਨੂੰ ਲੋਕ ਕਾਫੀ ਸੁਆਦ ਨਾਲ ਖਾਂਦੇ ਹਨ। ਪਰ ਇਹ ਸਮੋਸੇ ਕਿਸ ਤਰ੍ਹਾਂ ਬਣਾਏ ਜਾਂਦੇ ਹਨ। ਇਹ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ।

ਚੰਡੀਗੜ੍ਹ ਦੇ ਇੱਕ ਮਸ਼ਹੂਰ ਰੇਸਤਰਾਂ 'ਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ , ਜਿਸ ਨੂੰ ਦੇਖ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਜਾਣਕਾਰੀ ਮੁਤਾਬਕ ਸੈਕਟਰ-28 ਦੇ ਰਹਿਣ ਵਾਲੇ ਮਯੂਰ ਸ਼ਾਹ ਵੀਰਵਾਰ ਰਾਤ ਨੂੰ 8 ਵਜੇ ਸੈਕਟਰ-35 ਸਥਿਤ 'ਇੱਕ ਮਸ਼ਹੂਰ ਰੇਸਤਰਾਂ' 'ਚ ਸਮੋਸੇ ਅਤੇ ਲੱਡੂ ਖਰੀਦਣ ਗਏ।

ਹੋਰ ਪੜ੍ਹੋ:ਬਾਬਾ ਪਾਲ ਸਿੰਘ ਨੇ ਇਸ ਦੁਨੀਆਂ ਨੂੰ ਕਿਹਾ ਅਲਵਿਦਾ ,ਹਜ਼ਾਰਾਂ ਗਾਵਾਂ ਦੀ ਕਰਦੇ ਸਨ ਸੇਵਾ

5 ਸਮੋਸਿਆਂ 'ਚੋਂ ਉਨ੍ਹਾਂ ਨੇ 2 ਸਮੋਸੇ ਉੱਥੇ ਹੀ ਖਾਧੇ। ਜਿਸ ਤੋਂ ਬਾਅਦ ਰੇਸਤਰਾਂ ਦੀ ਪੋਲ ਖੁੱਲ ਗਈ। ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ।

ਇਸ ਤੋਂ ਪਹਿਲਾਂ ਵੀ ਇਸ ਰੇਸਤਰਾਂ 'ਚ ਅਜਿਹੇ ਮਾਮਲੇ ਸ੍ਹਾਮਣੇ ਆ ਚੁੱਕੇ ਹਨ, ਪਰ ਸਿਹਤ ਵਿਭਾਗ ਵੱਲੋਂ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

-PTC News

Related Post